ਐਸ.ਏ.ਐਸ. ਨਗਰ 27 ਜਨਵਰੀ ,
ਮੁੱਖ ਮਹਿਮਾਨ ਵੱਲੋਂ ਇਸ ਮੌਕੇ ਤੇ ਆਪਣੇ ਭਾਸ਼ਣ ਵਿੱਚ ਜਿਥੇ ਕੌਮ ਦੇ ਸ਼ਹੀਦਾ ਨੂੰ ਸਰਧਾਂਜ਼ਲੀ ਪੇਸ਼ ਕੀਤੀ ਗਈ, ਉਥੇ ਸੰਵਿਧਾਨ ਦੀ ਮਹੱਤਤਾ ਤੇ ਵੀ ਚਾਨਣਾ ਪਾਇਆ ਗਿਆ। ਇਸ ਪੂਰੇ ਮੌਕੇ ਤੇ ਸੀ.ਆਈ.ਐਸ.ਐਫ. ਦੇ ਸਬ–ਇੰਸਪੈਕਟਰ ਸ੍ਰੀ ਅਮਰੀਸ਼ ਕੁਮਾਰ ਅਤੇ ਲੇਡੀ ਸਬ–ਇੰਸਪੈਕਟਰ ਅਨੀਤਾ ਵੱਲੋਂ ਖੁਬਸੂਰਤ ਢੰਗ ਨਾਲ ਪ੍ਰੋਗਰਾਮ ਨੂੰ ਹੋਰ ਨਿਖਾਰਿਆ । ਇਸ ਮੌਕੇ ਤੇ ਸੀ.ਆਈ.ਐਸ.ਐਫ. ਵੱਲੋਂ ਹਥਿਆਰਾਂ ਨਾਲ ਸਬੰਧਤ ਕਰਤੱਵ ਵੀ ਪੇਸ਼ ਕੀਤੇ ਗਏ,ਜਿਨ੍ਹਾਂ ਨੂੰ ਵੇਖਕੇ ਦਰਸ਼ਕ ਹੈਰਾਨ ਰਹਿ ਗਏ ਅਤੇ ਮੁੱਖ ਮਹਿਮਾਨ ਵੱਲੋਂ ਸੀ.ਆਈ.ਐਸ.ਐਫ., ਪੰਜਾਬ ਪੁਲਿਸ, ਇਮੀਗਰੇਸ਼ਨ ਤੇ ਕਸਟਮ ਸਟਾਫ, ਹਾਊਸਕਿਪਿੰਗ ਸਟਾਫ, ਏਅਰਪੋਰਟ ਅਥਾਰਟੀ ਦੇ ਸਟਾਫ ਅਤੇ ਸਾਰੀਆਂ ਏਅਰਲਾਈਨਾਂ ਦੇ ਸਟਾਫ ਦਾ ਉਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।
ਸਭਿਆਚਾਰਕ ਆਈਟਮਾਂ ਵਿੱਚ ਕਾਂਸਟੇਬਲ ਬਿਲਾਲ ਸਿੱਦਕੀ, ਕਾਂਸਟੇਬਲ ਆਰ.ਕੇ.ਰਾਮ, ਅਨਿਲ ਸਾਂਡਿਲ ਅਤੇ ਲਖਵੀਰ ਸਿੰਘ ਵੱਲੋਂ ਦੇਸ਼ਭਗਤੀ ਗੀਤ ਪੇਸ਼ ਕੀਤਾ ਗਿਆ। ਸਬ–ਇੰਸਪੈਕਟਰ ਐਸ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਹਥਿਆਰਬੰਦ ਸੀ.ਆਈ.ਐਸ.ਐਫ. ਦੇ ਜਵਾਨਾਂ ਦੇ ਭਰਪੂਰ ਦਲੇਰਾਨਾਂ ਜੌਹਰ ਵਿਖਾਏ। ਇਸ ਤੋ ਇਲਾਵਾ ਫੱਗੂ ਰਾਮ ਵੱਲੋਂ ਢੁੱਲਕ ਰਾਹੀਂ ਰੰਗ ਬੰਨਿਆ ਗਿਆ। ਭੰਗੜ੍ਹੇ ਦੀ ਸ਼ਾਨਦਾਰ ਆਈਟਮ ਜੋ ਕਿ ਸ੍ਰੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੇਸ਼ ਕੀਤੀ ਗਈ ਭੰਗੜ੍ਹੇ ਦੀ ਆਈਟਮ ਵਿੱਚ ਸੁਖਵੀਰ ਸਿੰਘ, ਅਵਤਾਰ ਸਿੰਘ, ਸ਼ਮੀਮ ਖਾਨ, ਨਿਰਮਲ ਸਿੰਘ, ਸੋਨੂ ਅਤੇ ਮਨਦੀਪ ਸਿੰਘ ਸ਼ਾਮਿਲ ਸਨ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੇ ਸਿਰ ਤੇ ਪੱਗ ਸਜ਼ਾ ਕੇ ਭੰਗੜ੍ਹਾ ਕਰਵਾਇਆ ਗਿਆ