ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਹਲਕੇ ਦੇ ਪਿੰਡ ਬੀਜਾ ਵਿੱਚ ਪੰਚਾਇਤ ਘਰ ਅਤੇ  ਸਰਕਾਰੀ ਸਕੂਲ ਦੇ ਖੇਡ ਮੈਦਾਨ ਦਾ ਉਦਘਾਟਨ ਕੀਤਾ।

Cabinet Minister Gurkirat Singh
ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਹਲਕੇ ਦੇ ਪਿੰਡ ਬੀਜਾ ਵਿੱਚ ਪੰਚਾਇਤ ਘਰ ਅਤੇ  ਸਰਕਾਰੀ ਸਕੂਲ ਦੇ ਖੇਡ ਮੈਦਾਨ ਦਾ ਉਦਘਾਟਨ ਕੀਤਾ।

ਖੰਨਾ, 3 ਜਨਵਰੀ 2022

ਪੰਚਾਇਤ ਘਰ ਤੋਂ ਬਿਨਾਂ ਕੋਈ ਵੀ ਪਿੰਡ ਸੰਪੂਰਨ ਨਹੀਂ ਹੈ ਇਸ ਲਈ ਅੱਜ ਖੰਨਾ ਹਲਕੇ ਦੇ ਪਿੰਡ ਬੀਜਾ ਵਿੱਚ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਪੰਚਾਇਤ ਘਰ ਦਾ ਉਦਘਾਟਨ ਕੀਤਾ।

ਹੋਰ ਪੜ੍ਹੋ :-‘100 ਦਿਨਾਂ ਪੜ੍ਹਨ ਮੁਹਿੰਮ’ ਤਹਿਤ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਆਗਾਸ

ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਖੰਨਾ ਹਲਕੇ ਦੇ ਪਿੰਡਾਂ ਨੂੰ ਅਪਗ੍ਰੇਡ ਕਰਨ ਲਈ ਕੀਤੇ ਜਾ ਰਹੇ ਹਰ ਉਪਰਾਲੇ ਸੱਚੇ ਅਤੇ ਨਤੀਜੇ ਵਾਲੇ ਹਨ।

ਮੰਤਰੀ ਨੇ ਪਿੰਡ ਬੀਜਾ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਦਾ ਫ਼ਰਸ਼  ਅਤੇ ਬੈਡਮਿੰਟਨ ਗਰਾਊਂਡ ਬਣਾਉਣ ਲਈ ਪ੍ਰਾਜੈਕਟ ਵੀ ਸ਼ੁਰੂ ਕੀਤਾ।

ਇਸ ਮੌਕੇ ਉਹਨਾਂ ਨਾਲ ਚੇਅਰਮੈਨ ਬੇਅੰਤ ਸਿੰਘ ਜੱਸੀ ਪ੍ਰਧਾਨ ਬਲਾਕ ਕਾਂਗਰਸ ਖੰਨਾ, ਸ. ਹਰਬੰਸ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ,ਕੈਪਟਨ ਸੁਖਰਾਜ ਸਿੰਘ ਸਰਪੰਚ,ਬਲਵੀਰ ਸਿੰਘ ਪੰਚ,ਕਰਨੈਲ ਸਿੰਘ ਪੰਚ,ਗਰਨੇਕ ਸਿੰਘ ਪੰਚ,ਸੁਖਦੇਵ ਸਿੰਘ ਪੰਚ,ਕੁਲਜੀਤ ਕੌਰ ਪੰਚ,ਨਿਰਮਲ ਕੌਰ ਪੰਚ,ਹਰਜੀਤ ਕੌਰ ਪੰਚ,ਜਸਵੀਰ ਕੌਰ ਪੰਚ ਅਤੇ ਹੋਰ ਪਤਵੰਤੇ ਸੱਜਣ  ਹਾਜ਼ਰ ਸਨ।

Spread the love