![Central Jail Gurdaspur Central Jail Gurdaspur](https://newsmakhani.com/wp-content/uploads/2022/03/Central-Jail-Gurdaspur.jpg)
ਗੁਰਦਾਸਪੁਰ , 8 ਮਾਰਚ 2022
ਮਿਤੀ 8 ਮਾਰਚ , 2022 ਨੂੰ ਸ੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ- ਚੇਅਰਪਰਸ਼ਨ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੇ ਦਿਸ਼ਾ –ਨਿਰਦੇਸ਼ਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ ) –ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਵੱਲੋਂ ਕੇਂਦਰੀ ਜੇਲ, ਗੁਰਦਾਸਪੁਰ ਵਿੱਚ ਦੌਰਾ ਕੀਤਾ ਗਿਆ ।
ਹੋਰ ਪੜ੍ਹੇਂ :-ਮਹਿਲਾ ਦਿਵਸ: ਯੂਕਰੇਨ ਤੋਂ ਪਰਤੀਆਂ ਵਿਦਿਆਰਥਣਾਂ ਮਜ਼ਬੂਤ ਹੌਸਲੇ ਤੇ ਜਜ਼ਬੇ ਦੀ ਮਿਸਾਲ: ਜਯੋਤੀ ਸਿੰਘ ਰਾਜ
ਇਯ ਦੌਰੇ ਦਾਨ ਉਹਨਾਂ ਨਾਲ ਪੈਨਲ ਦੇ ਵਕੀਲ ਸ੍ਰੀ ਪ੍ਰਭਦੀਪ ਸਿੰਘ ਸੰਧੂ , ਮਿਸ ਪਲਵਿੰਦਰ ਕੌਰ ਅਤੇ ਮੈਡਮ ਮੀਨਾ ਮਹਾਜਨ ਵੀ ਮੌਜੂਦ ਸਨ । ਉਹਨਾ ਦੁਆਰਾ ਜਨਾਨਾ ਵਾਰਡ ਵਿੱਚ ਦੌਰਾ ਕੀਤਾ ਗਿਆ ਅਤੇ ਅੰਤਰਰਾਸ਼ਟਰੀ ਵੂਮੈਨ ਡੇ ਵੀ ਮਨਾਇਆ ਗਿਆ । ਇਸ ਮੌਕੇ ਤੇ ਵੂਮੈਨ ਕੈਦਣਾਂ ਅਤੇ ਹਵਾਲਤਣਾਂ ਦੁਆਰਾ ਪ੍ਰੋਗਰਾਮ ਪੇਸ਼ ਕੀਤੇ ਗਏ । ਇਸ ਤੋਂ ਇਲਾਵਾ ਮੈਡਮ ਨਵਦੀਪ ਕੌਰ ਗਿੱਲ ਦਆਰਾ ਜੇਲ ਦੇ ਹੋਰ ਕੈਦੀਆਂ ਨੂੰ ਵੀ ਮਿਲਿਆ ਗਿਆ ਅਤੇ ਉਹਨਾਂ ਨਾਲ ਗੱਲ ਬਾਤ ਕੀਤੀ ਗਈ ਅਤੇ ਉਹਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੀਗਲ ਏਡ ਬਾਰੇ ਜਾਗਰੂਕ ਕਰਵਾਇਆ । ਇਸ ਦੌਰੇ ਦੌਰਾਨ ਸੁਪਰਡੈਂਟ ਜੇਲ ਸ੍ਰੀ ਆਰ .ਐਸ. ਹੁੰਦਲ ਅਤੇ ਬਾਕੀ ਸਟਾਫ਼ ਵੀ ਮੌਜੂਦ ਸੀ ।