ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ
ਬਰਨਾਲਾ, 5 ਮਾਰਚ 2022
“ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ” ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਯੂਥ ਅਫ਼ਸਰ ਮੈਡਮ ਓਮਕਾਰ ਸਵਾਮੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵਲੰਟੀਅਰਆਂ ਨੇ ‘ਕੈਚ ਦਾ ਰੈਨ’ ਮੁਹਿੰਮ ਤਹਿਤ ਲੋਕਾਂ ਨੂੰ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਅਤੇ ਪਾਣੀ ਦੀ ਦੁਰਵਰਤੋਂ ਨਾ ਕਰਨ ਦੇ ਮਕਸਦ ਨਾਲ ਕੰਧਾਂ ਤੇ ਪੋਸਟਰ ਲਗਾ ਕੇ ਜਾਗਰੂਕ ਕੀਤਾ।
ਹੋਰ ਪੜ੍ਹੋ :-ਸਰੀਰਕ ਤੌਰ ‘ਤੇ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਮੁਲਾਂਕਣ ਕੈਂਪ ਐਤਵਾਰ ਨੂੰ ਜੈਨ ਭਵਨ ਵਿਖੇ
ਜ਼ਿਲ੍ਹਾ ਯੂਥ ਅਫ਼ਸਰ ਮੈਡਮ ਓਮਕਾਰ ਸਵਾਮੀ ਨੇ ਕਿਹਾ ਕਿ ਸਾਡੀ ਧਰਤੀ ਦਾ 75% ਹਿੱਸਾ ਪਾਣੀ ਹੈ ਜਿਸਦੇ ਵਿੱਚੋਂ 3% ਪਾਣੀ ਪੀਣ ਯੋਗ ਹੈ ਬਾਕੀ ਖਾਰਾ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਪਸ਼ੂ ਪੰਛੀ ਸਭ ਖਤਮ ਹੋ ਜਾਣਗੇ।
ਲੇਖਾਕਾਰ ਰਿਸ਼ਿਵ ਸਿੰਗਲਾ ਨੇ ਕਿਹਾ ਪੰਜਾਬ ਜਿਸਨੂੰ ਹਰਿਆ-ਭਰਿਆ ਸੂਬਾ ਕਿਹਾ ਜਾਂਦਾ ਸੀ ਹੁਣ ਇਹ ਬੰਜਰ ਰੇਗਿਸਤਾਨ ਬਣਦਾ ਜਾ ਰਿਹਾ ਹੈ। ਪੰਜਾਬ ਦੇ ਪਾਣੀ ਨੂੰ ਅਸੀਂ ਇੰਨੇ ਬੇਲੋੜੀਂਦੇ ਅਤੇ ਖ਼ਰਾਬ ਤਰੀਕੇ ਨਾਲ ਵਰਤਿਆ ਕਿ ਇਸਦਾ ਸਤਰ ਨੀਚੇ ਜਾ ਰਿਹਾ ਹੈ। ਇਸਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਅੱਜ ਸਾਨੂੰ ਪਾਣੀ ਦੀ ਸੰਭਾਲ ਲਈ ਪ੍ਰਣ ਕਰਨਾ ਚਾਹੀਦਾ ਹੈ।
ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਆਂ ਵਲੋਂ ਜਾਗਰੂਕਤਾ ਪੈਂਫ਼ਲੇਟ ਵੰਡੇ ਗਏ। ਇਸ ਮੌਕੇ ਰਘਬੀਰ ਸਿੰਘ, ਅੰਮ੍ਰਿਤ ਸਿੰਘ, ਨਵਰਾਜ ਸਿੰਘ, ਜਸਪ੍ਰੀਤ ਸਿੰਘ, ਸਾਜਨ ਸਿੰਘ, ਜਗਦੀਸ਼ ਸਿੰਘ, ਜੀਵਨ ਸਿੰਘ, ਬਲਜਿੰਦਰ ਕੌਰ, ਆਦਿ ਹਾਜ਼ਰ ਸਨ।