ਮੋਤੀਆ ਜਾਗਰੂਕਤਾ ਸੰਬੰਧੀ ਸਿਵਲ ਹਸਪਤਾਲ ਵਿੱਚ ਜਾਗਰੂਕਤਾ ਸਮਾਗਮ

(Black cataract) week
 ਮੋਤੀਆ ਜਾਗਰੂਕਤਾ ਸੰਬੰਧੀ ਸਿਵਲ ਹਸਪਤਾਲ ਵਿੱਚ ਜਾਗਰੂਕਤਾ ਸਮਾਗਮ

ਰੂਪਨਗਰ,07 ਮਾਰਚ 2022

ਨੈਸ਼ਨਲ ਪ੍ਰੋਗਰਾਮ ਫਾਰ ਬਲਾਇੰਡਨੈੱਸ ਕੰਟਰੋਲ ਤਹਿਤ ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫਤਾ ਸਬੰਧੀ ਜਾਗਰੂਕਤਾ ਸਮਾਗਮ ਦਾ ਆਯੋਜਨ ਸਿਵਲ ਹਸਪਤਾਲ ਰੂਪਨਗਰ ਦੀ ਓ.ਪੀ.ਡੀ. ਬਲਾਕ ਵਿਖੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ ।ਉਹਨਾਂ ਦੱਸਿਆ ਕਿ ਕਾਲਾ ਮੋਤੀਆ ਭਾਰਤ ਵਿੱਚ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫਤਾ 06 ਮਾਰਚ ਤੋ 12 ਮਾਰਚ ਤੱਕ ਦੇ ਚੱਲਦਿਆਂ ਪੰਜਾਬ ਦੇ ਸਾਰੇ ਜਿਲ੍ਹਾ ਹਸਪਤਾਲਾਂ, ਸਬ ਡਵੀਜਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਾਲੇ ਮੋਤੀਏ ਦੇ ਮੁਫਤ ਚੈੱਕ ਅੱਪ ਲਗਾਏ ਜਾ ਰਹੇ ਹਨ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਪੁਲਿਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਅਤੇ ਪੱਬ ਸਬੰਧੀ ਆਦੇਸ਼ ਜਾਰੀ

ਉਨ੍ਹਾਂ  ਦੱਸਿਆ ਕਿ ਗਲੋਕੋਮਾ ਦੇ ਲੱਛਣਾ ਵਿੱਚ ਆਸਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜਨ ਵਾਲੇ ਚਸ਼ਮਿਆ ਦਾ ਵਾਰ^ਵਾਰ ਬਦਲਿਆ ਜਾਣਾ, ਪ੍ਰਕਾਸ਼ ਦੇ ਦੁਆਲੇ ਰੰਗਦਾਰ ਚੱਕਰਾਂ ਦਾ ਦਿਖਾਈ ਦੇਣਾ, ਅੱਖਾਂ ਵਿੱਚ ਦਰਦ ਅਤੇ ਲਾਲੀ ਨਾਲ ਦ੍ਰਿਸ਼ਟੀ ਦਾ ਅਚਾਨਕ ਨੁਕਸਾਨ ਹੋਣਾ, ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਹੋ ਸਕਦੇ ਹਨ। ਜੇ ਕਰ ਅਜਿਹੇ ਲੱਛਣ ਕਿਸੇ ਵੀ ਵਿਅਕਤੀ ਵਿੱਚ ਦਿਖਾਈ ਦੇਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿੰਚ ਜਾ ਕੇ ਆਪਣੀਆਂ ਅੱਖਾਂ ਦਾ ਚੈੱਕ ਅੱਪ ਅਤੇ ਅੱਖਾਂ ਦੇ ਦਬਾਅ (ਪ੍ਰੈਸ਼ਰ) ਚੈੱਕ ਕਰਵਾਇਆ ਜਾਵੇ॥

ਇਸ ਦੋਰਾਨ ਡਾ. ਨਰਿੰਗਾ ਗੀਰਾ ਅੱਖਾਂ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਜੇਕਰ ਤੁਸੀ ਅਤੇ ਤੁਹਾਡਾ ਕੋਈ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਿਤ ਹੋਵੇ, ਤੁਸੀਂ ਅਲਰਜੀ, ਦਮਾ, ਚਮੜੀ ਦੇ ਰੋਗਾਂ ਆਦਿ ਲਈ ਸਟੀਰਾਇਡ ਦੀ ਵਰਤੋਂ ਕਰਦੇ ਹੋ ਤਾਂ  ਗਲੋਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਤਾਂ ਹੀ ਹੋ ਸਕਦਾ ਹੈ ਜੇ ਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ । ਇਸ ਦੇ ਲਈ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਰੂਰ ਕਰਵਾਓ। ਇਸ ਮੌਕੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਤਕਸੀਮ ਕੀਤੀ ਗਈ।

ਇਸ ਮੌਕੇ ਸਹਾਇਕ ਸਿਵਲ ਸਰਜਨ-ਕਮ-ਨੋਡਲ ਅਫਸਰ ਐਨ.ਪੀ.ਸੀ.ਬੀ.ਪ੍ਰੋਗਰਾਮ ਡਾ. ਅੰਜੂ, ਡੀ.ਡੀ.ਐਚ.ਓ. ਡਾ.ਆਰ.ਪੀ.ਸਿੰਘ, ਐਸ.ਐਮ.ਓ. ਡਾ. ਤਰਸੇਮ ਸਿੰਘ, ਡਿਪਟੀ ਮਾਸ ਮੀਡੀਆ ਅਫਸਰਜ ਰਾਜ ਰਾਣੀ ਅਤੇ ਗੁਰਦੀਪ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਹਰਮਨਪ੍ਰੀਤ ਕੋਰ ਅਪਥਾਲਮਿਕ ਅਫਸਰ, ਸਤਿੰਦਰ ਸਿੰਘ,  ਹਸਪਤਾਲ ਵਿੱਚ ਆਏ ਲੋਕ ਹਾਜਰ ਸਨ।

Spread the love