ਖੰਨਾ ਦੇ ਪਿੰਡਾਂ ਦੇ ਵਿਕਾਸ ਲਈ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਨੇ ਲੱਖਾਂ ਰੁਪਏ ਦੇ ਉਦਘਾਟਨ ਕੀਤੇ

KOTLI
ਖੰਨਾ ਦੇ ਪਿੰਡਾਂ ਦੇ ਵਿਕਾਸ ਲਈ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਨੇ ਲੱਖਾਂ ਰੁਪਏ ਦੇ ਉਦਘਾਟਨ ਕੀਤੇ

ਖੰਨਾ,ਜਨਵਰੀ 2 2021

ਖੰਨਾ ਵਿਖੇ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਨੇ  ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਸ.ਸਤਨਾਮ ਸਿੰਘ ਸੋਨੀ (ਚੇਅਰਮੈਨ ਬਲਾਕ ਸੰਮਤੀ ਖੰਨਾ) ਜੀ ਦੀ ਅਗਵਾਈ ਵਿੱਚ ਰੱਖ ਕੇ ਪਿੰਡ ਵਾਸੀਆਂ ਨੂੰ ਪਿੰਡਾਂ ਦੇ ਵਧੇਰੇ ਵਿਕਾਸ ਲਈ ਭਰੋਸਾ ਦਿੱਤਾ ।

ਹੋਰ ਪੜ੍ਹੋ :-ਡਾ. ਸੰਦੀਪ ਗਰਗ ਨੇ ਪਟਿਆਲਾ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ

ਗੁਰਕੀਰਤ ਸਿੰਘ ਜੀ ਨੇ ਦਿਨ ਦਾ ਪਹਿਲਾ ਉਦਘਾਟਨ ਪਿੰਡ ਬੀਬੀਪੁਰ ਵਿਖੇ ਸੀਵਰੇਜ,ਗਲੀਆ ਨਾਲੀਆਂ, ਬਰਮਾਂ ਤੇ ਇੰਟਰਲਾਕ ਅਤੇ ਪਾਰਕ ਦਾ ਉਦਘਾਟਨ ਕੀਤਾ ਜਿਸ ਨਾਲ ਪਿੰਡ ਹੋਰ ਵਧੇਰੇ ਸਾਫ਼ ਸੂਥਰਾ ਅਤੇ ਪਿੰਡ ਦੀਆਂ ਸੜਕਾਂ ਪੱਕੀਆਂ ਹੋਣਗੀਆਂ ।

ਗ੍ਰਾਮ ਪੰਚਾਇਤ ਪਿੰਡ ਹੋਲ ਵਿਖੇ ਪਹੁੰਚ ਕੇ ਉਹਨਾਂ ਨੇ ਸੀਵਰੇਜ ਗਲੀਆਂ ਨਾਲ਼ੀਆਂ ਪਾਰਕ,ਸੋਲਿਡ ਵੇਸਟ ਮੈਨੇਜਮੈੰਟ ਅਤੇ ਭਗਤ ਰਵਿਦਾਸ ਧਰਮਸ਼ਾਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡਾ ਲੀਡਰ ਗੁਰਕੀਰਤ ਸਿੰਘ ਜੀ ਹਨ ਜੋ ਪਿੰਡ ਦੀ ਹਰ ਇਕ ਲੋੜ ਅਤੇ ਸਮੱਸਿਆ ਨੂੰ ਇੱਕੋ ਵਾਰ ਚ ਪੂਰਾ ਕਰਦੇ ਹਨ ਅਤੇ ਸਾਡੇ ਨਾਲ ਹਰ ਦੁੱਖ ਸੁੱਖ ਵਿੱਚ ਪਰਿਵਾਰ ਵਾਂਗ ਸਾਥ ਦਿੰਦੇ ਹਨ।

ਗੁਰਕੀਰਤ ਸਿੰਘ ਜੀ ਨੇ ਉਦਘਾਟਨ ਦੌਰਾਨ ਕਿਹਾ ਕਿ ਖੰਨੇ ਦੇ ਸਾਰੇ ਪਿੰਡਾਂ ਨੂੰ ਸੋਹਣਾ ਅਤੇ ਸਾਫ਼ ਬਣਾ ਕੇ ਸ਼ਹਿਰਾਂ ਦੇ ਬਰਾਬਰ ਕਰਨਾ ਸ਼ੁਰੂ ਤੋਂ ਉਹਨਾਂ ਦੀ ਤਰਜੀਹ ਰਹੀ ਹੈ।

ਇਸ ਮੌਕੇ ਉਹਨਾਂ ਨਾਲ ਸ.ਗੁਰਦੀਪ ਸਿੰਘ ਰਸੂਲੜਾ(ਚੇਅਰਮੈਨ ਮਾਰਕੀਟ ਕਮੇਟੀ ਖੰਨਾ), ਸ.ਬੇਅੰਤ ਸਿੰਘ (ਪ੍ਰਧਾਨ ਬਲਾਕ ਕਾਂਗਰਸ ਖੰਨਾ), ਸਰਪੰਚ ਗੁਰਚਰਨ ਸਿੰਘ, ਹਰਬੰਸ ਕੌਰ, ਗੁਰਮੁਖ ਸਿੰਘ ਪੰਚ, ਨਾਜ਼ਰ ਸਿੰਘ ਪੰਚ, ਪਰਗਟ ਸਿੰਘ ਪੰਚ, ਬਿੰਦਰ ਕੌਰ ਪੰਚ, ਜਗਤਾਰ ਕੌਰ ਪੰਚ, ਸ.ਜਸਵੰਤ ਸਿੰਘ (ਜੇ.ਈ), ਸ.ਨਰਿੰਦਰ ਸਿੰਘ ਸੈਕਟਰੀ, ਸਰਪੰਚ ਸ਼੍ਰੀਮਤੀ ਦਲਜੀਤ ਕੌਰ, ਜਗਤਾਰ ਸਿੰਘ ਪੰਚ, ਅਮਰੀਕ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਅੰਮ੍ਰਿਤਪਾਲ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਪਰਮਿੰਦਰ ਕੌਰ ਪੰਚ, ਜਸਪਾਲ ਕੌਰ ਪੰਚ, ਗੁਰਚਰਨ ਸਿੰਘ, ਅਮਰੀਕ ਸਿੰਘ, ਸਰਪੰਚ ਭਾਨ ਸਿੰਘ ਤੁਰਮੁਰੀ ਅਤੇ ਰਣਧੀਰ ਸਿੰਘ ਮੌਜੂਦ ਸਨ।

Spread the love