ਫਾਜ਼ਿਲਕਾ 24 ਜਨਵਰੀ 2022
26 ਜਨਵਰੀ ਗਣਤੰਤਰ ਦਿਵਸ ਤੇ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਬਹਾਵਵਾਲਾ ਪੁਲੀਸ ਤੇ ਬੀ ਐਸ ਐਫ ਵੱਲੋਂ ਸਾਂਝੇ ਤੌਰ `ਤੇ ਫਲੈਗ ਮਾਰਚ ਕੱਢਿਆ ਗਿਆ । ਡੀਐੱਸਪੀ ਅਬੋਹਰ ( ਦਿਹਾਤੀ ) ਅਵਤਾਰ ਸਿੰਘ ਰਾਜਪਾਲ ਦੀ ਅਗਵਾਈ `ਚ ਕੱਢੇ ਗਏ ਇਸ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਵਿਸ਼ਵਾਸ ਤੇ ਭਰੋਸਾ ਦਿਵਾਇਆ ਗਿਆ ਕਿ ਪੁਲਿਸ ਹਮੇਸ਼ਾ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਪਾਬੰਦ ਹੈ । ਡੀ ਐਸ ਪੀ ਅਵਤਾਰ ਸਿੰਘ ਰਾਜਪਾਲ ਨੇ ਲੋਕਾਂ ਨੂੰ ਬਿਨਾ ਕਿਸੇ ਡਰ ਭੈਅ ਦੇ ਜਿਥੇ ਗਣਤੰਤਰ ਦਿਹਾੜੇ ਦੀ ਖੁਸ਼ੀ ਨੂੰ ਮਨਾਉਣ ਦੀ ਅਪੀਲ ਕੀਤੀ ਉਥੇ ਹੀ ਉਨ੍ਹਾਂ ਆਉਂਦੀਆਂ ਵਿਧਾਨਸਭਾ ਚੋਣਾਂ ਦੌਰਾਨ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਵੀ ਲੋਕਾਂ ਨੂੰ ਉਤਸ਼ਾਹਿਤ ਕੀਤਾ । ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਵਿਅਕਤੀ `ਤੇ ਸ਼ੱਕ ਹੋਣ ਜਾ ਸ਼ਕੀ ਚੀਜ ਹੋਣ ਦਾ ਸ਼ੱਕ ਹੋਣ `ਤੇ ਨੇੜਲੇ ਪੁਲਿਸ ਥਾਣੇ ਜਾ ਫਿਰ ਪੁਲਿਸ ਮੁਲਾਜ਼ਮ ਨੂੰ ਸੂਚਨਾ ਦਿੱਤੀ ਜਾਵੇ ਤਾਂਜੋ ਤੁਰੰਤ ਕਾਰਵਾਈ ਹੋ ਸਕੇ ।
ਹੋਰ ਪੜ੍ਹੋ :-ਜ਼ਿਲ੍ਹਾ ਲੁਧਿਆਣਾ ‘ਚ ਵੱਖ-ਵੱਖ ਥਾਵਾਂ ‘ਤੇ ਚੋਣ ਅਮਲੇ ਦੀ ਪਹਿਲੀ ਟ੍ਰੇਨਿੰਗ ਆਯੋਜਿਤ
ਥਾਣਾ ਬਹਾਵਵਾਲਾ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਕਈ ਪਿੰਡਾਂ ਵਿਚੋਂ ਹੁੰਦੇ ਹੋਇਆ ਵਾਪਿਸ ਥਾਣਾ ਬਹਾਵ ਵਾਲਾ ਪਰਤਿਆ ਜਿਥੇ ਡੀ ਐਸ ਪੀ ਅਵਤਾਰ ਸਿੰਘ ਰਾਜਪਾਲ ਨੇ ਪੁਲਿਸ ਅਫਸਰਾਂ `ਤੇ ਪੁਲਿਸ ਮੁਲਾਜ਼ਮਾਂ ਨੂੰ ਜਰੂਰੀ ਹਦਾਇਤਾਂ ਦਿੰਦੇ ਹੋਇਆ ਪੁਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਕਿਹਾ । 26 ਜਨਵਰੀ ਗਣਤੰਤਰ ਦਿਵਸ ਤੇ ਚੋਣਾਂ ਨੂੰ ਵੇਖਦਿਆਂ ਪੰਜਾਬ-ਰਾਜਸਥਾਨ ਬਾਰਡਰ `ਤੇ ਵੀ ਸਖਤੀ ਕੀਤੀ ਗਈ ਹੈ । ਪੰਜਾਬ `ਚ ਦਾਖਲ ਹੋਣ ਵਾਲੇ ਵਾਹਨਾਂ ਦੇ ਨਾਲ ਨਾਲ ਵਾਹਨਾਂ `ਚ ਸਵਾਰ ਲੋਕਾਂ ਦੀ ਵੀ ਜਾਂਚ ਕਰਨ ਤੋਂ ਬਾਅਦ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ।
ਇਸ ਮੌਕੇ `ਤੇ ਬੀ ਐਸ ਐਫ ਦੇ ਅਧਿਕਾਰੀ ਬਸੰਤ ਕੁਮਾਰ , ਥਾਣਾ ਬਹਾਵ ਵਾਲਾ ਮੁਖੀ ਗੁਰਵਿੰਦਰ ਸਿੰਘ , ਥਾਣਾ ਸਦਰ ਮੁਖੀ ਇੰਦਰਜੀਤ ਸਿੰਘ , ਚੌਂਕੀ ਵਜੀਦਪੁਰ ਇੰਚਾਰਜ ਏ ਐਸ ਆਈ ਲਖਵਿੰਦਰ ਸਿੰਘ ਤੇ ਚੌਂਕੀ ਸੀਤੋ ਗੁੰਨੋ ਇੰਚਾਰਜ ਏ ਐਸ ਆਈ ਦਵਿੰਦਰ ਸਿੰਘ ਹਾਜਰ ਸਨ ।