ਨਸੇ ਦੇ ਸੋਦਾਗਰਾਂ ਖਿਲਾਫ ਨੋਜਵਾਨ ਪੀੜੀ ਨੇ ਕੱਢਿਆ ਕੈਂਡਲ ਮਾਰਚ

CANDLE MARCH
ਨਸੇ ਦੇ ਸੋਦਾਗਰਾਂ ਖਿਲਾਫ ਨੋਜਵਾਨ ਪੀੜੀ ਨੇ ਕੱਢਿਆ ਕੈਂਡਲ ਮਾਰਚ
ਨਸੇ ਦੇ ਸੋਦਾਗਰਾਂ ਖਿਲਾਫ ਮਾਨਯੋਗ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਪ੍ਰਸੰਸਾ

ਪਠਾਨਕੋਟ, 26 ਦਸੰਬਰ 2021

ਪਠਾਨਕੋਟ ਵਿੱਚ ਨਸੇ ਦੇ ਸੋਦਾਗਰਾਂ ਖਿਲਾਫ ਨੋਜਵਾਨ ਪੀੜੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਨੋਜਵਾਨਾਂ ਵੱਲੋਂ ਪਟੇਲ ਚੋਕ ਵਿੱਚ ਕੈਂਡਲ ਜਗ੍ਹਾਂ ਕੇ ਮਾਰਚ ਕੱਢਣ ਦੋਰਾਨ ਹੋਰ ਨੋਜਵਾਨਾਂ ਨੂੰ ਜਾਗਰੁਕ ਕਰਦਿਆਂ ਇਹ ਸੰਦੇਸ ਦਿੱਤਾ ਕਿ ਨਸਿਆਂ ਦਾ ਤਿਆਗ ਕਰਕੇ ਇੱਕ ਚੰਗੇ ਨਾਗਰਿਕ ਬਣ ਕੇ ਅਪਣੇ ਅਤੇ ਅਪਣੇ ਮਾਪਿਆਂ ਦਾ ਨਾਮ ਰੋਸਨ ਕਰੋਂ।

ਹੋਰ ਪੜ੍ਹੋ :-ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਮਨਾਇਆ ਸੀਨੀਅਰ ਸਿਟੀਜ਼ਨ ਦਿਵਸ

ਕੈਂਡਲ ਮਾਰਚ ਦੋਰਾਨ ਜਾਣਕਾਰੀ ਦਿੰਦਿਆਂ ਹਨੀ ਮਹਿਰਾ, ਕਪਿਲ, ਸੁਰਿੰਦਰ, ਚਿੰਟੂ, ਗੋਰਬ ਸਰਮਾ, ਲੱਕੀ ਆਦਿ ਨੇ ਸਾਂਝੇ ਤੋਰ ਤੇ ਕਿਹਾ ਕਿ ਮਾਨਯੋਗ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜੋ ਨਸਿਆਂ ਦੇ ਸੋਦਾਗਰਾਂ ਖਿਲਾਫ ਕਾਰਵਾਈ ਕੀਤੀ ਹੈ ਇਹ ਪ੍ਰਸੰਸਾਂ ਯੋਗ ਹੈ ਇਸ ਲਈ ਸਾਨੂੰ ਇਕ ਸਬਕ ਲੈਣਾ ਚਾਹੀਦਾ ਹੈ ਅਤੇ ਨਸਿਆਂ ਦਾ ਤਿਆਗ ਕਰਕੇ ਨਸੇ ਦੇ ਸੋਦਾਗਰਾਂ ਨੂੰ ਜਬਾਬ ਦੇਣਾ ਚਾਹੀਦਾ ਹੈ ।

ਉਨ੍ਹਾਂ ਨੋਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਸੇ ਤਂੋ ਦੂਰ ਰਹਿ ਕੇ ਅਪਣੇ ਸਪਨਿਆਂ ਨੂੰ ਪੂਰਾ ਕਰੋ ਅਤੇ ਇੱਕ ਚੰਗੇ ਨਾਗਰਿਕ ਬਣਕੇ ਇੱਕ ਸਫਲ ਪੰਜਾਬ ਬਣਾਉਂਣ ਵਿੱਚ ਅਪਣਾ ਯੋਗਦਾਨ ਪਾਓ।

Spread the love