ਲੁਧਿਆਣਾ, 05 ਜਨਵਰੀ 2022
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਦੀਆਂ 9 ਵੱਖ-ਵੱਖ ਐਨ.ਜੀ.ਓ ਨੂੰ 27 ਲੱਖ ਰੁਪਏ ਦੀ ਵਿੱਤੀ ਗ੍ਰਾਂਟ ਦੇ ਚੈਕ ਸਪੁਰਦ ਕੀਤੇ ਗਏ।
ਹੋਰ ਪੜ੍ਹੋ :-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਦੀ ਕਾਪੀ ਸਿਆਸੀ ਪਾਰਟੀਆਂ ਨਾਲ ਸਾਂਝੀ
ਐਨ.ਜੀ.ਓ. ਇਨੀਸ਼ੀਏਟਰਜ਼ ਆਫ ਚੇਂਜ, ਰਹਿਰਾਸ ਸੇਵਾ ਸੁਸਾਇਟੀ, ਹੈਲਪਿੰਗ ਹੈਂਡਜ ਕਲੱਬ, ਨਿਸ਼ਕਾਮ ਵਿੱਦਿਆ ਮੰਦਿਰ ਅਤੇ ਜੀਤ ਫਾਊਂਡੇਸ਼ਨ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ, ਵਿਮੈਨ ਨੈਸਟ ਡੋਰ ਨੂੰ 3 ਲੱਖ ਰੁਪਏ ਦਾ ਚੈਕ, ਕੂਐਸਟ ਇਨਫੋਸਿਸ ਫਾਊਂਡੇਸ਼ਨ ਨੂੰ 4 ਲੱਖ ਜਦਕਿ ਆਸ਼ਾ ਚਿੰਨ੍ਹ ਵੈਲਫੇਅਰ ਸੋਸਾਇਟੀ ਤੇ ਸਵਾਮੀ ਵਿਵੇਕਾਨੰਦ ਸਵਰਗ ਆਸ਼ਰਮ ਨੂੰ 5-5 ਲੱਖ ਰੁਪਏ ਦੇ ਚੈਕ ਸਪੁਰਦ ਕੀਤੇ ਗਏ।
ਐਨ.ਜੀ.ਓ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਵਿਸਥਾਰ ਨਾਲ ਸਮਝਿਆ ਅਤੇ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਇਨ੍ਹਾਂ ਗੈਰ ਸਰਕਾਰੀ ਸੰਗਠਨਾਂ ਨੂੰ ਲੋੜ ਪੈਣ ‘ਤੇ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ 9 ਐਨ.ਜੀ.ਓ, ਸਿੱਖਿਆ ਅਤੇ ਬੱਚਿਆਂ ਦੇ ਵਿਕਾਸ ਆਦਿ ਦੇ ਖੇਤਰ ਵਿੱਚ ਕੰਮ ਕਰਕੇ ਸਮਾਜ ਵਿੱਚ ਬਦਲਾਅ ਲਿਆ ਰਹੀਆਂ ਹਨ।