-ਵੋਟਰ ਜਾਗਰੂਕਤਾ ਪ੍ਰੋਗਰਾਮ ਉਪਰ ਤਸੱਲੀ ਪ੍ਰਗਟਾਈ
-ਲੋਕਤੰਤਰ ਦੀ ਮਜ਼ਬੂਤੀ ਲਈ ਘਰ-ਘਰ ਦਸਤਕ ਦੇਣ ਲਈ ਉਪਰਾਲੇ ਕਰਨ ਉਪਰ ਜ਼ੋਰ ਦੇਣ ਲਈ ਕਿਹਾ
ਪਟਿਆਲਾ, 19 ਦਸੰਬਰ 2021
ਮੁੱਖ ਚੋਣ ਅਫ਼ਸਰ ਪੰਜਾਬ ਐਸ ਕਰੁਣਾ ਰਾਜੂ ਵੱਲੋਂ ਜ਼ਿਲ੍ਹਾ ਪਟਿਆਲਾ ਦੀ ਸਵੀਪ (ਵੋਟਰ ਜਾਗਰੂਕਤਾ) ਟੀਮ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਚੋਣ ਕਮਿਸ਼ਨਰ ਪੰਜਾਬ ਅਮਨਦੀਪ ਕੌਰ ਵੀ ਹਾਜ਼ਰ ਸਨ। ਜ਼ਿਲ੍ਹਾ ਪਟਿਆਲਾ ਦੇ ਸਵੀਪ ਨੋਡਲ ਅਧਿਕਾਰੀ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ।
ਹੋਰ ਪੜ੍ਹੋ :-ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਘਟਨਾ ਦੀ ਦੋ ਦਿਨਾਂ ਵਿਚ ਪੇਸ਼ ਕੀਤੀ ਜਾਵੇਗੀ ਰਿਪੋਰਟ: ਰੰਧਾਵਾ
ਮੁੱਖ ਚੋਣ ਅਫ਼ਸਰ ਪੰਜਾਬ ਨੇ ਜਿੱਥੇ ਜ਼ਿਲ੍ਹੇ ਵਿੱਚ ਕੀਤੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਉੱਥੇ ਹੀ 80 ਸਾਲ ਤੋਂ ਵਧੇਰੇ ਉਮਰ ਦੇ ਵੋਟਰਾਂ ਦੀ ਸਨਾਖਤ ਕਰਨ ਉਪਰ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਜੋ ਬਜ਼ੁਰਗ ਵੋਟਰ ਕੋਵਿਡ ਕਾਰਨ ਜਾਂ ਕਿਸੇ ਹੋਰ ਕਾਰਨ ਪੋਲਿੰਗ ਬੂਥ ਉੱਪਰ ਨਹੀਂ ਜਾ ਸਕਣਗੇ ਉਹਨਾਂ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਪੋਸਟਲ ਬੈਲਟ ਪੇਪਰ ਜਾਰੀ ਕਰਕੇ ਉਨ੍ਹਾਂ ਦੇ ਘਰ ਤੋਂ ਵੋਟ ਪਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਜੇ ਉਪਰੋਕਤ ਵੋਟਰ ਵੀਹਲ ਚੇਅਰ ਜਾਂ ਵਹੀਕਲ ਦੀ ਮੰਗ ਕਰਨਗੇ ਤਾਂ ਉਸ ਦਾ ਵੀ ਪ੍ਰਬੰਧ ਕੀਤਾ ਜਾਏਗਾ।
ਵਧੀਕ ਚੋਣ ਅਫ਼ਸਰ ਅਮਨਦੀਪ ਕੌਰ ਨੇ ਪਟਿਆਲਾ ਜ਼ਿਲ੍ਹੇ ਦੀ ਸਵੀਪ ਟੀਮ ਵੱਲੋਂ ਭਾਰਤੀ ਚੋਣ ਕਮਿਸ਼ਨ ਦੀ ਚੰਡੀਗੜ੍ਹ ਫੇਰੀ ਸਮੇਂ ਕੀਤੀਆਂ ਪੇਸ਼ਕਾਰੀਆਂ ਲਈ ਜ਼ਿਲ੍ਹਾ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਭਾਰਤੀ ਚੋਣ ਕਮਿਸ਼ਨਰ ਦੀ ਚੋਣ ਸਮੀਖਿਆ ਸਬੰਧੀ ਮੀਟਿੰਗ ਮੌਕੇ ਆਪਣੀ ਚਿੱਤਰਕਾਰੀ ਨਾਲ ਮਨ ਮੋਹ ਲੈਣ ਵਾਲੇ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਡੋਰ ਅਤੇ ਸਾਬਕਾ ਡਾਇਰੈਕਟਰ ਸਪੋਰਟਸ ਜਗਤਾਰ ਸਿੰਘ ਮਾਨ ਪੀ.ਐਸੇ.ਪੀ.ਸੀ ਐਲ ਵੀ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੇ ਨਾਲ ਸਨ। ਇਸ ਮੀਟਿੰਗ ਦੌਰਾਨ ਸਵੀਪ ਕਨਵੀਨਰ ਪੰਜਾਬ ਨਵਨੀਤ ਵਾਲੀਆਂ ਅਤੇ ਸਵੀਪ ਕੋਆਰਡੀਨੇਟਰ ਮਨਪ੍ਰੀਤ ਸਿੰਘ ਅਨੇਜਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।