ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਕੀਤੀ ਸਪੈਸ਼ਲ ਚੈਕਿੰਗ ਦੌਰਾਨ ਗੈਰ ਹਾਜ਼ਰ ਪਾਏ ਗਏ ਬੀ.ਐਲ.ਓ ਜਰਨੈਲ ਸਿੰਘ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼  

 ਐਸ.ਏ.ਐਸ ਨਗਰ, 6 ਨਵੰਬਰ – ਮੁੱਖ ਚੋਣ ਅਫ਼ਸਰ, ਪੰਜਾਬ ਡਾ.ਐਸ.ਕਰੁਨਾ ਰਾਜੂ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਸ਼ਾਸ਼ਤਰੀ ਮਾਡਲ ਪਬਲਿੱਕ ਸਕੂਲ ਫੇਜ਼ 1 ਵਿਖੇ ਪੋਲਿੰਗ ਬੂਥ ਨੰ. 135 ਤੋਂ 138, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 3ਬੀ1 ਵਿਖੇ ਪੋਲਿੰਗ ਬੂਥ ਨੰ. 156 ਅਤੇ 157, ਸ਼ਿਵਾਲਿਕ ਪਬਲਿੱਕ ਸਕੂਲ ਫੇਜ਼ 6, ਵਿਖੇ ਬੂਥ ਨੰ. 176 ਅਤੇ 177 ਅਤੇ ਸਰਕਾਰੀ ਐਲੀਮੈਂਟਰੀ ਸਕੂਲ 3ਬੀ1 ਬੂਥ ਨੰ. 154 ਅਤੇ 155 ਬੂਥਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੌਕੇ ਤੇ ਸ਼ਿਵਾਲਿੱਕ ਪਬਲਿੱਕ ਸਕੂਲ, ਫੇਜ਼ 6 ਵਿਖੇ ਬੂਥ ਨੰ.177 ਦਾ ਬੀ.ਐਲ.ਓ ਜਰਨੈਲ ਸਿੰਘ ਗੈਰ ਹਾਜਰ ਪਾਇਆ ਗਿਆ। ਜਦੋਂ ਇਸ ਬਾਰੇ ਬੂਥ ਦੇ ਇੰਚਾਰਜ ਰਕੇਸ਼ ਕੁਮਾਰ ਵਲੋਂ ਪੁੱਛਿਆ ਗਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਹਨਾਂ ਅਧਿਕਾਰੀਆਂ ਵਿਰੁੱਧ ਮੁੱਖ ਚੋਣ ਅਫ਼ਸਰ ਵਲੋਂ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਕੈਂਪ ਮਿਤੀ 07.11.2021, 20.11.2021 ਅਤੇ 21.11.2021 ਨੂੰ ਲਗਾਏ ਜਾਣੇ ਹਨ। ਇਹਨਾ ਮਿਤੀਆਂ ਨੂੰ ਬੀ.ਐਲ.ਓ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਇਹ ਫਾਰਮ ਪ੍ਰਾਪਤ ਕਰਨਗੇ ਅਤੇ ਯੋਗ ਨੌਜਵਾਨਾਂ ਦਾ ਵੋਟਰ ਕਾਰਡ ਬਣਾਉਣ ਅਤੇ ਵੋਟਰ ਸੂਚੀ ਵਿੱਚ ਸਮੇਂ ਸਿਰ ਸੋਧ ਨੂੰ ਯਕੀਨੀ ਬਣਾਉਣਗੇ।
  ਸਪੈਸ਼ਲ ਕੈਂਪਾਂ ਦੀ ਪੋਲਿੰਗ ਬੂਥਾਂ ਦੀ ਚੈਕਿੰਗ ਮੌਕੇ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸ.ਡੀ.ਐਮ ਹਰਬੰਸ ਸਿੰਘ, ਚੋਣ ਅਫ਼ਸਰ ਪੰਜਾਬ ਭਾਰਤ ਭੂਸ਼ਨ ਬਾਂਸਲ ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਗੁਰਮੰਦਰ ਸਿੰਘ, ਸੁਰਿੰਦਰ ਗਰਗ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਹਾਜਰ ਸਨ।