ਸੂਚਨਾਂ ਜਾ ਸ਼ਿਕਾਇਤ ਲਈ ਟੋਲ ਫਰੀ ਨੰ 1950 ਜਾਂ 01632-242473 ਤੇ ਕੀਤਾ ਜਾ ਸਕਦਾ ਹੈ ਸੰਪਰਕ
ਫਿਰੋਜ਼ਪੁਰ 18 ਫਰਵਰੀ 2022
ਵਿਧਾਨਸਭਾ ਚੋਣਾਂ 2022 ਦੇ ਸਬੰਧ ਵਿਚ ਜ਼ਰੂਰੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿਲ੍ਹਾ ਫਿਰੋਜ਼ਪੁਰ ਦੇ ਸਾਰੇ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਧਾਰਾ 171-ਬੀ ਭਾਰਤੀ ਦੰਡ ਸੰਹਿਤਾ, 1860 ਦੇ ਅਨੁਸਾਰ ਚੋਣ ਪ੍ਰਣਾਲੀ ਦੌਰਾਨ ਜੇਕਰ ਕੋਈ ਵਿਅਕਤੀ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦਾ ਲਾਲਚ ਜਾਂ ਲੁਭਾਉਣ ਲਈ ਕੋਈ ਨਗਦੀ ਜਾਂ ਕਿਸੇ ਪ੍ਰਕਾਰ ਦੀ ਹੋਰ ਵਸਤੂ ਦੇ ਕੇ ਕਿਸੇ ਦੇ ਚੋਣ ਵਿੱਚ ਮੱਤਦਾਨ ਕਰਨ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਦਾ ਹੈ ਉਸ ਲਈ ਧਾਰਾ 171-ਬੀ ਦੇ ਅਧੀਨ 1 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵਾਂ ਦਾ ਪ੍ਰਾਬੰਧ ਹੈ।
ਹੋਰ ਪੜ੍ਹੋ :- ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਪੁਲਿਸ ਵੱਲੋਂ ਕੰਟਰੋਲ ਰੂਮ ਦੇ ਨੰਬਰ ਜਾਰੀ
ਉਨ੍ਹਾਂ ਦੱਸਿਆ ਕਿ ਧਾਰਾ 171-ਸੀ ਭਾਰਤੀ ਦੰਡ ਸੰਹਿਤਾ, 1860 ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਉਮੀਦਵਾਰ ਜਾਂ ਮੱਤਦਾਤਾ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਕਰਨ ਦਾ ਡਰਾਵਾ ਦਿੰਦਾ ਹੈ ਤਾਂ ਉਸ ਲਈ ਧਾਰਾ 171-ਸੀ ਦੇ ਅਧੀਨ 1 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵਾਂ ਦਾ ਪ੍ਰਾਬੰਧ ਹੈ।ਇਸ ਤੋਂ ਇਲਾਵਾ ਕਿਸੇ ਪ੍ਰਕਾਰ ਦਾ ਲਾਲਚ ਜਾਂ ਰਿਸ਼ਵਤ ਦੇਣ ਜਾਂ ਲੈਣ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਤੌਰ ਪਰ ਪਰਚਾ ਦਰਜ ਕਰਨ ਸਬੰਧੀ ਅਤੇ ਜੇਕਰ ਕੋਈ ਵਿਅਕਤੀ ਕਿਸੇ ਵਿਅਕਤੀ ਜਾਂ ਮੱਤਦਾਤਾ ਨੂੰ ਕੋਈ ਡਰਾਵਾ ਜਾਂ ਧਮਕੀ ਦਿੰਦਾ ਹੈ ਉਸ ਖਿਲਾਫ ਕਾਰਵਾਈ ਕਰਨ ਲਈ ਉੱਡਣ-ਦਸਤਾ (ਫਲਾਇੰਗ ਸੁਕਐਡ) ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕਿਸੇ ਪ੍ਰਕਾਰ ਦੀ ਰਿਸ਼ਵਤ ਜਾਂ ਲਾਲਚ ਨਾ ਲਿਆ ਜਾਵੇ ਅਤੇ ਜੇਕਰ ਕਿਸੇ ਨਾਗਰਿਕ ਨੂੰ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਕੋਈ ਵਿਅਕਤੀ ਕਿਸੇ ਪ੍ਰਕਾਰ ਦਾ ਲਾਲਚ, ਧਮਕੀ ਜਾਂ ਕਿਸੇ ਨਾਗਰਿਕ ਨੂੰ ਰਿਸ਼ਵਤ ਦੇ ਰਿਹਾ ਹੈ ਜਾਂ ਦਿੱਤੀ ਹੈ ਤਾਂ ਇਸ ਦੀ ਸੂਚਨਾ ਜਾਂ ਸ਼ਿਕਾਇਤ ਟੋਲ ਫਰੀ ਨੰਬਰ 1950 ਜਾਂ ਜਿਲ੍ਹੇ ਦੇ ਸ਼ਿਕਾਇਤ ਮੋਨਿਟਰਿੰਗ ਸੈੱਲ ਦੇ ਨੰਬਰ 01632-242473 ਜੋ 24×7 ਖੁੱਲ੍ਹਾ ਰਹਿੰਦਾ ਹੈ ਤੇ ਕਰ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ 50000 ਰੁਪਏ ਤੋਂ ਉੱਪਰ ਨਗਦ ਰਕਮ ਬਿਨ੍ਹਾਂ ਪੁੱਖਤਾ ਸਬੂਤਾਂ/ਦਸਤਾਵੇਜ਼ਾਂ ਤੋਂ ਨਾਲ ਨਾ ਲੈ ਕੇ ਜਾਵੇ।