ਬਟਾਲਾ, 3 ਨਵੰਬਰ 2021
ਸਥਾਨਿਕ ਸਰਕਾਰੀ ਪੋਲਟੈਕਨੀਕਲ ਕਾਲਜ ਵਲੋ ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਦੀ ਅਗਵਾਈ ‘ਚ ਕੈਮੀਕਲ ਇੰਜੀ: ਵਿਭਾਗ ਵਲੋ ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਵਿਭਾਗ ਇੰਚਾਰਜ ਜਸਬੀਰ ਸਿੰਘ, ਸ਼ਾਲਿਨੀ, ਰੇਖਾ ਦੇ ਨਾਲ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਸੈਕਟਰ ਵਾਰਡਨ ਰਜਿੰਦਰਪਾਲ ਸਿੰਘ, ਦਲਜਿੰਦਰ ਸਿੰਘ ਹਾਜ਼ਰ ਹੋਏ ।
ਹੋਰ ਪੜ੍ਹੋ :-ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਪ੍ਰਤੀ ਦਾਅਵੇ ਅਤੇ ਇਤਰਾਜ਼ 30 ਨਵੰਬਰ 2021 ਤੱਕ ਪ੍ਰਾਪਤ ਕੀਤੇ ਜਾਣਗੇ : ਜ਼ਿਲ੍ਹਾ ਚੋਣ ਅਫ਼ਸਰ
ਇਸ ਮੋਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਗਰੀਨ – ਕਲੀਨ – ਸੇਫ ਦਿਵਾਲੀ ਮਨਾਈ ਜਾਵੇ ਇਸ ਦੇ ਨਾਲ ਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਿਜੱਠਣ ਲਈ ਤਿਆਰ ਰਹੋ ।ਸੁਰੱਖਿਆ ਨੰੁ ਮੁੱਖ ਰੱਖਦੇ ਹੋਏ ਪਟਾਕੇ ਚਲਾਉਂਦੇ ਸਮੇਂ ਆਪਣੇ ਲਾਗੇ ਇਕ ਪਾਣੀ ਦੀ ਭਰੀ ਬਾਲਟੀ ਜਰੂਰ ਰੱਖੋ । ਇਸ ਦੋਰਾਨ ਜੇਕਰ ਕਿਸੇ ਦੇ ਕੱਪੜਿਆਂ ਨੰੁ ਅੱਗ ਲੱਗ ਜਾਵੇ ਤਾਂ ਭੱਜ ਦੌੜ ਨਹੀ ਕਰਨੀ ਚਾਹੀਦੀ ਤੁਰੰਤ ਰੁਕੋ ਲੇਟੋ ਤੇ ਪਲਸੇਟੋ ਮਾਰੋ ਜਿਸ ਨਾਲ ਅੱਗ ਬੁਝ ਜਾਵੇਗੀ । ਜੇਕਰ ਸਰੀਰ ਦਾ ਕੋਈ ਅੰਗ ਸੜ ਜਾਵੇ ਤਾਂ ਉਸ ਤੇ ਠੰਡਾ ਪਾਣੀ 15-20 ਮਿੰਟ ਤੱਕ ਪਾਉ ਜਦ ਤੱਕ ਜਲਣ ਰੁਕ ਨਾ ਜਾਵੇ । ਬਾਅਦ ਵਿਚ ਡਾਕਟਰ ਨਾਲ ਸੰਪਰਕ ਕੀਤਾ ਜਾਵੇ । ਜੇਕਰ ਤੁਹਾਡੇ ਲਾਗੇ ਕਈ ਅੱਗ ਦੀ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਸਥਾਨਿਕ ਫਾਇਰ ਬ੍ਰਿਗੇਡ ਮੋਬਾ: 91157-96801 ਤੇ ਪੂਰੀ ਤੇ ਸਹੀ ਜਾਣਕਾਰੀ ਦਿਤੀ ਜਾਵੇ ।
ਸ਼ਰੂਆਤ ‘ਚ ਪਹਿਲਾ ਵਿਿਦਆਰਥੀਆਂ ਵਲੋ ਰੰਗੋਲੀ ਬਣਾਈ ਫੇਰੇ ਦੀਵੇ ਜਗਾ ਕੇ ਖੁਸ਼ੀਆਂ ਸਾਝੀਆਂ ਕੀਤੀਆ ਤੇ ਮਿਠਾਈਆਂ ਵੰਡੀਆਂ। ਆਖਰ ਵਿਚ ਇੰਚ: ਕੈਮੀਕਲ ਵਿਭਾਗ ਜਸਬੀਰ ਸਿੰਘ ਨੇ ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕੀਤਾ ਤੇ ਭਵਿਖ ਵਿਚ ਹੋਰ ਕੈਂਪ ਲਗਾ ਕੇ ਵਿਿਦਆਰਥੀਆਂ ਨੂੰ ਆਪਣੀ ਸੁਰਖਿਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ।