ਰੂਪਨਗਰ, 21 ਮਾਰਚ 2022
ਰੋਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਗਾਈਡ ਕਰਕੇ ਨੌਕਰੀਆਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ ਤੇ ਮੌਕੇ ਦਿੱਤੇ ਜਾ ਸਕਣ।
ਹੋਰ ਪੜ੍ਹੋ :-ਲੁਧਿਆਣਾ(ਦਿਹਾਤੀ) ਪੁਲਿਸ ਵੱਲੋਂ ਸ਼ਹੀਦੀ ਦਿਵਸ ਸਾਈਕਲ ਰੈਲੀ ਭਲਕੇ
ਇਸ ਸਬੰਧੀ ਕਰੀਅਰ ਕਾਊਂਸਲਰ ਵੱਲੋਂ ਸਥਾਨਿਕ ਆਈ.ਟੀ.ਆਈ. ਲੜਕੀਆਂ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਸਬੰਧੀ ਜਾਣਕਾਰੀ ਦੇਣ ਲਈ ਵਿਜਟ ਕੀਤੀ ਗਈ। ਜਿਸ ਵਿੱਚ ਆਈ.ਟੀ.ਆਈ ਦੇ 62 ਪ੍ਰਾਰਥੀਆਂ ਨੇ ਹਿੱਸਾ ਲਿਆ।
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕਰੀਅਰ ਕਾਊਂਸਲਰ ਮਿਸ ਸੁਪ੍ਰੀਤ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਆਈ.ਟੀ.ਆਈ ਦੇ ਕੋਰਸ ਕਰਨ ਉਪਰੰਤ ਲੜਕੀਆਂ ਕੋਲ ਸਵੈ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਹੁੰਦੇ ਹਨ। ਪ੍ਰਾਰਥੀਆਂ ਨੂੰ ਬਿਊਰੋ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੇ ਲਾਭ ਅਤੇ ਵਿਧੀ ਤੋਂ ਵੀ ਜਾਣੂੰ ਕਰਵਾਇਆ ਗਿਆ। ਇਸ ਦੇ ਨਾਲ ਹੀ ਸਰਕਾਰੀ ਪੇਪਰਾਂ ਦੀ ਤਿਆਰੀ ਲਈ ਸ਼ੁਰੂ ਕੀਤੀ ਗਈ ਮੁਫ਼ਤ ਆਨ ਲਾਈਨ ਕੋਚਿੰਗ ਸਬੰਧੀ ਦੱਸਿਆ ਗਿਆ।
ਇਸ ਸੈਸ਼ਨ ਵਿੱਚ ਆਈ.ਟੀ.ਆਈ. ਦੇ ਸਮੂਹ ਸਟਾਫ਼ ਦੇ ਇੰਸਟਰਕਟਰ ਵੀ ਮੌਜੂਦ ਸਨ। ਇਸ ਦੇ ਨਾਲ ਹੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਵਿੱਚ ਵਿਜਟ ਕਰਨ ਅਤੇ ਦਫ਼ਤਰ ਦੇ ਹੈਲਪਲਾਈਨ ਨੰ: 8557010066 ਬਾਰੇ ਦੱਸਿਆ ਗਿਆ।