ਚੰਨੀ ਸਰਕਾਰ ਤੋ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ :- ਵਿਧਾਇਕ ਘੁਬਾਇਆ
ਫਾਜ਼ਿਲਕਾ, 25 ਦਸੰਬਰ 2021
ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੀ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹਲਕਾ ਫਾਜ਼ਿਲਕਾ ਚ ਪਿਛਲੇ ਕੁਝ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਹਨੇਰੀ ਆਈ ਹੋਈ ਹੈ l ਅੱਜ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਜ਼ੋਨ ਨੰਬਰ ਇੱਕ ਦੇ ਪਿੰਡਾਂ ਦੇ ਤੂਫਾਨੀ ਦੋਰੇ ਕਰਦਿਆਂ ਹਲਕੇ ਦੇ ਲੋਕਾਂ ਨੂੰ ਮਿਲੇ ਅਤੇ ਉਹਨਾ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਉਹਨਾਂ ਨਾਲ ਮਿਲ ਕੇ ਮੌਕੇ ਤੇ ਹੱਲ ਕੀਤਾ l
ਹੋਰ ਪੜ੍ਹੋ :-ਮਿਸ਼ਨ 2022: ਪੰਜਾਬ ਦੇ ਵਕੀਲਾਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤਾ ਸੰਵਾਦ
ਘੁਬਾਇਆ ਨੇ ਪਿੰਡ ਜਮਾਲ ਕੇ, ਬਸਤੀ ਚੰਡੀਗੜ੍ਹ, ਫਤਿਹਗੜ੍ਹ, ਤਰੋਬੜੀ, ਹੌਜ਼ ਗੰਧੜ, ਕਿੜਿਆਂ ਵਾਲਾ, ਆਦਿ ਪਿੰਡਾਂ ਦੀਆ ਪੰਚਾਇਤਾਂ ਨੂੰ ਮਿਲੇ ਅਤੇ ਕੀਤੇ ਗਏ ਕੰਮਾਂ ਦੇ ਉਦਘਾਟਨ ਕਰਕੇ ਨਵੇਂ ਚਾਲੂ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ l
ਘੁਬਾਇਆ ਨੇ ਕਿਹਾ ਜਦ ਦੀ ਚੰਨੀ ਸਰਕਾਰ ਬਣੀ ਹੈ ਲੋਕਾਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ l ਲੋਕ ਚੰਨੀ ਸਰਕਾਰ ਤੋ ਖੁਸ਼ ਹੋ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਸ਼ਾਹਿਤ ਹਨ l ਘੁਬਾਇਆ ਨੇ ਪਿੰਡਾਂ ਚ ਇੰਟਰ ਲੋਕ ਟਾਇਲ ਸੜਕ ਦਾ ਕੰਮ, ਪਾਣੀ ਦੀ ਨਿਕਾਸੀ ਲਈ ਨਾਲੇ, ਪਾਰਕ, ਸਕੂਲ ਦੇ ਕਮਰੇ, ਸ਼ਮਸ਼ਾਨ ਘਰ ਚਾਰਦੀਵਾਰੀ ਅਤੇ ਭੱਠੀ ਆਦਿ ਕੰਮਾਂ ਦਾ ਜਾਇਜ਼ਾ ਲਿਆ ਅਤੇ ਜਲਦ ਕਾਰਜ਼ ਪੂਰੇ ਕਰਨ ਦੇ ਹੁਕਮ ਜਾਰੀ ਕੀਤੇ l
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ, ਸ਼੍ਰੀ ਗੌਰਵ ਨਾਰੰਗ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਮਾਸਟਰ ਛਿੰਦਰ ਸਿੰਘ ਲਾਧੂਕਾ ਜ਼ੋਨ ਇਨਚਾਰਜ, ਹਰਬੰਸ ਸਿੰਘ ਸਰਪੰਚ, ਬਾਉ ਰਾਮ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਮੰਗਲ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਗੁਰਪਿੰਦਰ ਸਿੰਘ ਸਰਪੰਚ, ਮੋਹਨ ਲਾਲ ਕੰਬੋਜ, ਗੁਲਾਬੀ ਸਰਪੰਚ ਲਾਧੂਕਾ, ਸ਼ਿੰਦਾ ਕੰਬੋਜ, ਸੁਨੀਲ ਕੁਮਾਰ ਕੰਬੋਜ, ਗੁਰਜੀਤ ਸਿੰਘ ਰਾਣਾ ਸਰਪੰਚ, ਰਜੇਸ਼ ਰਾਣਾ ਸਰਪੰਚ, ਸੰਤੋਖ ਸਿੰਘ ਘੁਬਾਇਆ, ਡਾ ਸੰਦੀਪ ਕੰਬੋਜ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ ਅਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਸਮੇਤ ਕਈ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l