ਬਸਪਾ -ਅਕਾਲੀ-ਗੱਠਜੋੜ ਪੰਜਾਬ ‘ਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ-ਗੜ੍ਹੀ

JASBIR SINGH GARHI
ਬਸਪਾ -ਅਕਾਲੀ-ਗੱਠਜੋੜ ਪੰਜਾਬ 'ਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ-ਗੜ੍ਹੀ
ਪੰਜਾਬ ਦੇ 35 ਫੀਸਦੀ ਦਲਿਤ ਭਾਈਚਾਰੇ ਲਈ ਸੁਨਹਿਰੀ ਮੌਕਾ ਬਸਪਾ -ਅਕਾਲੀ ਗਠਜੋੜ ਹੀ ਆਖ਼ਿਰੀ ਉਮੀਦ -ਗੜ੍ਹੀ

ਚੰਡੀਗੜ੍ਹ 5 ਫਰਵਰੀ , 2022

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਅੰਦਰ ਪੈਦਾ ਹੋ ਰਹੇ ਸਿਆਸੀ ਸਮੀਕਰਣ ਸਾਫ਼ ਦਰਸਾ ਰਹੇ ਹਨ ਕਿ ਆਉਣ ਵਾਲੀ 20 ਫਰਵਰੀ ਨੂੰ ਪੰਜਾਬ ਦੇ ਵੋਟਰ ਬਸਪਾ -ਸ਼੍ਰੋਮਣੀ ਅਕਾਲੀ ਦਲ-ਗੱਠਜੋੜ ਦੇ ਸਾਰੇ ਉਮੀਦਵਾਰਾਂ ਦੇ ਹੱਕ ਵਿਚ ਫਤਵਾ ਦੇਣਗੇ।

ਹੋਰ ਪੜ੍ਹੋ:-ਪੰਜਾਬ ਰਾਜ ਵਿਧਾਨ ਸਭਾ ਚੋਣਾਂ 2022 ਲਈ 1304 ਉਮੀਦਵਾਰ ਚੋਣ ਮੈਦਾਨ ਵਿੱਚ

ਇਹ ਪ੍ਰਗਟਾਵਾ ਕਰਦਿਆਂ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਆਮ ਕੇ ਆਦਮੀ ਪਾਰਟੀ ਦੇ ਝੂਠ ਦਾ ਪਰਦਾ ਬੇਨਕਾਸ ਕਰਨਗੇ ਤੇ ਪੰਜਾਬ ਦੇ ਚੋਣ  ਨਤੀਜਿਆਂ ਵਿਚ ਬਸਪਾ ਅਕਾਲੀ-  ਗੱਠਜੋੜ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਵਿਧਾਨ ਸਭਾ ਵਿਚ  ਪਹੁੰਚਾਉਣਗੇ। ਉਨ੍ਹਾਂ ਪੰਜਾਬ ਦੇ  ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਆਪਣੇ-ਆਪਣੇ ਘਰਾਂ ਤੋਂ ਨਿਕਲ ਕੇ ਵਿਕਾਸ ਦੀ ਸਰਕਾਰ ਨੂੰ ਮੁੜ ਕਾਇਮ ਕਰਨ ਵਿਚ ਆਪਣਾ ਯੋਗਦਾਨ ਪਾਉਣ।