ਮੁੱਖ ਚੋਣ ਅਫਸਰ ਨੇ ਚਮਕੌਰ ਸਾਹਿਬ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ

BLOZ
ਮੁੱਖ ਚੋਣ ਅਫਸਰ ਨੇ ਚਮਕੌਰ ਸਾਹਿਬ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ
ਬੀ ਐਲ ਓਜ਼ ਨੂੰ ਵੋਟਾਂ ਦੀ ਸੁਧਾਈ ਲਈ ਮੋਬਾਈਲ ਐਪ ਦੀ ਵਰਤੋਂ ਕਰਨ ਲਈ ਕਿਹਾ

ਚਮਕੌਰ ਸਾਹਿਬ, 20 ਨਵੰਬਰ 2021

ਮੁੱਖ ਚੋਣ ਅਫਸਰ ਡਾ ਐਸ ਕਰੁਣਾ ਰਾਜੂ ਨੇ ਅੱਜ ਚਮਕੌਰ ਸਾਹਿਬ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਅਤੇ ਅਤੇ ਬੀ. ਐਲ. ਓਜ਼ ਨੂੰ ਵੋਟਾਂ ਦੀ ਸੁਧਾਈ ਦੇ ਕਾਰਜਾਂ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ।

ਹੋਰ ਪੜ੍ਹੋ :-ਕਿਸਾਨੀ ਸੰਘਰਸ਼ ਦੀ ਜਿੱਤ ’ਤੇ ‘ਆਪ’ ਨੇ ਸੂਬੇ ਭਰ ਵਿੱਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਏ

ਵੋਟਾਂ ਦੀ ਸੁਧਾਈ ਸਬੰਧੀ ਲਗਾਏ ਜਾ ਰਹੇ ਕੈਂਪਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਮੁੱਖ ਚੋਣ ਅਫਸਰ ਨੇ ਕਿਹਾ ਕਿ ਬੀ.ਐਲ.ਓਜ਼ ਆਮ ਲੋਕਾਂ ਨੂੰ ਵੋਟਾਂ ਬਣਾਉਣ ਤੇ ਸੁਧਾਈ ਕਰਵਾਉਣ ਲਈ ਪ੍ਰੇਰਿਤ ਕਰਨ ਅਤੇ ਨੋਜੁਆਨਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਗਰੁੜਾ ਐਪ ਦੀ ਵਰਤੋਂ ਕਰਕੇ ਵੋਟਾਂ ਬਣਾਉਣ ਤੇ ਕੱਟਣ ਆਦਿ ਨੂੰ ਤਰਜੀਹ ਦੇਣ।

ਡਾ ਐਸ. ਕਰੁਣਾ ਰਾਜੂ ਨੇ ਪਿੰਡ ਬੰਨਮਾਜਰਾ, ਸਿੰਘ ਤੇ ਭਗਵੰਤਪੁਰਾ ਵਿਖੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਬੀ.ਐਲ.ਓਜ਼ ਤੋਂ ਕੈਂਪਾ ਸਬੰਧੀ ਵੇਰਵੇ ਦੀ ਜਾਣਕਾਰੀ ਲਈ। ਉਨ੍ਹਾਂ ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਕਿ ਵੋਟਾਂ ਬਣਾਉਣ, ਕੱਟਣ, ਅਤੇ ਸੋਧ ਦੇ ਕੰਮ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਰੱਖੀ ਜਾਵੇ ਅਤੇ ਹਰ ਵੋਟਰ ਦਾ ਕੰਮ ਸਮਾਬੱਧ ਸੀਮਾ ਵਿਚ ਯਕੀਨੀ ਤੌਰ ’ਤੇ ਕੀਤਾ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰੀ ਕਮ ਗਿਰਿ, ਸਬ-ਡਿਵੀਜ਼ਨਲ ਮੈਜਿਸਟਰ ਪਰਮਜੀਤ ਸਿੰਘ ਤੇ ਤਹਿਸੀਲਦਾਰ ਚੇਤਨ ਬੰਗੜ ਹਾਜਰ ਸਨ।

Spread the love