ਗੁਰਦਾਸਪੁਰ, 10 ਫਰਵਰੀ 2022
ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਅਤੇ ਸੁਖਪਾਲ ਸਿੰਘ ਡੀ.ਐਸ.ਪੀ ਸਿਟੀ ਗੁਰਦਾਸਪੁਰ ਸਾਹਿਬ ਦੀਆ ਹਦਾਇਤਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਸਪੈਸ਼ਲ ਨਾਕੇ ਲਗਾ ਕੇ ਬੁਲਟ ਮੋਟਰ ਸਾਈਕਲਾਂ ਦੀ ਚੈਕਿੰਗ ਕੀਤੀ ਗਈ ।
ਹੋਰ ਪੜ੍ਹੋ :-ਬੰਦੀ ਸਿੱਖਾਂ ‘ਚੋਂ ਮੇਰੀ ਰਿਹਾਈ ਭਾਜਪਾ ਦੀ ਕੇਂਦਰ ਸਰਕਾਰ ਸਦਕਾ ਹੋਈ : ਲਾਲ ਸਿੰਘ
ਮੁੱਖ ਅਫਸਰ ਥਾਣਾ ਸਿਟੀ ਗੁਰਦਾਸਪੁਰ ਇੰਸ: ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੁਲਟ ਮੋਟਰ ਸਾਇਕਲਾਂ ਦੇ ਪਟਾਕਿਆਂ ਦੀ ਅਵਾਜ ਤੋਂ ਪਰੇਸ਼ਾਨ ਸ਼ਹਿਰ ਵਾਸੀਆ ਵੱਲੋ ਅਕਸਰ ਹੀ ਬੁਲਟ ਮੋਟਰ ਸਾਈਕਲਾਂ ਸਵਾਰਾਂ ਵੱਲੋ ਵਜਾਏ ਜਾਂਦੇ ਪਟਾਕਿਆ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ ਹਨ। ਜਿਸ ਕਰਕੇ ਉਨਾਂ ਵਲੋ ਥਾਣਾ ਸਿਟੀ ਗੁਰਦਾਸਪੁਰ ਦੇ ਏਰੀਏ ਵਿੱਚ ਪੈਂਦੇ ਬੁਲਟ ਮੋਟਰ ਸਾਈਕਲਾਂ ਦੇ ਮਕੈਨਿਕਾਂ ਤੇ ਇਹਨਾਂ ਦੇ ਸਪੇਅਰ ਪਾਰਟ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਕਠਿਆਂ ਕਰਕੇ ਮੀਟਿੰਗ ਕੀਤੀ ਗਈ ਸੀ ।
ਜੋ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਵਲੋਂ ਨਾਕਿਆਂ ਦੋਰਾਨ ਪਟਾਕੇ ਮਾਰਨ ਵਾਲੇ ਬੁਲਟ ਸਵਾਰਾ ਦੇ ਚਲਾਣ ਕਰਕੇ ਮੋਕਾ ਪਰ ਮਕੈਨਿਕ ਨੂੰ ਬੁਲਾ ਕੇ ਪਟਾਕਾ ਲਾਈਸੰਸਰ ਬਦਲੀ ਕਰਵਾਏ ਗਏ ਅਤੇ ਹੁਣ ਤੱਕ 30 ਪਟਾਕਾ ਲਾਈਸੰਸਰ ਕਾਬੂ ਕੀਤੇ ਗਏ ਹਨ । ਉਨਾਂ ਨੇ ਦੱਸਿਆ ਇਹ ਮੁਹਿੰਮ ਅੱਗੇ ਵੀ ਇਸੇ ਤਰਾ ਜਾਰੀ ਰਹੇਗੀ।