ਅੰਮਿ੍ਤਸਰ, 4 ਅਪ੍ਰੈਲ 2022
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ, ਜਿੰਨਾ ਨੇ ਆਪ ਨਿੱਜੀ ਦਖਲ ਦੇ ਕੇ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਬੱਸ ਅੱਡੇ ਉਤੇ ਬੱਸਾਂ ਦੇ ਰੁਕਣ ਦਾ ਪ੍ਬੰਧ ਕਰਵਾਇਆ ਸੀ, ਨੇ ਹੁਣ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ, ਜੋ ਕਿ ਬੀਤੇ ਕਈ ਸਾਲਾਂ ਤੋਂ ਬੰਦ ਪਈਆਂ ਸਨ, ਦਾ ਕੰਮ ਵੀ ਸੁਰੂ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਉਕਤ ਲਾਇਟਾਂ ਨਾ ਚਲਣ ਕਾਰਨ ਅਕਸਰ ਇੱਥੇ ਵੱਡੇ ਵੱਡੇ ਜਾਮ ਲੱਗ ਜਾਂਦੇ ਸਨ ਅਤੇ ਮੰਤਰੀ ਬਣਨ ਮਗਰੋਂ ਆਪਣੀ ਪਹਿਲੀ ਦੌਰਾਨ ਹੀ ਉਨ੍ਹਾਂ ਇਸ ਬਾਬਤ ਟਰੈਫਿਕ ਪੁਲਿਸ ਅਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਹਦਾਇਤ ਕਰਕੇ ਇਹ ਮਸਲਾ ਪਹਿਲ ਦੇ ਅਧਾਰ ਉੱਤੇ ਹੱਲ ਕਰਨ ਲਈ ਕਿਹਾ। ਸਿੱਟੇ ਵਜੋਂ ਉਕਤ ਟਰੈਫਿਕ ਲਾਇਟਾਂ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਰਾਹਗੀਰਾਂ ਦਾ ਸਮਾਂ, ਜੋ ਕਿ ਜਾਮ ਕਾਰਨ ਬਰਬਾਦ ਹੁੰਦਾ ਸੀ, ਬਚ ਗਿਆ ਹੈ।
ਹੋਰ ਪੜ੍ਹੋ :-ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ 05 ਅਪ੍ਰੈਲ ਨੂੰ ਹੋਵੇਗੀ
ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ ਦੀ ਮੁਰੰਮਤ ਕਰਦੇ ਕਰਮਚਾਰੀ।