ਪੰਜਾਬ ਸਰਕਾਰ ਗੰਨਾ ਕਾਸਤਕਾਰਾ ਦੀ ਮੁਸ਼ਕਿਲ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
ਗੁਰਦਾਸਪੁਰ, 8 ਅਪਰੈਲ 2022
ਮਾਨਯੋਗ ਮੁੱਖ ਮੰਤਰੀ, ਪੰਜਾਬ ਦੀ ਰਹਿਨੁਮਾਈ ਹੇਠ ਅੱਜ ਸ੍ਰੀ ਲਾਲ ਚੰਦ ਕਟਾਰੂ ਚੱਕ, ਫੂਡ ਸਪਲਾਈ ਅਤੇ ਜੰਗਲਾਤ ਮੰਤਰੀ ਪੰਜਾਬ ਵੱਲੋਂ ਗੁਰਦਾਸਪੁਰ ਖੰਡ ਮਿੱਲ ਵਿਖੇ ਲਗ ਰਹੇ 5000 ਟੀ.ਸੀ.ਡੀ. ਦੇ ਨਵੇਂ ਸੂਗਰ ਪਲਾਂਟ ਅਤੇ 28 ਮੈਗਾਵਾਟ -ਜਨਰੇਸਨ ਪਲਾਂਟ ਦਾ ਮੁਆਇਨਾ ਕੀਤਾ ਅਤੇ ਇਸ ਮੌਕੇ ਤੇ ਪਾਵਰ ਪਲਾਂਟ ਦੀ ਟਰਬਾਈਨ ਦੀ ਫਾਉਂਡੇਸਨ ਦਾ ਸੁਭ ਆਰੰਭ ਅਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਸਮਸੇਰ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀਨਾਨਗਰ ਅਤੇ ਕੇਸ਼ਵ ਬਹਿਲ ਆਦਿ ਨੇ ਸ਼ਿਰਕਤ ਕੀਤੀ।
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੰਨਾ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਜਾਇਜ਼ਾ
ਇਸ ਮੌਕੇ ਕੈਬਨਿਟ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਾਸਤਕਾਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ ਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦਿ੍ਰੜ ਸੰਕਲਪ ਹੈ। ਉਨ੍ਹਾਂ ਗੰਨਾ ਕਾਸਤਕਾਰਾਂ ਨੂੰ ਆ ਰਹੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ।
ਇਸ ਮੌਕੇ ਤੇ ਗੰਨਾਂ ਕਾਸਤਕਾਰਾਂ ਨੂੰ ਨਵੀਆਂ ਕਿਸਮਾਂ ਦੇ ਗੰਨੇ ਦੀ ਪਨੀਰੀ ਵੰਡੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸੀ ਜਲਦੀ ਰਲੀਜ ਕਰ ਦਿੱਤੀ ਜਾਵੇਗੀ।
ਮਿੱਲ ਦੇ ਜਨਰਲ ਮੈਨੇਜਰ ਪਵਨ ਕੁਮਾਰ ਭੱਲਾ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਤੇ ਪੰਜਾਬ ਸਰਕਾਰ ਦੇ ਯੋਗਦਾਨ ਤਹਿਤ 402 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਪ੍ਰੋਜੈਕਟ ਦੇ ਕੰਟਰੈਕਟ ਮੁਤਾਬਿਕ ਇਹ ਪ੍ਰੋਜੈਕਟ ਅਪ੍ਰੈਲ 2023 ਤੱਕ ਮੁਕੰਮਲ ਹੋਣ ਉਪਰੰਤ ਇਸ ਦਾ ਟਰਾਇਲ ਹੋ ਜਾਵੇਗਾ। ਇਸ ਤੋਂ ਇਲਾਵਾ ਮਿੱਲ ਵਿਖੇ 250 ਕਰੋੜ ਰੁਪਏ ਦੀ ਲਾਗਤ ਨਾਲ ਇੱਕ 120 ਕੇਐਲਪੀਡੀ ਈਥਾਨੋਲ ਪਲਾਂਟ ਲਗਾਉਣ ਦੀ ਵੀ ਤਜਵੀਜ ਹੈ, ਜਿਸ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਮੰਤਰੀ ਵੱਲੋਂ ਜਲਦੀ ਹੀ ਇਸ ਪਲਾਂਟ ਦੇ ਕੰਮ ਨੂੰ ਸ਼ੁਰੂ ਕਰਨ ਦਾ ਭਰੋਸਾ ਦੁਆਇਆ ਅਤੇ ਦੱਸਿਆ ਕਿ ਪਲਾਂਟਾਂ ਦੇ ਲਗਣ ਨਾਲ ਮਿੱਲ ਏਰੀਏ ਦੇ ਗੰਨਾ ਕਾਸਤਕਾਰਾਂ ਦਾ ਸਾਰਾ ਗੰਨਾ ਪੀੜਿਆ ਜਾ ਸਕੇਗਾ ਜਿਸ ਨਾਲ ਗੰਨਾਂ ਕਾਸਤਕਾਰਾਂ ਅਤੇ ਇਲਾਕਾ ਵਾਸੀਆਂ ਨੂੰ ਵਿੱਤੀ ਲਾਭ ਹੋਵੇਗਾ। ਇਹ ਪ੍ਰੋਜੈਕਟ ਲਗਣ ‘ਤੇ ਗੰਨਾ ਕਾਸਤਕਾਰਾਂ ਨੂੰ ਬਾਹਰਲੀਆਂ ਮਿੱਲਾਂ ਵਿੱਚ ਸਪਲਾਈ ਕੀਤੇ ਜਾ ਰਹੇ ਗੰਨੇ ਦੀ ਢੋਆ-ਢੁਆਈ ‘ਤੇ ਖਰਚੇ ਜਾ ਰਹੇ 15-20 ਕਰੋੜ ਰੁਪਏ ਦੀ ਬਚਤ ਹੋਵੇਗੀ।
ਇਸ ਮੌਕੇ ਰਪਾਲ ਸਿੰਘ ਚੀਮਾ, ਸਹਿਕਾਰਤਾ ਅਤੇ ਖਜਾਨਾ ਮੰਤਰੀ ਦੀ ਸੋਚ ਅਤੇ ਰਾਜੀਵ ਗੁਪਤਾ ਪ੍ਰਬੰਧ ਨਿਰਦੇਸ਼ਕ ਸੂਗਰਫੈਡ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੰਨੇ ਦਾ ਝਾੜ ਵਧਾਉਣ ਲਈ, ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੇ ਬੀਜ ਦੀਆਂ ਨਵੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਵਾਉਣ ਹਿੱਤ ਇੱਕ ਪ੍ਰਦਰਸਨੀ ਲਗਾਈ ਗਈ।ਮਿੱਲ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਇਸ ਪਨੀਰੀ ਨਾਲ ਗੰਨਾਂ ਕਾਸਤਕਾਰਾਂ ਦੀ ਪ੍ਰਤੀ ਏਕੜ ਲਾਗਤ ਖਰਚਾ ਘੱਟ ਹੋਵੇਗਾ ਤੇ ਇਸ ਤੋਂ ਵਧੀਆ ਝਾੜ ਵੀ ਪ੍ਰਾਪਤ ਹੋਵੇਗਾ ਅਤੇ ਗੰਨਾ ਪਾਸਤਕਾਰਾਂ ਦੀ ਪ੍ਰਤੀ ਏਕੜ ਆਮਦਨ ਵਿੱਚ ਲਗਭਗ 30 ਤੋਂ 35 ਹਜਾਰ ਪ੍ਰਤੀ ਏਕੜ ਦਾ ਵਾਧਾ ਹੋਵੇਗਾ।
ਇਸ ਮੌਕੇ ਮਿਲ ਦੇ ਬੋਰਡ ਆਫ ਡਾਇਰੈਕਟਰ ਸਾਹਿਬਾਨ, ਐਸ. ਐਸ ਇੰਜੀਨੀਅਰ ਵਲੋਂ ਐਸਾ ਜੇ ਬੱਡ ਸ੍ਰੀ ਅਰਵਿੰਦਰ ਸਿੰਘ-ਮੁੱਖ ਗੰਨਾ ਵਿਕਾਸ ਅਸਰ, ਸ੍ਰੀ ਸੰਦੀਪ ਸਿੰਘ ਇੰਸਟਰੂਮੈਂਟ ਇੰਜੀਨੀਅਰ, ਸੀਆ ਰਾਮ ਗੌਤਮ ਚੀਫ ਕੈਮਿਸਟ, ਮਨਜਿੰਦਰ ਸਿੰਘ ਪਾਹੜਾ ਸਹਾਇਕ ਲੇਖਾ ਅਫਸਰ, ਚਰਨਜੀਤ ਸਿੰਘ ਨਿਗਰਾਨ, ਐਸ.ਕੇ. ਮਲਹੋਤਰਾ ਪਲਾਂਟ ਕੋ-ਆਰਡੀਨੇਟਰ ਅਤੇ ਯੂਨੀਅਨ ਦੇ ਨੁਮਾਇੰਦੇ ਹਾਜਰ ਸਨ।