ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਅਨਾਜ ਮੰਡੀ ਜਗਰਾਉਂ ਵਿੱਚ ਸੂਆ ਰੋਡ ’ਤੇ ਫੁੱਟਪਾਥ, ਸੜਕਾਂ ਅਤੇ ਪਾਰਕਿੰਗ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।

Cabinet Minister Gurkirat Singh lays the foundation stone for upgrading pavement, roads and parking on Sua Road in Grain Market Jagraon
Cabinet Minister Gurkirat Singh lays the foundation stone for upgrading pavement, roads and parking on Sua Road in Grain Market Jagraon

ਜਗਰਾਉਂ, 6 ਜਨਵਰੀ 2022

ਲੋਕਾਂ ਨੂੰ ਲਾਭ ਪਹੁੰਚਾਉਣ ਲਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਵਿੱਚ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਲਾਲ ਸਿੰਘ ਜੀ ਦੀ ਰਹਿਨੁਮਾਈ ਹੇਠ 4 ਕਰੋੜ 17 ਲੱਖ ਦੀ ਲਾਗਤ ਨਾਲ ਅਨਾਜ ਮੰਡੀ ਜਗਰਾਉਂ ਵਿਖੇ ਸੂਆ ਰੋਡ ਵਾਲੀ ਸਾਈਡ ਤੇ ਫੜ੍ਹ,ਸੜਕਾਂ ਅਤੇ ਪਾਰਕਿੰਗ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ।

ਹੋਰ ਪੜ੍ਹੋ :-ਬੰਤ ਸਿੰਘ ਕਾਲਰਾਂ ਨੇ ਪਨਗ੍ਰੇਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਇਹਨਾਂ ਸਾਰੇ ਪ੍ਰੋਜੈਕਟਾ ਵਿੱਚ ਲੁਧਿਆਣਾ ਤੋਂ ਮੈਂਬਰ ਪਾਰਲਿਆਮੈਂਟ ਰਵਨੀਤ ਬਿੱਟੂ,ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਤੋਂ ਸ.ਮਲਕੀਤ ਸਿੰਘ ਦਾਖਾ ਨੇ ਵੀ ਬਹੁਤ ਸਹਿਯੋਗ ਦਿੱਤਾ ।

ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਹਰ ਸੰਭਵ ਉਪਰਾਲਾ ਕੀਤਾ ਹੈ।ਮੰਤਰੀ ਜੀ ਨੇ ਅੱਗੇ ਕਿਹਾ, “ਅਸੀਂ ਪੰਜਾਬ ਨੂੰ ਇੱਕ ਪ੍ਰਗਤੀਸ਼ੀਲ ਸੂਬਾ ਬਣਾਉਣ ਲਈ ਵਚਨਬੱਧ ਹਾਂ, ਜਿਵੇਂ ਕਿ ਹਰ ਖੇਤਰ ਵਿੱਚ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਤੋਂ ਸਪੱਸ਼ਟ ਹੁੰਦਾ ਹੈ।”

ਇਸ ਮੌਕੇ ਉਹਨਾ ਨਾਲ ਐਮ ਐਲ ਏ ਲਖਵੀਰ ਸਿੰਘ ਪਾਇਲ ,ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਰੁਪਿੰਦਰ ਸਿੰਘ ਰਾਜਾ ਗਿੱਲ,ਚੇਅਰਮੈਨ ਮਾਰਕਿਟ ਕਮੇਟੀ ਜਗਰਾਊ ਸ.ਸਤਿੰਦਰਪਾਲ ਸਿੰਘ ਗਰੇਵਾਲ,ਵਾਇਸ ਚੇਅਰਮੈਨ ਮਾਰਕਿਟ ਕਮੇਟੀ ਜਗਰਾਊ  ਸ.ਸਿਕੰਦਰ ਸਿੰਘ ਬਰਸਾਲ,ਸੀਨੀਅਰ ਕਾਂਗਰਸ ਲੀਡਰ ਕ੍ਰਿਸ਼ਨ ਕੁਮਾਰ ਬਾਵਾ,ਪ੍ਰਧਾਨ ਲੁਧਿਆਣਾ ਪੇਂਡੂ ਕਰਨਜੀਤ ਸਿੰਘ ਗ਼ਾਲਿਬ ਸੋਨੀ ਮੌਜੂਦ ਸਨ ਅਤੇ ਹੋਰ ਪਤਵੰਤੇ ਕਾਂਗਰਸ ਆਗੂ ਮੌਜੂਦ ਸਨ।

Spread the love