ਸਬ ਡਿਵੀਜ਼ਨ ਬਰਨਾਲਾ ਅਧੀਨ ਆਉਦੇ ਵਿਦਿਆਰਥੀਆਂ ਕੈਂਪਾਂ ਦਾ ਪੂਰਾ ਲਾਹਾ ਲੈਣ: ਵਰਜੀਤ ਵਾਲੀਆ
ਬਰਨਾਲਾ, 1 ਅਪਰੈਲ :-
ਵਿਦਿਆਰਥੀਆਂ ਨੂੰ ਵਜ਼ੀਫੇ ਲਈ ਅਪਲਾਈ ਕਰਨ ਵਾਸਤੇ ਵੱਖ ਵੱਖ ਤਰਾਂ ਦੇ ਸਰਟੀਫਿਕੇਟ ਬਣਾਉਣ ਲਈ ਖਾਸ ਤੌਰ ’ਤੇ ਆਮਦਨ ਸਰਟੀਫਿਕੇਟ ਬਣਾਉਣ ਲਈ ਸਬ ਡਿਵੀਜ਼ਨ ਬਰਨਾਲਾ ਦੇ ਵਿਦਿਆਰਥੀਆਂ ਲਈ 4 ਅਤੇ 5 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੈਂਪ ਲਗਾਏ ਜਾਣਗੇ।
ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਨਾਂ ਕੈਂਪਾਂ ਸਬੰਧੀ ਤਹਿਸੀਲਦਾਰ ਬਰਨਾਲਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਕੈਂਪ ਮੀਟਿੰਗ ਹਾਲ ਇੰਡੀਅਨ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ, ਦਫਤਰ ਸਬ ਤਹਿਸੀਲ ਧਨੌਲਾ ਤੇ ਦਫਤਰ ਸਬ ਤਹਿਸੀਲ ਮਹਿਲ ਕਲਾਂ ਵਿਖੇ ਲਾਏ ਜਾਣਗੇ।
ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਸਬੰਧਤ ਅਧਿਕਾਰੀ/ਕਰਮਚਾਰੀ ਹਾਜ਼ਰ ਰਹਿਣਗੇ, ਇਸ ਲਈ ਸਬ ਡਿਵੀਜ਼ਨ ਬਰਨਾਲਾ ਨਾਲ ਸਬੰਧਤ ਵਿਦਿਆਰਥੀਆਂ ਇਨਾਂ ਕੈਂਪਾਂ ਦਾ ਪੂਰਾ ਲਾਹਾ ਲੈਣ।