ਸਿਹਤ ਸੰਸਥਾਵਾਂ ਵਿੱਚ ਮਿਸ਼ਨ ਇੰਦਰਧਨੁਸ਼ ਮਨਾਇਆ

ਗੁਰਦਾਸਪੁਰ, 7 ਅਪ੍ਰੈਲ  (   )  ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ਾ ਅਤੇ ਸਿਵਲ ਸਰਜਨ ਡਾ।ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਸ਼ਨ ਇੰਦਰਧਨੁਸ਼ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ।ਵਿਜੈ ਕੁਮਾਰ ਨੇ ਮਿਸ਼ਨ  ਇੰਦਰਧਨੁਸ ਦੀ ਸੁਰਆਤ ਅੱਜ ਪੀ.ਐਚ.ਸੀ ਰਣਜੀਤ ਬਾਗ ਤੋਂ ਕੀਤੀ ਗਈ।

ਸਿਵਲ ਸਰਜਨ ਨੇ ਦੱਸਿਆ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਵੱਖ ਵੱਖ ਬਿਮਾਰੀਆਂ ਦੇ ਵਿਰੁੱਧ ਪੂਰੀ ਤਰਾ ਟੀਕਾਕਰਨ ਨਹੀ ਕੀਤਾ ਗਿਆ ਹੈ।ਉਹਨਾਂ ਤੱਕ ਪਹੁੰਚ ਕੀਤੀ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਵਿੱਚ 0 ਤੋਂ 2 ਸਾਲ ਤੱਕ ਦੇ 2244 ਅਤੇ ਗਰਭਵਤੀ ਔਰਤਾਂ 503 ਲਈ 423 ਟੀਕਾਕਰਨ ਸੈਸ਼ਨ ਲਗਾਏ ਗਏ ਹਨ।

ਜ਼ਿਲ੍ਹਾ ਟੀਕਾਕਰਨ ਅਫਸਰ ਡਾ।ਅਰਵਿੰਦ ਕੁਮਾਰ ਨੇ ਦੱਸਿਆ ਕਿ ਸਲੱਮ ਏਰੀਆ, ਝੁੱਗੀਆ ਝੋਪੜੀਆਂ , ਭੱਠਿਆਂ ਵਿੱਚ ਰਹਿੰਦੇ ਬੱਚਿਆਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਜਿਹਨਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਨਹੀ ਹੋਇਆ ਉਹਨਾ ਦਾ ਟੀਕਾਕਰਨ ਮਿਸ਼ਨ ਇੰਦਰਧਨੁਸ਼ ਤਹਿਤ ਕੀਤਾ ਜਾਵੇਗਾ।

ਡਾ।ਇਸ਼ਿਤਾ ਸਰਵਿਲੈਸ਼ ਅਫਸਰ ਡਬਲਯੂ।ਐਚ।ਓ।ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਦੇ 6 ਜ਼ਿਲਿਆਂ ਵਿੱਚ ਚਲਾਇਆ ਜਾ ਰਿਹਾ ਹੈ।ਸੀਨੀਅਰ ਮੈਡੀਕਲ ਅਫਸਰ ਡਾ।ਸੁਦੇਸ਼ ਕੁਮਾਰ ਜੀ ਨੇ ਦੱਸਿਆ ਕਿ ਇਸ ਤਰ੍ਹਾ ਹੀ 04 ਅਪਰੈਲ ਤੋਂ ਲੈਕੇ 11 ਅਪਰੈਲ ਤੱਕ ਅਤੇ 4 ਮਈ ਤੋਂ ਲੈਕੇ 11 ਮਈ ਤੱਕ ਮਿਸ਼ਨ ਇੰਦਰਧਨੁਸ ਤਹਿਤ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।

ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ , ਸ੍ਰੀਮਤੀ ਗੁਰਿੰਦਰ ਕੌਰ,ਡਾ।ਅਮਨਦੀਪ ਸਿੰਘ, ਡਾ।ਨਿਤੇਸਾ ਅੱਤਰੀ , ਡਾ।ਗਗਨਦੀਪ ਸਿੰਘ ਸ੍ਰੀਮਤੀ ਸੰਦੀਪ ਕੌਰ ਬੀ।ਈ।ਈ।ਰਣਜੀਤ ਬਾਗ ,ਐਲ।ਐਚ।ਵੀ।  ਅਤੇ ਏ। ਐਨ। ਐਮ।ਆਦਿ ਹਾਜ਼ਰ ਸਨ।

 

ਹੋਰ ਪੜ੍ਹੋ :-  ਈ ਸਕੂਲ ਫਿਰੋਜ਼ਪੁਰ ਦੇ ਦੋ ਸਾਲ ਪੂਰੇ ਹੋਣ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ  

Spread the love