ਆਨਲਾਈਨ ਰੇਤਾ ਖਰੀਦਣ ਲਈ ਵੈੱਭ ਪੋਰਟਲ www.minesandgeology.punjab.gov.in/index ਤੇ ਕਰੋ ਵਿਜਿਟ

NEWS MAKHANI

ਸਸਤੇ ਰੇਟਾ ਤੇ ਆਨਲਾਈਨ ਰੇਤਾ ਖਰੀਦਣ ਲਈ ਵੈੱਭ ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਓ

ਫਿਰੋਜ਼ਪੁਰ 1 ਅਪ੍ਰੈਲ 2022

ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੀ ਲੋਕਾਂ ਨੂੰ ਆਸਾਨੀ ਨਾਲ ਰੇਤਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਵੈੱਭ ਪੋਰਟਲ ਬਣਾਇਆ ਗਿਆ ਹੈ ਜਿਸ ਤੇ ਜਾ ਕੇ ਆਨਲਾਈਨ ਰੇਤਾ ਖਰੀਦੀ ਜਾ ਸਕਦੀ ਹੈ।

ਹੋਰ ਪੜ੍ਹੋ :-ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਗੋਲੇਵਾਲਾ ਜਲ ਨਿਕਾਸ ਮੰਡਲ ਫਿਰੋਜ਼ਪੁਰ ਰਮਣੀਕ ਕੌਰ ਨੇ ਦੱਸਿਆ ਕਿ ਹੁਣ ਲੋਕ ਸਸਤੇ ਰੇਟ ਤੇ ਰੇਤਾ ਆਨਲਾਈਨ ਵੀ ਖਰੀਦ ਸਕਦੇ ਹਨ। ਇਸ ਲਈ ਪੰਜਾਬ ਸਰਕਾਰ ਦੇ ਵੈੱਭ ਪੋਰਟਲ www.minesandgeology.punjab.gov.in/index ਤੇ ਵਿਜਿਟ ਕੀਤਾ ਜਾ ਸਕਦਾ ਹੈ।

ਇਸ ਲਿੰਕ ਉੱਪਰ ਜਾ ਕੇ ਲੋਕ ਸਸਤੇ ਰੇਟਾ ਤੇ ਰੇਤਾ ਦੀ ਆਨਲਾਈਨ ਖਰੀਦ ਕਰ ਸਕਦੇ ਹਨ।ਉਨ੍ਹਾਂ ਲੋਕਾਂ ਨੂੰ ਇਸ ਵੈੱਭ ਪੋਰਟਲ ਤੇ ਰੇਤਾ ਦੀ ਆਨਲਾਈਨ ਖਰੀਦ ਲਈ ਮਿੱਲ ਰਹੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Spread the love