ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ, ਭਰੇ ਸੈਂਪਲ

ਫਿਰੋਜ਼ਪੁਰ 18 ਮਈ   ਡਾ: ਰਜਿੰਦਰ ਅਰੌੜਾ, ਸਿਵਲ ਸਰਜਨ ਫਿਰੋਜ਼ਪਰ ਅਤੇ ਡਾ: ਰਵੀ ਰਾਮ ਸਰਨ ਖੇੜਾ ਡੈਜੀਗਨੇਟਿਡ ਅਫਸਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਸ਼੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਜਿਲ੍ਹਾਂ ਫਿਰੋਜ਼ਪੁਰ ਦੇ ਵੱਖ-ਵੱਖ ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

          ਚੈਕਿੰਗ ਦੌਰਾਨ  ਦੁੱਧ ਅਤੇ ਦੁੱਧ ਤੋ ਬਣੀਆਂ ਵਸਤੂਆਂ ਦੇ ਵੱਖ ਵੱਖ 7 ਸੈਪਲ ਭਰੇ ਗਏ ਹਨ ਅਤੇ ਸੈਪਲਾਂ ਦੇ ਨਿਰੀਖਣ ਲਈ ਸੈਪਲ ਜਾਂਚ ਕੇਦਰ ਖਰੜ ਵਿਖੇ ਭੇਜ ਦਿੱਤੇ ਗਏ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਅਤੇ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾ ਨੂੰ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ/ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਕਿਹਾ।

 

ਹੋਰ ਪੜ੍ਹੋ :-  ਗਰਮੀ ਦੇ ਮੌਸਮ ‘ਚ ਚੱਲਣ ਵਾਲੀ ਧੂੜ ਭਰੀ ਤੇਜ ਹਵਾ ਤੇ ਅਸਮਾਨੀ ਬਿਜਲੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

Spread the love