ਸੈਮੀਨਾਰ ‘ਚ 138 ਪ੍ਰਾਰਥੀਆ ਨੇ ਲਿਆ ਭਾਗ
ਸ਼ਿਵਾਲਿਕ ਪਬਲਿਕ ਸਕੂਲ ‘ਚ ਆਯੋਜਿਤ ਅਵੇਅਰਨੈਸ ਕੈਂਪ ਵਿੱਚ ਲਿਆ ਭਾਗ
ਐਸ.ਏ.ਐਸ ਨਗਰ 15 ਮਾਰਚ 2022
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਖਾਲਸਾ ਕਾਲਜ਼, ਐਸ.ਏ.ਐਸ ਨਗਰ ਵਿਖੇ ਕਰਿਅਰ ਕਾਉਂਸਲਿੰਗ ‘ਤੇ ਸਵੈ ਰੋਜ਼ਗਾਰ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਸ਼ਿਵਾਲਿਕ ਪਬਲਿਕ ਸਕੂਲ, ਐਸ.ਏ.ਐਸ ਨਗਰ ਵਿਖੇ ਆਯੋਜਿਤ ਅਵੇਅਰਨੈਸ ਕੈਂਪ ਵਿੱਚ ਭਾਗ ਲਿਆ ਗਿਆ । ਇਹ ਜਾਣਕਾਰੀ ਦਿੰਦੇ ਹੋਏ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਰਿਅਰ ਕਾਉਂਸਲਿੰਗ ਅਤੇ ਸਵੈ ਰੋਜ਼ਗਾਰ ਸਬੰਧੀ ਸੈਮੀਨਾਰ ‘ਚ ਕੁੱਲ 138 ਪ੍ਰਾਰਥੀਆਂ ਨੇ ਭਾਗ ਲਿਆ ।
ਹੋਰ ਪੜ੍ਹੋ :-ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਨੇ ਕੋਵਿਡ-19 ਸਬੰਧੀ ਸਾਰੀਆਂ ਪਾਬੰਦੀਆਂ ਹਟਾਈਆਂ
ਉਨ੍ਹਾਂ ਦੱਸਿਆ ਸੈਮੀਨਾਰ ਦੌਰਾਨ ਮੌਜੂਦ ਪ੍ਰਾਰਥੀਆਂ ਨੂੰ ਮੋਟੀਵੇਸ਼ਨਲ ਲੈਕਚਰਜ਼, ਫੌਰਨ ਕਾਉਂਸਲਿੰਗ, ਕਰਿਅਰ ਕਾਉਂਸਲਿੰਗ, ਪੀ.ਐਸ.ਡੀ.ਐਮ ਕੋਰਸਜ਼, ਡੀ.ਬੀ.ਈ.ਈ ਫੈਸਿਲਿਟਿਜ਼, ਭਵਿੱਖ ਦੀਆਂ ਪਲੇਸਮੈਂਟ ਸੰਭਾਵਨਾਵਾਂ, ਸਵੈਰੋਜ਼ਗਾਰ, ਹੈਲਪਲਾਈਨ ਅਤੇ ਸੋਸ਼ਲ ਮੀਡੀਆ ਪਲੈਟਫੋਰਮ ਆਦਿ ਮੁੱਦਿਆ ਬਾਰੇ ਜਾਣੂ ਕਰਵਾਇਆ ਗਿਆ।
ਉਨ੍ਹਾਂ ਵੱਲੋ ਸੈਮੀਨਾਰ ਵਿੱਚ ਆਏ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਿੱਚ ਮੌਜੂਦ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਮੋਟਿਵੇਟ ਕੀਤਾ ਗਿਆ। ਇਸ ਮੌਕੇ ਸ਼੍ਰੀ ਮੰਜੇਸ਼ ਸ਼ਰਮਾ ਡਿਪਟੀ ਸੀ.ਈ.ਓ, ਡੀ.ਬੀ.ਈ.ਈ ਅਤੇ ਪੀ.ਐਸ.ਡੀ.ਐਮ ਦੇ ਬੁਲਾਰੇ ਅਤੇ ਸ਼੍ਰੀ ਸ਼ਿਵੇਂਦਰ ਸਿੰਘ (ਪੀ.ਜੀ.ਆਰ.ਕਾਮ) ਵੀ ਮੋਜੂਦ ਸਨ।