ਸੀ-ਵਿਜ਼ਲ ਨਾਗਰਿਕ ਐਪ ਰਾਹੀਂ ਸ਼ਿਕਾਇਤ ਦਾ 100 ਮਿੰਟ ਦੇ ਅੰਦਰ ਕੀਤਾ ਜਾਂਦਾ ਹੈ ਨਿਪਟਾਰਾ

C-VIGIL APP
ਸੀ-ਵਿਜ਼ਲ ਨਾਗਰਿਕ ਐਪ ਰਾਹੀਂ ਸ਼ਿਕਾਇਤ ਦਾ 100 ਮਿੰਟ ਦੇ ਅੰਦਰ ਕੀਤਾ ਜਾਂਦਾ ਹੈ ਨਿਪਟਾਰਾ
ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤੀ ਜਾ ਸਕਦੀ ਹੈ
69 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਜਾ ਚੁੱਕਾ ਹੈ ਨਿਪਟਾਰਾ

ਗੁਰਦਾਸਪੁਰ, 3 ਫਰਵਰੀ 2022

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਸਬੰਧੀ, ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਮੋਬਾਇਲ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਕੇ , ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕੀਤੀ ਜਾ ਸਕਦੀ । ਇਸ ਐਪ ’ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫਾਜ਼ਿਲਕਾ ਜ਼ਿਲੇ੍ਹ ਵਿੱਚ ਵੱਖ-ਵੱਖ ਪਾਬੰਦੀਆਂ ਲਾਗੂ

ਉਨਾਂ ਦੱਸਿਆ ਕਿ ਸੀ-ਵਿਜ਼ਲ ਐਪ ’ਤੇ 69 ਸ਼ਿਕਾਇਤਾਂ ( 2 ਫਰਵਰੀ ਤਕ) ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਸੀ-ਵਿਜਲ ਰਾਹੀ ਇੱਕ ਫਰਵਰੀ ਨੂੰ 2 ਸ਼ਿਕਾਇਤ ਮਿਲੀਆਂ। ਪਹਿਲੀ ਸ਼ਿਕਾਇਤ ਫਤਹਿਗੜ੍ਹ ਚੂੜੀਆਂ ਤੋਂ ਰਾਤ 1 ਵਜੇ ਆਈ ਕਿ ਰਾਜਨੀਤਿਕ ਪਾਰਟੀ ਦਾ ਪੋਸਟਰ, ਬਿਨਾਂ ਪਰਮਿਸ਼ਨ ਤੋਂ ਲੱਗਿਆ ਹੋਇਆ ਹੈ, ਜਿਸਨੂੰ 48 ਮਿੰਟ ਵਿਚ ਉਤਾਰ ਦਿੱਤਾ।

ਦੂਸਰੀ ਸ਼ਿਕਾਇਤ ਵੀ ਫਤਿਹਗੜ੍ਹ ਚੂੜੀਆਂ ਤੋਂ ਆਈ ਕਿ ਰਿਹਾਇਸ਼ੀ ਕਾਲੋਨੀ ਵਿਚ ਨਕਸ਼ਾ ਪਾਸ ਕਰਵਾਉਣ ਤੋ ਬਿਨਾਂ ਕੰਟਰੱਕਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਮੌਕੇ ’ਤੇ ਜਾ ਕੇ ਟੀਮ ਵਲੋਂ ਰੁਕਵਾ ਦਿੱਤਾ ਗਿਆ। ਇਹ ਸ਼ਿਕਾਇਤ ਦੁਪਹਿਰ 12 ਵੱਜ ਕੇ 48 ਮਿੰਟ ਵਿਚ ਆਈ ਤੇ 46 ਮਿੰਟ ਵਿਚ ਨਿਪਟਾ ਦਿੱਤੀ ਗਈ। 2 ਫਰਵਰੀ ਨੂੰ ਤਿੰਨ ਸ਼ਿਕਾਇਤਾਂ ਪ੍ਰਾਪਤ ਹੋਈਆਂ। ਪਹਿਲੀ ਸ਼ਿਕਾਇਤ ਬਟਾਲਾ ਤੋਂ ਆਈ ਕਿ ਐਸ.ਡੀ.ਐਮ ਕੋਰਟ ਨੇੜੇ ਪੋਸਟਰ ਲੱਗਿਆ ਹੋਇਆ ਹੈ। ਸ਼ਿਕਾਇਤ ਸਵੇਰੇ 8 ਵੱਜ ਕੇ 44 ਮਿੰਟ ’ਤੇ ਆਈ ਤੇ 36 ਮਿੰਟ ਵਿਚ ਨਿਪਟਾ ਦਿੱਤੀ ਗਈ। ਦੂਜੀ ਸ਼ਿਕਾਇਤ ਵੀ ਬਟਾਲਾ ਤੋਂ ਸ਼ਾਮ 4 ਵੱਜ ਕੇ 35 ਮਿੰਟ ’ਤੇ ਆਈ ਕਿ ਵਾਰਡ ਨੰਬਰ 7 ਵਿਚ ਬੈਨਰ ਲੱਗਿਆ ਹੋਇਆ ਹੈ, ਜਿਸਨੂੰ 23 ਮਿੰਟ ਵਿਚ ਉਤਾਰ ਦਿੱਤਾ ਗਿਆ।  ਤੀਜੀ ਸ਼ਿਕਾਇਤ ਵੀ ਬਟਾਲੇ ਤੋਂ ਦੁਪਹਿਰ 3 ਵੱਜ ਕੇ 1 ਮਿੰਟ ’ਤੇ ਆਈ ਕਿ ਰਾਜਨੀਤਿਕ ਪਾਰਟੀ ਵਲੋਂ ਰੈਲੀ ਕੀਤੀ ਜਾ ਰਹੀ ਹੈ ਪਰ ਫਲਾਇੰਗ ਸਕੈਅਡ ਟੀਮ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਅਜਿਹਾ ਕੁਝ ਨਹੀਂ ਪਾਇਆ ਗਿਆ। ਇਹ ਸ਼ਿਕਾਇਤ 68 ਮਿੰਟ ਵਿਚ ਨਿਪਟਾ ਦਿੱਤੀ ਗਈ।

ਦੱਸਣੋਗ ਹੈ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 64 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਸੀ-ਵਿਜ਼ਲ ਉੱਤੇ 69 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।