ਪਟਿਆਲਾ, 8 ਅਗਸਤ 2022
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਸਬੰਧੀ ਪਸ਼ੂ ਪਾਲਕਾਂ ਨਾਲ ਮਾਹਿਰਾਂ ਦਾ ਸਿੱਧਾ ਰਾਬਤਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਸ ‘ਤੇ ਸੰਪਰਕ ਕਰਕੇ ਪਸ਼ੂ ਪਾਲਕ ਆਪਣੀ ਪਸ਼ੂਆਂ ਦੀ ਬਿਮਾਰੀ ਸਬੰਧੀ ਸਮੱਸਿਆ ਦੱਸ ਕੇ ਮਾਹਿਰਾਂ ਤੋਂ ਤੁਰੰਤ ਸੁਝਾਅ ਪ੍ਰਾਪਤ ਕਰ ਸਕਦੇ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦਾ ਜੈਵਿਕ ਖੇਤੀ ਵੱਲ ਵਧ ਰਿਹਾ ਰੁਝਾਨ : ਰਾਜੇਸ਼ ਕੁਮਾਰ ਰਹੇਜਾ
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ ਸੰਪਰਕ ਨੰਬਰ 9417384757, ਸੀਨੀਅਰ ਵੈਟਨਰੀ ਅਫ਼ਸਰ ਪਟਿਆਲਾ ਡਾ. ਸੁਨਿੰਦਰ ਕੌਰ ਸੰਪਰਕ ਨੰਬਰ 9779081684, ਸੀਨੀਅਰ ਵੈਟਨਰੀ ਅਫ਼ਸਰ ਸਮਾਣਾ ਡਾ. ਮੇਜਰ ਸਿੰਘ ਸੰਪਰਕ ਨੰਬਰ 8054962024, ਵੈਟਨਰੀ ਅਫ਼ਸਰ ਨਾਭਾ ਡਾ. ਰਮਨ ਕੁਮਾਰ ਸੰਪਰਕ ਨੰਬਰ 9417772833 ਤੇ ਵੈਟਨਰੀ ਅਫ਼ਸਰ ਰਾਜਪੁਰਾ ਡਾ. ਅਕਸ਼ਪ੍ਰੀਤ ਸਿੰਘ ਸੰਪਰਕ ਨੰਬਰ 9019000600 ‘ਤੇ ਰਾਬਤਾ ਕਰ ਸਕਦੇ ਹਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵੈਟਨਰੀ ਅਫ਼ਸਰਾਂ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਕੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਇਲਾਜ ਦੇ ਨਾਲ ਨਾਲ ਬਿਮਾਰੀ ਤੋਂ ਬਚਾਅ ਲਈ ਤੰਦਰੁਸਤ ਪਸ਼ੂਆਂ ਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਤਹਿਤ ਪਸ਼ੂਆਂ ਦਾ ਬਚਾਅ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਸਾਵਧਾਨੀਆਂ ਵਰਤਕੇ ਪਸ਼ੂ ਪਾਲਕ ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕ ਸਕਦੇ ਹਨ।