ਚਰਨਜੀਤ ਸਿੰਘ ਚੰਨੀ ਕਿਸਾਨਾਂ ਮਜਦੂਰਾਂ ਦੇ ਕਰਜਾ ਮਾਫ ਕਰਨ ਦੇ ਡਰਾਮੇ ਕਰਨ ਦੀ ਥਾਂ ਅਸਲੀਅਤ ਵਿੱਚ ਕੰਮ ਕਰਨ -ਬਰਸਟ

BARSAT
ਚਰਨਜੀਤ ਸਿੰਘ ਚੰਨੀ ਕਿਸਾਨਾਂ ਮਜਦੂਰਾਂ ਦੇ ਕਰਜਾ ਮਾਫ ਕਰਨ ਦੇ ਡਰਾਮੇ ਕਰਨ ਦੀ ਥਾਂ ਅਸਲੀਅਤ ਵਿੱਚ ਕੰਮ ਕਰਨ -ਬਰਸਟ

ਪਟਿਆਲਾ, 18 ਨਵੰਬਰ 2021

ਅੱਜ ਇਥੇ ਢਿੱਲੋਂ ਹੋਟਲ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ 19 ਜਨਵਰੀ 2017 ਨੂੰ ਲਿਖਤੀ ਤੌਰ ‘ਤੇ ਕਿਸਾਨਾਂ ਮਜਦੂਰਾਂ ਦਾ ਕਰਜਾ ਮਾਫ ਕਰਨ ਦਾ ਵਾਅਦਾ ਕੀਤਾ ਸੀ। ਜਿਸ ਵਿਚ ਸਰਕਾਰੀ ਬੈਂਕਾਂ ਦਾ ਕਰਜਾ, ਸਹਿਕਾਰੀ ਸੁਸਾਇਟੀਆਂ ਦਾ ਕਰਜਾ, ਪ੍ਰਾਈਵੇਟ ਬੈਂਕਾਂ ਅਤੇ ਆੜਤੀਆਂ ਦਾ ਕਰਜਾ ਕਾਂਗਰਸ ਪਾਰਟੀ ਨੇ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਮੁਆਫ ਕਰਨਾ ਸੀ।

ਹੋਰ ਪੜ੍ਹੋ :-ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਕਰਵਾਈ ਗਈ ਐਸਜੇਪੀਯੂ ਦੀ ਟ੍ਰੇਨਿੰਗ

ਜੋ ਕਿ ਸਾਰਾ ਮਿਲਾ ਕੇ ਤਕਰੀਬਨ ਡੇਢ ਲੱਖ ਕਰੋੜ ਹੈ। ਇਸ ਸਬੰਧੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਤੋਂ ਫਾਰਮ ਵੀ ਭਰਵਾਏ ਗਏ। ਅੱਜ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਿੱਚ ਦੋ ਮਹੀਨੇ ਰਹਿੰਦੇ ਹਨ ਪ੍ਰੰਤੂ ਕਾਂਗਰਸ ਸਰਕਾਰ ਨੇ ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਨਹੀਂ ਕੀਤੇ। ਕਾਂਗਰਸ ਨੇ ਪੌਣੇ ਪੰਜ ਸਾਲ ਬਾਅਦ ਆਪਣੇ ਮੁੱਖ ਮੰਤਰੀ ਅਲੀਬਾਬਾ ਨੂੰ ਹਟਾ ਕੇ ਨਵਾਂ ਮੁਖ ਮੰਤਰੀ ਜੋ ਕਿ ਡਰਾਮੇਵਾਜ ਹੈ ਚਰਨਜੀਤ ਸਿੰਘ ਚੰਨੀ ਨੂੰ ਲਗਾ ਦਿੱਤਾ।

ਜਦੋਂ ਕਿ ਪੰਜਾਬ ਨੂੰ ਲੁਟਣ ਵਾਲੇ ਮੰਤਰੀ ਐਮ ਐਲ ਏ ਚਾਲੀ ਚੋਰ ਉਹੀ ਪੁਰਾਣੇ ਹਨ। ਚੰਨੀ ਦੇ ਡਰਾਮੇ ਜਿਵੇਂ ਬਿਜਲੀ ਮੁਆਫੀ, ਸਸਤਾ ਰੇਤ ਵੇਚਣ, ਲੋਕਾਂ ਨੂੰ ਮੁਫਤ ਪਲਾਟ ਦੇਣ ਵਰਗੇ ਵਾਅਦਿਆਂ ਤੇ ਡਰਾਮੇਵਾਜ ਮੁੱਖ ਮੰਤਰੀ ਮੰਜੇ ਤੇ ਰੱਖ ਕੇ ਪਟਾਕੇ ਵੇਚ ਰਿਹਾ ਹੈ ਹੁਣ ਕਿਸਾਨਾਂ ਮਜਦੂਰਾਂ ਨੂੰ ਸੰਪੂਰਨ ਕਰਜਾ ਮੁਆਫੀ ਦਾ ਲੋਲੀ ਪੋਪ ਦੇ ਰਿਹਾ ਹੈ। ਹੈਰਾਨੀ ਦੀ ਗੱਲ ਹੈ ਸਰਕਾਰ ਕੋਲ ਮੁਲਾਜਮਾਂ ਨੂੰ ਤਨਖਾਹ ਤੇ ਡੀਏ ਦੇਣ ਜੋਗੇ ਪੈਸੇ ਨਹੀਂ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ ਡੀ ਏ ਪੀ ਖਾਦ ਬਿਜਾਈ ਲਈ ਮਿਲ ਨਹੀਂ ਰਹੀ ਪੰਜਾਬ ਸਰਕਾਰ ਵਿੱਤੀ ਤੌਰ ‘ਤੇ ਦਿਵਾਲੀਆ ਹੋਈ ਪਈ ਹੈ। ਫਿਰ ਕਿਸ ਖਾਤੇ ਵਿੱਚੋਂ ਕਿਸਾਨਾਂ-ਮਜਦੂਰਾਂ ਦਾ ਕਰਜਾ ਮਾਫ ਹੋਵੇਗਾ ਅਤੇ ਕਿਸ ਤਰੀਕ ਤੱਕ ਹੋਵੇਗਾ ਚੰਨੀ ਸਮਾਂ ਨਿਸਚਿਤ ਕਰਨ ਨਹੀਂ ਡਰਾਮੇਬਾਜੀ ਬੰਦ ਕਰਨ।

ਬਰਸਟ ਨੇ ਅੱਗੇ ਕਹਾ ਕਿ ਮੀਂਹ ਗੜੇਮਾਰੀ ਕਾਰਨ ਜੋ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ ਉਸਦਾ 17 ਹਜਾਰ ਕਰੋੜ ਰੁਪਏ ਸਰਕਾਰ ਨੇ ਕਿਸਾਨਾਂ ਨੂੰ ਨਹੀਂ ਦਿੱਤੇ ਅੱਜ ਕਿਸਾਨ ਖਾਸ ਕਰ ਛੋਟੋ ਕਿਸਾਨ ਮਜਦੂਰ ਆਰਥਿਕ ਤੰਗੀ ਦਾ ਸਾਹਮਣਾ ਕਰ ਕੇ ਖੁਦਕੁਸੀਆਂ ਕਰ ਰਹੇ ਹਨ। ਮਜਬੂਰੀਵੱਸ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਕੇਸ ਦਰਜ ਅਤੇ ਹੱਕ ਮੰਗਣ ਲਈ ਧਰਨਾ ਮੁਜਾਹਰਾ ਕਰਦਾ ਹੈ ਤਾਂ ਕੇਸ ਦਰਜ ਇਹ ਧੱਕੇਸਾਹੀ ਕਦੋਂ ਤੱਕ ਚਲਦੀ ਰਹੇਗੀ। ਪੰਜਾਬ ਦੇ ਮਾੜੇ ਆਰਥਿਕ ਹਲਾਤਾਂ ਲਈ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਸਾਰੇ ਹੀ ਦੋਸੀ ਹਨ ਜਿੰਨਾਂ ਨੇ ਸਰਕਾਰ ਸਮੇਂ ਪੰਜਾਬ ਦੀ ਤਰੱਕੀ ਲਈ ਆਰਥਿਕ ਮਜਬੂਤੀ ਕਰਨ ਲਈ ਪਲਾਨਿੰਗ ਨਹੀਂ ਕੀਤੀ।

ਅੱਜ ਪੰਜਾਬ ਵਿੱਚ ਖੇਤੀ ਨਾਲ ਸਬੰਧਤ ਸਹਾਇਕ ਧੰਦੇ ਵੀ ਮਾੜੇ ਹਾਲਾਤਾਂ ਵਿੱਚ ਹਨ ਜਿਵੇਂ ਕਿ ਡੇਅਰੀ ਦੇ ਧੰਦੇ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਮਜਦੂਰਾਂ ਅਤੇ ਹੋਰ ਵਰਗਾਂ ਦੇ ਸਾਰੇ ਮਸਲੇ ਹੱਲ ਕਰਨ ਲਈ ਠੋਸ ਪਲਾਨਿੰਗ ਅਤੇ ਨੀਤੀ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਬਣਾਈ ਜਾਵੇਗੀ ਤਾਂ ਜੋ ਹਰ ਵਰਗ ਸੁੱਖ ਦਾ ਸਾਹ ਲੈ ਸਕੇ। ਇਸ ਮੌਕੇ ਮੇਗਚੰਦ ਸੇਰਮਾਜਰਾ ਜਿਲਾ ਪ੍ਰਧਾਨ , ਅਮਰੀਕ ਸਿੰਘ ਬੰਗੜ, ਅੰਗਰੇਜ ਰਾਮਗੜ ਅਤੇ ਹੋਰ ਪਤਵੰਤੇ ਸੱਜਣ ਹਾਜਰ ਰਹੇ।

Spread the love