ਆਯੁਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦਾ ਕੰਮ ਜਾਰੀ

VINEET KUMAR
ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ 9 ਤੋਂ 15 ਨਵੰਬਰ ਨੂੰ ਮੁਹੱਈਆ ਕਰਵਾਏ ਜਾਣਗੇ ਵਿਸ਼ੇਸ਼ ਉਪਕਰਨ
ਵਿਸ਼ੇਸ਼ ਮੁਹਿੰਮ ਤਹਿਤ 5 ਅਕਤੂਬਰ ਤੱਕ ਬਣਾਏ ਜਾਣਗੇ ਕਾਰਡ
ਨਜ਼ਦੀਕੀ ਸੇਵਾ ਕੇਂਦਰ ਜਾਂ ਸੀਐਸਸੀ ਸੈਂਟਰ ਵਿਖੇ ਜਾ ਕੇ ਬਣਵਾਏ ਜਾ ਸਕਦੇ ਹਨ ਕਾਰਡ

ਫਿਰੋਜ਼ਪੁਰ 01 ਅਕਤੂਬਰ 2021

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਨੀਤ ਕੁਮਾਰ ਨੇ ਦੱਸਿਆ ਕਿ ਆਯੁਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦਾ ਕੰਮ ਜਾਰੀ ਹੈ ਅਤੇ ਜਿਸ ਯੋਗ ਲਾਭਪਾਤਰੀ ਨੇ ਆਪਣਾ ਕਾਰਡ ਨਹੀਂ ਬਣਵਾਇਆ ਉਹ ਆਪਣਾ ਕਾਰਡ ਬਣਵਾ ਸਕਦਾ ਹੈ ਅਤੇ ਲਾਭਪਾਤਰੀ ਪਰਿਵਾਰ ਦੇ ਹਰ ਇੱਕ ਮੈਂਬਰ ਦਾ ਵੱਖਰਾ ਵੱਖਰਾ ਕਾਰਡ ਬਣੇਗਾ।

ਅਪ੍ਰੈਲ, 2020 ਤੋਂ ਮਾਰਚ 2021 ਤੱਕ ਪ੍ਰਾਪਤ ਹੋਏ ਮਾਲੀਏ ਵਿੱਚ 12.14 ਫੀਸਦ ਦਾ ਵਾਧਾ

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 05 ਅਕਤੂਬਰ ਤੱਕ ਵਿਸ਼ੇਸ਼ ਮੁਹਿੰਮ ਤਹਿਤ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਕੋਈ  ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਬਲਿਕ ਕਾਰਡ ਬਣਨ ਤੇ ਪ੍ਰਤੀ ਲਾਭਪਾਤਰੀ ਪਰਿਵਾਰ ਨੂੰ 5 ਲੱਖ ਰਪੁਏ ਪ੍ਰਤੀ ਸਾਲ ਮੁਫਤ ਇਲਾਜ ਦੀ ਸਹੂਲਤ ਸੂਚੀਬੱਧ ਹਸਪਤਾਲਾਂ ਵਿਚ ਦਿੱਤੀ ਜਾਂਦੀ ਹੈ ਅਤੇ ਇਸ ਯੋਜਨਾ ਵਿਚ 1500 ਤੋਂ ਵੱਧ ਬੀਮਾਰੀਆਂ ਨੂੰ ਕਵਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਲਈ ਨੀਲੇ ਰਾਸ਼ਨ ਕਾਰਡ ਹੋਲਡਰ, ਜੇ ਫਾਰਮ ਹੋਲਡਰ ਕਿਸਾਨ, ਐਸ.ਈ.ਸੀ.ਸੀ.ਡਾਟਾ, ਛੋਟੇ ਵਪਾਰੀ, ਲੇਬਰ ਕਾਰਡ ਹੋਲਡਰ ਕੰਸਟਰੰਕਸ਼ਨ ਵਰਕਰ, ਪਤੱਰਕਾਰ ਕੈਟਾਗਰੀ ਦੇ ਪਰਿਵਾਰ ਯੋਗ ਹਨ। ਉਨ੍ਹਾਂ ਦੱਸਿਆ ਕਿ ਕਾਰਡ ਬਨਾਉਣ ਲਈ ਆਪਣਾ ਅਧਾਰ ਕਾਰਡ ਅਤੇ ਨੀਲਾ ਰਾਸ਼ਨ ਕਾਰਡ, ਲੇਬਰ ਕਾਰਡ ਲੈ ਕੇ ਜਾਣ ਦੀ ਜਰੂਰਤ ਹੈ। ਇਹ ਕਾਰਡ ਜ਼ਿਲ੍ਹੇ ਦੇ ਵੱਖ ਵੱਖ ਸੇਵਾ ਕੇਂਦਰਾਂ ਅਤੇ 500 ਤੋਂ ਵੱਧ ਸੀਐਸਸੀ (ਕਾਮਨ ਸਰਵਿਸ ਸੈਂਟਰਾਂ) ਵਿਚ ਬਣਾਏ ਜਾਂਦੇ ਹਨ। ਕਾਰਡ ਬਨਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਵੱਲੋਂ ਜਿਹੜੇ ਸੈਂਟਰ ਤੇ ਕਾਰਡ ਅਪਲਾਈ ਕੀਤਾ ਜਾਂਦਾ ਹੈ ਉਹ ਉਸੇ ਹੀ ਸੈਂਟਰ ਤੋਂ 3 ਦਿਨ ਬਾਅਦ ਆਪਣਾ ਕਾਰਡ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਫਿਰੋਜ਼ਪੁਰ ਸਿਵਲ ਹਸਪਤਾ ਜੀਰਾ, ਸੀਐਚਸੀ ਫਿਰੋਜ਼ਸ਼ਾਹ, ਮੱਖੂ, ਗੁਰੂਹਰਸਹਾਏ ਅਤੇ ਮਮਦੋਟ, ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ, ਕਾਲੀਆ ਆਈ ਅਤੇ ਮੈਟਰਨਿਟੀ ਹਸਪਤਾਲ ਫਿਰੋਜਪੁਰ, ਅਸੀਜਾ ਆਈ ਕੇਅਰ ਹਸਪਤਾਲ ਫਿਰੋਜ਼ਪੁਰ, ਡਾ.ਹੰਸਰਾਜ ਮਲਟੀਸਪੈਸ਼ਲਟੀ ਹਸਪਤਾਲ ਫਿਰੋਜਪੁਰ, ਏ-ਵੰਨ ਨਾਗੀ ਹਸਪਤਾਲ ਮੁੱਦਕੀ,  ਓਸਾਹਨ ਹਸਪਤਾਲ ਜ਼ੀਰਾ, ਬਾਠ ਆਈ ਕੇਅਰ ਹਸਪਤਾਲ ਫਿਰੋਜ਼ਪੁਰ, ਕਾਲੜਾ ਹਸਪਤਾਲ ਮੱਖੂ ਪੰਜੀਕ੍ਰਿਤ ਹਸਪਤਾਲ ਹਨ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ 104 ਨੰਬਰ ਤੇ ਦਰਜ ਕਰਵਾਈ ਜਾ ਸਕਦੀ ਹੈ ਅਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਡਾ. ਰਾਜਿੰਦਰ ਮਨਚੰਦਾ ਡੀਐਮਸੀ ਫਿਰੋਜ਼ਪੁਰ (ਮੋਬਾਈਲ 98151-61738, ਅਤੇ ਸ੍ਰੀ ਰਾਜਿੰਦਰ ਸਿੰਘ (ਮੋਬਾਈਲ 90235-09382) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸਬੰਧਿਤ ਮੁਲਾਜ਼ਮ ਗਲਤ ਕਾਰਡ ਬਣਾਉਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਸਮੂਹ ਸਰਪੰਚਾ/ਪੰਚਾਂ ਅਤੇ ਐਮਸੀਜ ਨੂੰ ਵੀ ਹਦਾਇਤ ਕਿ ਆਪੋ-ਆਪਣੇ ਏਰੀਏ ਨਾਲ ਸਬੰਧਿਤ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ।

Spread the love