ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ, ਗੁਰਦਾਸਪੁਰ ਵਲੋਂ ਸਿਵਲ ਹਸਪਤਾਲ ਤੇ ਓਲਡ ਏਜ਼ ਹੋਮ ਗੁਰਦਾਸਪੁਰ ਦਾ ਦੌਰਾ

Chairperson Red Cross Hospital Welfare Section
ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ, ਗੁਰਦਾਸਪੁਰ ਵਲੋਂ ਸਿਵਲ ਹਸਪਤਾਲ ਤੇ ਓਲਡ ਏਜ਼ ਹੋਮ ਗੁਰਦਾਸਪੁਰ ਦਾ ਦੌਰਾ
ਰੈਡ ਕਰਾਸ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਦੀ ਹਮੇਸ਼ਾਂ ਵੱਧ ਚੜ੍ਹ ਕੇ ਮਦਦ ਕੀਤੀ ਜਾਂਦੀ ਹੈ- ਚੇਅਰਪਰਸਨ ਸ੍ਰੀਮਤੀ ਸ਼ੇਹਲਾ ਕਾਦਰੀ

ਗੁਰਦਾਸਪੁਰ, 5 ਅਪ੍ਰੈਲ 2022

ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ, ਗੁਰਦਾਸਪੁਰ ਸ੍ਰੀਮਤੀ ਸ਼ੇਹਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਗੁਦਸਾਪੁਰ ਵਲੋ ਅੱਜ ਸਿਵਲ ਹਸਪਤਾਲ ਤੇ ‘ਓਲਡ ਏਜ਼ ਹੋਮ’ ਨੇੜੇ ਬੱਬਰੀ ਬਾਈਪਾਲ ਗੁਰਦਾਸਪੁਰ ਦਾ ਦੋਰਾ ਕੀਤਾ ਗਿਆ ਤੇ ਇਸ ਮੌਕੇ ਉਨਾਂ ਨੇ ਮਰੀਜਾਂ ਨੂੰ ਦਿੱਤੇ ਜਾ ਰਹੇ ਭੋਜਨ ਚੈੱਕ ਕੀਤਾ। ਇਸ ਮੌਕੇ ਡਾ. ਚੇਤਨਾ ਐਸ.ਐਮ.ਓ ਤੇ ਰਾਜੀਵ ਸਿੰਘ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੀ ਮੋਜੂ ਸਨ।

ਹੋਰ ਪੜ੍ਹੋ :-ਦੋ ਸ਼ਿਫਟਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ ਹੋਵੇਗਾ ਕੰਮ

ਚੇਅਰਪਰਸਨ ਸ੍ਰੀਮਤੀ ਸ਼ੇਹਲਾ ਕਾਦਰੀ ਨੇ ਹਸਪਤਾਲ ਦੀ ਵੱਖ-ਵੱਖ ਵਾਰਡਾਂ ਵਿਚ ਜਾ ਕੇ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਉਨਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਜਾਣਕਾਰੀ ਲਈ। ਉਨਾਂ ਸਿਹਤ ਅਧਿਕਾਰੀਆਂ ਨੂੰ ਹਸਪਤਾਲ ਵਿਖੇ ਸਫਾਈ ਦੇ ਹੋਰ ਪੁਖਤਾ ਪ੍ਰਬੰਧ ਕਰਨ ਅਤੇ ਮੈਡੀਕਲ ਸਟਾਫ ਨੂੰ ਯੂਨੀਫਾਰਮ ਪਾਉਣ ਲਈ ਕਿਹਾ।

ਉਨਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਓਪੀਡੀ ਵਿਚ ਮਰੀਜਾਂ ਦਾ ਪਹਿਲ ਦੇ ਆਧਾਰ ’ਤੇ ਇਲਾਜ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਉਨਾਂ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਮਰੀਜਾਂ ਦੀ ਸਹੂਲਤ ਲਈ ਦਿੱਤੇ ਜਾ ਰਹੇ ਭੋਜਨ ਨੂੰ ਖਾ ਕੇ ਚੈੱਕ ਕੀਤਾ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਉਪਰੰਤ ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ, ਗੁਰਦਾਸਪੁਰ ਸ੍ਰੀਮਤੀ ਸ਼ੇਹਲਾ ਕਾਦਰੀ ਓਲਡ ਏਜ਼ ਹੋਮ ਵਿਖੇ ਪੁਹੰਚੇ ਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਉਨਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਹਮੇਸ਼ਾਂ ਲੋੜਵੰਦ ਲੋਕਾਂ ਦੀ ਵੱਧਚੜ੍ਹ ਕੇ ਮਦਦ ਕੀਤੀ ਜਾਂਦੀ ਹੈ ਤੇ ਭਲਾਈ ਕੰਮਾਂ ਵਿਚ ਅੱਗੇ ਹੇ ਕੇ ਕੰਮ ਕੀਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਗੁਰਦਾਸਪੁਰ, ਬਟਾਲਾ ਤੇ ਧਾਰੀਵਾਲ ਦੇ ਸਲੱਮ ਏਰੀਆ ਵਿਚ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦਿਨ ਲਈ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਲੋੜਲੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

ਚੇਅਰਪਰਸਨ ਸ੍ਰੀਮਤੀ ਸ਼ੇਹਲਾ ਕਾਦਰੀ ਸਿਵਲ ਹਸਪਤਾਲ ਵਿਖੇ ਮਰੀਜਾਂ ਨਾਲ ਗੱਲਬਾਤ ਕਰਦੇ ਹੋਏ।

ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ, ਗੁਰਦਾਸਪੁਰ ਸ੍ਰੀਮਤੀ ਸ਼ੇਹਲਾ ਕਾਦਰੀ ਓਲਡ ਏਜ਼ ਹੋਮ ਗੁਰਦਾਸਪੁਰ ਵਿਖੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹੋਏ।

Spread the love