ਪਿੰਡ ਬੰਡਾਲਾ ਵਿਖੇ ਸੀ.ਐਚ.ਸੀ ਮਾਨਾਂਵਾਲਾ ਵਲੋਂ 75 ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ  

Block Level Health Fair
ਪਿੰਡ ਬੰਡਾਲਾ ਵਿਖੇ ਸੀ.ਐਚ.ਸੀ ਮਾਨਾਂਵਾਲਾ ਵਲੋਂ 75 ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ  
ਸਿਹਤ ਮੇਲੇ ਦੌਰਾਨ ਲਗਾਏ ਗਏ ਵੱਖ -ਵੱਖ 11 ਸਟਾਲ  ਤੇ ਲੋਕਾਂ ਨੂੰ ਦਿਤੀਆਂ ਗਈਆਂ ਵੱਖ ਵੱਖ ਸਿਹਤ ਸਹੂਲਤਾਂ
ਸ.ਹਰਭਜਨ ਸਿੰਘਕੈਬਿਨੇਟ ਮੰਤਰੀਪੰਜਾਬ ਸਰਕਾਰ ਦੇ ਪ੍ਰਤੀਨਿਧੀਆਂਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘਦੀ ਯੋਗ ਅਗਵਾਈ ਹੇਠ ਮੇਲੇ ਦਾ ਕੀਤਾ ਗਿਆ ਆਯੋਜਨ
ਬਲਾਕ ਪੱਧਰੀ ਮੇਲੇ ਦੌਰਾਨ ਲਗਭਗ ਇਕ ਹਜਾਰ ਤੋਂ ਵੱਧ ਲੋਕਾਂ ਨੇ ਵੱਖ ਵੱਖ ਸਿਹਤ ਸੇਵਾਵਾਂ ਦਾ ਭਾਗ ਲਿਆ

ਬੰਡਾਲਾਅੰਮ੍ਰਿਤਸਰਅਪ੍ਰੈਲ 18 ਅਪ੍ਰੈਲ 2022

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਦਿਨ ਸੋਮਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ ,ਮਾਨਾਂਵਾਲਾ ਵਲੋਂ ਪਿੰਡ ਬੰਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆਜਿਸ ਦੌਰਾਨ ਮੁਖ ਮਹਿਮਾਨ ਸ. ਹਰਭਜਨ ਸਿੰਘਕੈਬਿਨੇਟ ਮੰਤਰੀ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਸ. ਸੁਖਵਿੰਦਰ ਸਿੰਘਸ. ਸਤਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਟੇਟ ਜੋਇੰਟ ਸੇਕ੍ਰੇਟਰੀ ਨਰੇਸ਼ ਪਾਠਕਵਿਸ਼ੇਸ਼ ਮਹਿਮਾਨ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘਸਹਾਇਕ ਸਿਵਲ ਸਰਜਨ ਸ. ਅਮਰਜੀਤ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇਜਿਹਨਾਂ ਵਲੋਂ ਮੇਲੇ ਦਾ ਰਸਮੀ ਉਦਘਾਟਨ ਕੀਤਾ ਗਿਆ  |

ਹੋਰ ਪੜ੍ਹੋ :-ਸੈਰ ਸਪਾਟਾ ਸਨਅਤ ਨੂੰ ਹੋਰ ਵਿਕਸਤ ਕਰਨ ਲਈ ਕੰਮ ਕਰਾਂਗੇ-ਬੈਂਸ

ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ ਅਤੇ ਕੋਰੋਨਾ ਕਾਲ ਦੌਰਾਨ ਵਧੀਆਂ ਸੇਵਾਵਾਂ ਦੇਣ ਵਾਲੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਨੂੰ ਵੀ ਪ੍ਰਸ਼ੰਸਾ ਪੱਤਰ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਨਰੇਸ਼ ਪਾਠਕ ਸਟੇਟ ਜੋਇੰਟ ਸੇਕ੍ਰੇਟਰੀਆਮ ਆਦਮੀ ਪਾਰਟੀ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕੋਰੋਨਾ ਯੋਦਿਆਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨ ਵੱਧ ਹੈ ਅਤੇ ਸਿਹਤ ਦੇ ਸਮੂਹ ਕਰਮਚਾਰੀ ਆਪਣੀਆਂ ਵਧੀਆਂ ਸੇਵਾਵਾਂ ਨਿਭਾ ਰਹੇ ਹਨ ਓਹਨਾ ਕਿਹਾ ਕਿ ਸਿਹਤ ਇਕ ਅਜੋਕੇ ਸਮੇਂ ਦੀ ਸਬ ਤੋਂ ਵੱਡੀ ਬੁਨਿਆਦੀ ਜਰੂਰਤ ਅਤੇ ਸਿਹਤ ਬਾਰੇ ਸਿੱਖਿਆ ਦਾ ਹੋਣਾ ਅਤੇ ਵੱਖਵੱਖ ਸਿਹਤ ਸਹੂਲਤਾਂ ਦੀ ਸਹੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ |

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਕੋਵਿਡ ਵੈਕਸੀਨੇਸ਼ਨ ਦੌਰਾਨ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਅਤੇ ਇਸਨੂੰ ਮੁਕਮੰਲ ਕਰਨ ਲਈ ਹੋਰ ਉਤਸ਼ਾਹਿਤ ਕਰਨ ਦੀ ਪ੍ਰੇਰਨਾ ਦਿਤੀ ਓਹਨਾ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਦਾ ਸਮੁਚਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਵੱਧ  ਹੈ ਓਹਨਾ ਕਿਹਾ ਕਿ ਸਿਹਤ ਪ੍ਰਗੋਰਾਮ ਬਾਰੇ ਜਾਗਰੂਕਤਾ ਕਿਸੇ ਵੀ ਸਮਾਜ ਲਈ ਅਤਿ ਜਰੂਰੀ ਹੈ ਓਹਨਾ ਕਿਹਾ ਸਿਹਤ ਜਾਗਰੂਕਤਾ ਲਈ ਅਜਿਹੇ ਮੇਲੇ ਬਹੁਤ ਹੀ ਲਾਹੇਵੰਧ ਹਨ ਓਹਨਾ ਜਾਣਕਾਰੀ ਦਿਤੀ ਕਿ ਅੰਮ੍ਰਿਤਸਰ ਜਿਲੇ ਵਿਚ ਮਿਤੀ 18-4-2022 ਤੋਂ 22-4-2022 ਵੱਖ ਵੱਖ ਸਿਹਤ ਬਲਾਕਾਂ ਵਿੱਚ  ਅਹਿਜੇ ਸਿਹਤ ਮੇਲੇ ਲਗਾਏ ਜਾ ਰਹੇ ਹਨ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਆਏ ਹੋਏ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ |

ਮੇਲੇ ਦੌਰਾਨ 500 ਲੋਕਾਂ ਦੀ ਰਜਿਸਟਰੇਸ਼ਨ ਦੇ ਨਾਲ ਕਮਿਊਨਿਟੀ ਅਧਾਰਿਤ ਮੁਲਾਂਕਣ ਫਾਰਮ ਅਤੇ ਆਨਲਾਈਨ ਹੈਲਥ ਆਈ ਡੀ ਜਨਰੇਟ ਕੀਤੀ ਗਈਇਸ ਮੌਕੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾਦਿਵਯਾਂਗ ਲੋਕਾਂ ਦੀ ਯੂ.ਡੀ.ਆਈ.ਡੀ ਕਾਰ ਬਣਵਾਏ ਗਏਇਸ ਮੌਕੇ ਅੱਖਾਂ ਦੀ ਜਾਂਚਦੰਦਾਂ ਦੀ ਜਾਂਚਗੈਰ ਸੰਚਾਰੀ ਰੋਗ ਦੀ ਜਾਂਚਹੋਮਿਓਪੈਥਿਕ ਮੈਡੀਸਿਨ ਦਾ ਵਿਭਾਗਮੁਫ਼ਤ ਲੈਬ ਟੈਸਟਫ੍ਰੀ ਦਵਾਈਆਂਸਿਹਤ ਸਿੱਖਿਆ ਦੇ ਸਟਾਲ ਲਗਾ ਲੋਕਾਂ ਨੂੰ ਮੇਲੇ ਦੌਰਾਨ ਸਿਹਤ ਸਹੂਲਤਾਂ ਦਿਤੀਆਂ ਗਈਆਂ |

ਇਸ ਮੌਕੇ ਆਈ ਸਰਜਨ ਡਾ. ਮੋਨਾ ਚਤਰਥਹੱਡੀਆਂ ਦੇ ਮਾਹਿਰ ਡਾਕਟਰ ਡਾ ਸੁਨੀਲ ਮਹਾਜਨਡਾ ਰਜਨੀਸ਼ ਕੁਮਾਰਡਾ ਸ਼ੁਭਪ੍ਰੀਤ ਸਿੰਘਡਾ ਹਾਰਮਾਨਿਕ ਸਿੰਘਜਿਲਾ ਡਿਪਟੀ ਮਾਸ ਮੀਡੀਆ ਅਫ਼ਸਰ ਸ.ਅਮਰਦੀਪ ਸਿੰਘਪ੍ਰਿੰਸੀਪਲ ਸ ਦੀਪਇੰਦਰ ਸਿੰਘ ਖਹਿਰਾਪਿੰਡ ਦੇ ਸਰਪੰਚ ਰਾਜਵਿੰਦਰ ਸਿੰਘਲਕਸ਼ਮੀ ਛਾਇਆ ਅਪਥਲਮਿਕ ਅਫਸਰਸੌਰਵ ਸ਼ਰਮਾ ਬਲਾਕ ਏਕ੍ਸਟੈਂਸ਼ਨ ਐਜੂਕੇਟਰਐਸ.ਆਈ ਪ੍ਰਿਤਪਾਲ ਸਿੰਘਐਸ.ਆਈ ਹਰਜਿੰਦਰਪਾਲ ਸਿੰਘਅਜਮੇਰ ਸਿੰਘਬਲਬੀਰ ਸਿੰਘ ਮੱਲੀਆਂਕੰਵਰਦੀਪ ਸਿੰਘ ਮੇਲ ਹੈਲਥ ਵਰਕਰ ਜੰਡਿਆਲਾਸੀ.ਐਚ.ਓ ਜਸਦੀਪਕੌਰ ਦਵਿੰਦਰ ਕੌਰਵਿੰਦਪਾਲ ਕੌਰ ਸਮੇਤ ਸਮੂਹ ਆਸ਼ਾ ਵਰਕਰਏ.ਐਨ.ਐਮ ਅਤੇ ਵੱਖ ਵੱਖ ਪਿੰਡ ਦੇ ਲੋਕਾਂ ਨੇ ਭਾਗ ਲਿਆ |