ਰਣਜੀਤ ਐਵੀਨਿਊ – ਲੁਹਾਰਕਾ ਰੋਡ ਤੇ ਬਣੇਗਾ ਪੁੱਲ – ਔਜਲਾ

Aujla
ਰਣਜੀਤ ਐਵੀਨਿਊ - ਲੁਹਾਰਕਾ ਰੋਡ ਤੇ ਬਣੇਗਾ ਪੁੱਲ - ਔਜਲਾ
ਭਾਜਪਾ ਦਾ ਵਤੀਰਾ ਤਾਨਸ਼ਾਹੀ ਕਰਾਰ

ਅੰਮ੍ਰਿਤਸਰ 9 ਅਕਤੂਬਰ 2021

ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਨੇ ਰਣਜੀਤ  ਐਵੀਨਿਊ-ਲੁਹਾਰਕਾ ਰੋਡ ਤੇ ਬਾਈਪਾਸ ਉਤੇ ਪੁੱਲ ਬਣਾਉਣ ਦਾ ਐਲਾਨ ਕਰਦੇ ਦੱਸਿਆ ਕਿ ਇਹ ਪੁੱਲ ਪਿਲਰਾਂ ਤੇ ਹੋਵੇਗਾਜਿਸ ਕਾਰਨ ਜੀ.ਟੀ. ਰੋਡ ਹੇਠੋਂ ਕਈ ਰਸਤੇ ਲਾਂਘੇ ਲਈ ਮਿਲਣਗੇ। ਉਨਾਂ ਦੱਸਿਆ ਕਿ ਉਕਤ ਇਲਾਕੇ ਦੇ ਲੋਕਾਂ ਦੀ ਇਹ ਚਿਰੋਕਣੀ ਮੰਗ ਸੀਜਿਸ ਨੂੰ ਮੈਂ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਉਠਾਈ ਤਾਂ ਉਨਾਂ ਨੇ ਇਸ ਨੂੰ ਪ੍ਰਵਾਨ ਕਰਦੇ ਹੋਏ 19.50 ਕਰੋੜ ਦੀ ਲਾਗਤ ਨਾਲ ਇਹ ਪੁੱਲ ਬਨਾਉਣ ਦੀ ਆਗਿਆ ਦੇ ਦਿੱਤੀ। ਉਨਾਂ ਦੱਸਿਆ ਕਿ ਸ੍ਰੀ ਗਡਕਰੀ ਨੇ ਜਲੰਧਰ ਤੋਂ ਅੰਮ੍ਰਿਤਸਰ ਤੱਕ ਸਾਰੇ ਪੁੱਲਾਂ ਨੂੰ ਪਿਲਰਾਂ ਉਤੇ ਬਨਾਉਣ ਦੀ ਆਗਿਆ ਦਿੱਤੀ ਹੈਜਿਸ ਉਤੇ ਕੰਮ ਸ਼ੁਰੂ ਹੋ ਚੁੱਕਾ ਹੈ।

ਹੋਰ ਪੜ੍ਹੋ :-ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ’ਚ ਪੰਜਾਬ ਦੇ ਬੇਰੁਜ਼ਗਾਰਾਂ ਲਈ ਕੋਟਾ ਸੁਰੱਖਿਅਤ ਕਿਉਂ ਨਹੀਂ ਕਰਦੀ ਕਾਂਗਰਸ ਸਰਕਾਰ : ਭਗਵੰਤ ਮਾਨ

ਸ੍ਰੀ ਔਜਲਾ ਨੇ ਲਖੀਮਪੁਰ ਖੀਰੀ ਘਟਨਾ ਉਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਨੂੰ ਵੱਡਾ ਖੋਰਾ ਲਗਾ ਕੇ ਤਾਨਾਸ਼ਾਹੀ ਵਤੀਰਾ ਅਪਨਾ ਲਿਆ ਹੈ। ਉਨਾਂ ਦੱਸਿਆ ਕਿ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਆਗਿਆ ਵੀ ਭਾਜਪਾ ਸਰਕਾਰ ਵਲੋਂ ਨਹੀਂ ਦਿੱਤੀ ਜਾ ਰਹੀ। ਸ: ਔਜਲਾ ਨੇ ਦੱਸਿਆ ਕਿ ਉਹ ਖੁਦ ਭੇਸ ਵਟਾ ਕੇ ਮੋਟਰਸਾਈਕਲ ਉਤੇ ਦੁੱਖੀ ਪਰਿਵਾਰਾਂ ਦਾ ਦੁੱਖ ਵੰਡਾਉਣ ਜਾ ਸਕੇ। ਸ: ਔਜਲਾ ਨੇ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਇੰਨੀ ਵੱਡੀ ਘਟਨਾ ਦੇ ਦੋਸ਼ੀ ਮੰਤਰੀ ਵਿਰੁੱਧ ਕਾਰਵਾਈ ਤਾਂ ਕੀ ਕਰਨੀ ਸੀਕਿਸਾਨ ਪਰਿਵਾਰਾਂ ਨਾਲ ਹਮਦਰਦੀ ਤੱਕ ਨਹੀਂ ਪ੍ਰਗਟਾਈ। ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀਚੇਅਰਮੈਨ ਸ: ਰਾਜਕੰਵਲਪ੍ਰੀਤ ਸਿੰਘ ਲੱਕੀਮਾਤਾ ਜਗੀਰ ਕੌਰਸ੍ਰੀ ਹਰਪਵਨਦੀਪ ਸਿੰਘ ਔਜਲਾਸ: ਕੰਵਲਜੀਤ ਸਿੰਘ ਢਿਲੋਂਸ੍ਰੀ ਸੋਨੂੰ ਦੱਤਾਵੀ ਹਾਜ਼ਰ ਸਨ।

Spread the love