ਜ਼ਿਲ੍ਹਾ ਪ੍ਰਸ਼ਾਸਨ ਨੇ ਦਾਣ ਦੀ ਕੀਤੀ ਪਹਿਲ: ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਕ ਪਿੰਡ ਦੇ ਟੀਕਾਕਰਨ ਦੇ ਖਰਚੇ ਦਾ ਚੁੱਕਿਆ ਜਿੰਮਾਂ

ਪਿੰਡ ਮਸੋਲ ਵਿਚ 18-44 ਸਾਲ ਉਮਰ ਵਰਗ ਲਈ ਲੋੜੀਂਦੇ ਟੀਕਿਆਂ ਦੇ ਖਰਚੇ ਦਾ ਕਰਨਗੇ ਭੁਗਤਾਨ
ਦਿ ਗ੍ਰੇਟ ਬੀਅਰ’ ਦੀ ਮਾਲਕਣ ਨੇ ਪਿੰਡ ਨਗਲਗੜ੍ਹੀਆਂ ਲਈ ਟੀਕਿਆਂ ਨੂੰ ਕੀਤਾ ਸਪਾਂਸਰ
ਟੀਕਾਕਰਨ ਲਈ ਸਪਾਂਸਰ/ਦਾਨ ਕਰਨ ਹਿੱਤ ਫਾਰਮ ਭਰੋ ਅਤੇ ਭੁਗਤਾਨ ਕਰੋ
ਐਸ.ਏ.ਐਸ.ਨਗਰ, 20 ਮਈ,2021
ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਲੋਕ ਭਲਾਈ ਦੇ ਕੰਮ ਲਈ ਅੱਜ ਅੱਗੇ ਆਏ ਅਤੇ ਇਕ ਪਿੰਡ ਦੇ ਟੀਕਾਕਰਨ ਦੇ ਖਰਚੇ ਦਾ ਜਿੰਮਾਂ ਚੁੱਕਿਆ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਬੀੜੇ ਸਬੰਧੀ ਵੇਰਵਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ, “ਜਦੋਂ ਤੁਸੀਂ ਇਕ ਮਿਸਾਲ ਬਣਾਉਂਦੇ ਹੋ ਤਾਂ ਦੂਸਰਿਆਂ ਲਈ ਉਸ ਰਾਹ ਤੇ ਤੁਰਨ ਵਿੱਚ ਆਸਾਨੀ ਹੋ ਜਾਂਦੀ ਹੈ। ਇਸ ਲਈ ਮੈਂ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਮਸੋਲ ਦੇ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਿਆ ਲਈ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ।”
ਪਿੰਡ ਮਸੋਲ ਦੀ ਚੋਣ ਕਰਨ ਦਾ ਹਵਾਲਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਿੰਡ ਦੀ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਪਹਿਲਾਂ ਹੀ ਟੀਕਾਕਰਨ ਹੋ ਚੁੱਕਾ ਹੈ। ਇਸ ਲਈ ਅਸੀਂ ਬਾਕੀ ਉਮਰ ਵਰਗ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪੂਰੇ ਪਿੰਡ ਵਿੱਚ ਸੌ ਪ੍ਰਤੀਸ਼ਤ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਤੋਂ ਇਲਾਵਾ ਜਿਹੜੇ ਅਧਿਕਾਰੀ ਟੀਕੇ ਲਈ ਭੁਗਤਾਨ ਕਰਨ ਵਿੱਚ ਸ਼ਾਮਲ ਹੋ ਹਨ, ਉਨ੍ਹਾਂ ਵਿੱਚ ਏਡੀਸੀ (ਜ) ਆਸ਼ਿਕਾ ਜੈਨ ਆਈਏਐਸ, ਏਡੀਸੀ (ਡੀ) ਰਾਜੀਵ ਕੁਮਾਰ ਗੁਪਤਾ ਆਈਏਐਸ, ਐਸਡੀਐਮ ਖਰੜ ਹਿਮਾਂਸ਼ੂ ਜੈਨ ਆਈਏਐਸ, ਐਸਡੀਐਮ ਡੇਰਾਬਸੀ ਕੁਲਦੀਪ ਬਾਵਾ ਪੀਸੀਐਸ ਅਤੇ ਐਸਡੀਐਮ ਮੁਹਾਲੀ ਜਗਦੀਪ ਸਹਿਗਲ ਪੀਸੀਐਸ ਸ਼ਾਮਲ ਹਨ।
ਇਸੇ ਦੌਰਾਨ ਆਪਣੀ ਖੁੱਲ੍ਹ ਦਿਲੀ ਦਿਖਾਉਂਦਿਆਂ ਸੈਕਟਰ 26, ਚੰਡੀਗੜ੍ਹ ਦੇ ‘ਦਿ ਗ੍ਰੇਟ ਬੀਅਰ’ ਦੀ ਮਾਲਕਣ ਸ੍ਰੀਮਤੀ ਪ੍ਰਿਯੰਕਾ ਗੁਪਤਾ ਨੇ 200 ਟੀਕੇਆਂ ਦੀ ਅਦਾਇਗੀ ਕਰਦਿਆਂ ਪਿੰਡ ਨਗਲਗੜ੍ਹੀਆਂ ਦੇ 18 ਤੋਂ 44 ਸਾਲ ਉਮਰ ਵਰਗ ਦੇ ਸਾਰੇ ਵਿਅਕਤੀਆਂ ਲਈ ਟੀਕੇ ਸਪਾਂਸਰ ਕੀਤੇ ਹਨ।ਉਨਾਂ ਕਿਹਾ “ਆਓ ਆਪਾਂ ਸਾਰੇ ਆਪਣੀ ਸਮਰੱਥਾ ਅਨੁਸਾਰ ਮਨੁੱਖ ਜਾਤੀ ਨੂੰ ਇਸ ਬੇਹੱਦ ਖਤਰਨਾਕ ਵਿਰੋਧੀ ਤੋਂ ਬਚਾਉਣ ਲਈ ਇਕੱਠੇ ਹੋਈਏ।”

Spread the love