ਹਰ ਦਿਨ ਦੋ ਹਜ਼ਾਰ ਤੋਂ ਵੱਧ ਲੋਕ ਜਿੰਦਗੀ ਗੁਆ ਰਹੇ ਹਨ ਦੌਰੇ ਦੇ ਹੱਥੋਂ, ਸਿਰਫ਼ ਇੱਕ ਫੀਸਦੀ ਦੇ ਹੱਥ ਲੱਗਦੀ ਹੈ ਤੰਦਰੁਸਤੀ: ਡਾ: ਲਾਂਬਾ
ਸਮੇਂ ਸਿਰ ਕੀਤੇ ਉਪਚਾਰ ਸਦਕਾ ਬਚ ਸਕਦੀ ਹੈ ਕਿ ਦਿਮਾਗੀ ਦੌਰੇ ਦੇ ਪ੍ਰਭਾਵਿਤ ਮਰੀਜ਼ ਦੀ ਜਾਨ: ਡਾ: ਲਾਂਬਾ
ਚੰਡੀਗੜ, 28 ਅਕਤੂਬਰ () : ਪ੍ਰਸਿੱਧ ਨਿਉਰਰੋਲੋਜਿਸਟ ਡਾਕਟਰ ਅਨੁਰਾਗ ਲਾਂਬਾ ਨੇ ਕਿਹਾ ਕਿ ਭਾਰਤ ਵਿੱਚ ਅਧਰੰਗ ਦੇ ਦੌਰੇ ਵਧਣ ਦਾ ਮੁੱਖ ਕਾਰਨ ਸ਼ੂਗਰ ਅਤੇ ਨਿਯੰਤਰਨ ਅਧੀਨ ਨਾ ਰੱਖਿਆ ਗਿਆ ਬਲੱਡ ਪ੍ਰੈਸ਼ਰ ਹੈ। ਉਨਾਂ ਕਿਹਾ ਕਿ ਅਜਿਹੀਆਂ ਗੰਭੀਰ ਬਿਮਾਰੀਆਂ ਦਾ ਸਮੇਂ ਸਿਰ ਇਲਾਜ਼ ਨਾ ਕਰਵਾਉਣਾ ਬੇਹੱਦ ਖਤਰਨਾਕ ਸਾਬਿਤ ਹੋ ਰਿਹਾ ਹੈ।
ਵਿਸ਼ਵ ਸਟਰੌਕ ਦਿਵਸ ਮੌਕੇ ਇਸ ਸਾਲ ਦੇ ਥੀਮ ਮਿੰਟ ਬਚਾ ਸਕਦਾ ਹੈ ਜਿੰਦਗੀ ਸਬੰਧੀ ਜਾਗਰੂਕਤਾ ਸੰਦੇਸ਼ ਦਿੰਦਿਆਂ ਪਾਰਸ ਹਸਪਤਾਲ ਪੰਚਕੁਲਾਾ ਦੇ ਸਹਾਇਕ ਡਾਇਰੈਕਟਰ ਨਿਯੂਰੋਲੌਜੀ ਡਾਕਟਰ ਅਨੁਰਾਗ ਲਾਂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹਰ ਦਿਨ ਦੋ ਹਜ਼ਾਰ ਤੋਂ ਜ਼ਿਆਦਾ ਲੋਕ ਮਾਨਸਿਕ ਦੌਰੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ ਜਾਂ ਫਿਰ ਉਹ ਅਪੰਗ ਹੋ ਰਹੇ ਹਨ। ਉਨਾਂ ਕਿਹਾ ਕਿ ਸਿਰਫ਼ ਇੱਕ ਫੀਸਦੀ ਲੋਕ ਹੀ ਮੌਕੇ ਸਿਰ ਇਲਾਜ਼ ਕਰਵਾਕੇ ਤੰਦਰੁਸਤ ਰਹਿ ਰਹੇ ਹਨ।
ਉਨਾਂ ਅਪੀਲ ਕੀਤੀ ਕਿ ਦੌਰੇ ਦੇ ਸੰਕੇਤਾਂ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ, ਜਿੰਨਾਂ ਵਿੱਚ ਅਚਾਨਕ ਆਈ ਕਮਜੌਰੀ, ਸ਼ਰੀਰ ਦੇ ਇੱਕ ਹਿੱਸੇ ਵਿੱਚ ਸੁੰਨੇਪਨ ਦੀ ਸ਼ਿਕਾਇਤ, ਬੋਲਣ ਜਾਂ ਸੁਨਣ ਵਿੱਚ ਪ੍ਰੇਸ਼ਾਨ., ਅਚਾਨਕ ਬੇਸੁਰਤ ਹੋਣਾ ਆਦਿ ਸ਼ਾਮਿਲ ਹਨ। ਉਨਾਂ ਕਿਹਾ ਕਿ ਬਲੱਡ ਸ਼ੂਗਰ, ਕੈਲੇਸਟ੍ਰੌਲ ਅਤੇ ਬਲੱਡ ਪ੍ਰੈਸ਼ਰ ਤੇ ਕਾਬੂ ਕੀਤਾ ਜਾਣਾ ਬੇਹੱਦ ਜਰੂਰੀ ਹੈ। ਜਿਸ ਲਈ ਨਿਰੰਤਰ ਸੈਰ, ਕਸਰਤ ਆਦਿ ਬਹੁਤ ਮਹੱਤਵਪੂਰਨ ਹਨ।
ਇਸ ਮੌਕੇ ਬੋਲਦਿਆਂ ਫੈਕਲਿਟੀ ਡਾਇਰੈਕਟਰ ਡਾਕਟਰ ਜਤਿੰਦਰ ਅਰੋੋੜਾ ਨੇ ਕਿਹਾ ਕਿ ਜੇਕਰ ਮਰੀਜ਼ ਨੂੰ ਚਾਰ ਪੰਜ ਘੰਟੇ ਵਿੱਚ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ। ਉਨਾਂ ਕਿਹਾ ਕਿ ਦੌਰੇ ਦਾ ਮੁੱਖ ਕਾਰਨ ਨਸਾਂ ਵਿੱਚ ਪੈਦਾ ਹੁੰਦੀ ਸਮੱਸਿਆ ਹੈ। ਜਿਸ ਕਾਰਨ ਦਿਮਾਗ ਪ੍ਰਭਾਵਿਤ ਹੁੰਦਾ ਹੈ।
ਇਸ ਮੌਕੇ ਬੋਲਦਿਆਂ ਫੈਕਲਿਟੀ ਡਾਇਰੈਕਟਰ ਡਾਕਟਰ ਜਤਿੰਦਰ ਅਰੋੋੜਾ ਨੇ ਕਿਹਾ ਕਿ ਜੇਕਰ ਮਰੀਜ਼ ਨੂੰ ਚਾਰ ਪੰਜ ਘੰਟੇ ਵਿੱਚ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ। ਉਨਾਂ ਕਿਹਾ ਕਿ ਦੌਰੇ ਦਾ ਮੁੱਖ ਕਾਰਨ ਨਸਾਂ ਵਿੱਚ ਪੈਦਾ ਹੁੰਦੀ ਸਮੱਸਿਆ ਹੈ। ਜਿਸ ਕਾਰਨ ਦਿਮਾਗ ਪ੍ਰਭਾਵਿਤ ਹੁੰਦਾ ਹੈ।