ਰੂਪਨਗਰ, 21 ਜਨਵਰੀ 2022
ਜ਼ਿਲ੍ਹਾ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਦੀ ਪ੍ਰਵਾਨਗੀ ਨਾਲ ਰੂਪਨਗਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ 15 ਪੋਲਿੰਗ ਸਟੇਸ਼ਨ ਦੇ ਸਥਾਨ ਬਦਲੇ ਗਏ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 26 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ’ਚ ਡਰਾਈ ਡੇਅ ਘੋਸ਼ਿਤ
ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਕਾਰਨਾਂ ਕਰਕੇ ਨੌਂ ਥਾਵਾਂ ਉਤੇ 15 ਪੋਲਿੰਗ ਸਟੇਸ਼ਨਾਂ ਨੂੰ ਹੋਰ ਥਾਵਾਂ ਤੇ ਬਦਲਿਆ ਗਿਆ ਹੈ ਜਿਸ ਤਹਿਤ 49-ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨ 59 ਅਤੇ 60 ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ ਨੰਗਲ (ਸੱਜਾ, ਖੱਭਾ) ਵਿਖੇ ਸੀ ਜਿਸ ਨੂੰ ਬਦਲ ਕੇ ਸ਼ਿਵਾਲਿਕ ਸਕੂਲ, ਜੂਨੀਅਰ ਵਿੰਗ ਰੇਲਵੇ ਰੋਡ ਨੰਗਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੰਗਲ ਵਿਖੇ ਕੀਤੇ ਜਾ ਰਹੇ ਪੁੱਲ ਦੇ ਨਿਰਮਾਣ ਕਾਰਨ ਰਾਮ ਕੁਸ਼ਟ ਆਸ਼ਰਮ ਦੇ ਨਿਵਾਸੀਆਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮੁੜ-ਵਸੇਵਾ ਕੀਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਪੋਲਿੰਗ ਸਟੇਸ਼ਨ ਨੂੰ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਥ ਏਰੀਆ ਵਿੱਚ ਹੀ ਤਬਦੀਲ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 50-ਰੂਪਨਗਰ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ 58, ਧਰਮਸ਼ਾਲਾ ਪਿੰਡ ਚਾਹੜ ਮਾਜਰਾ ਨੂੰ ਏ.ਈ.ਆਰ.ਓ-ਕਮ-ਨਾਇਬ ਤਹਿਸੀਲਦਾਰ ਦੀ ਰਿਪੋਰਟ ਦੇ ਅਧਾਰਿਤ ਪਾਣੀ, ਗੁਸਲਖਾਨਾ ਅਤੇ ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਜਿਲ੍ਹਾ ਰਿਟਰਨਿੰਗ ਅਫਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 51-ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਦੇ ਪੋਲਿੰਗ ਸਟੇਸ਼ਨ 19, ਸਰਕਾਰੀ ਐਲੀਮੈਂਟਰੀ ਸਕੂਲ, ਸਿੰਘ ਵਿਖੇ ਗਰਾਮ ਪੰਚਾਇਤ ਵੱਲੋਂ ਲਾਇਬਰੈਰੀ ਦੀ ਉਸਾਰੀ ਕੀਤੀ ਗਈ ਹੈ ਅਤੇ ਸਕੂਲ ਵੀ ਸਰਕਾਰੀ ਸੀਨੀ.ਸੈਕੇ. ਸਕੂਲ ਸਿੰਘ ਵਿੱਚ ਬਦਲ ਗਿਆ ਹੈ ਜਿਸ ਕਾਰਨ ਇੱਥੇ ਸਥਾਪਿਤ ਪੋਲਿੰਗ ਸਟੇਸ਼ਨ ਨੂੰ ਸਰਕਾਰੀ ਸੀਨੀ.ਸੈਕੇ ਸਕੂਲ ਸਿੰਘ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਸੋਨਾਲੀ ਗਿਰਿ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ 90-91-92 ਸਰਕਾਰੀ ਸੀਨੀ.ਸੈਕੇ. ਸਕੂਲ ਲੜਕੀਆਂ ਚਮਕੌਰ ਸਾਹਿਬ ਵਿਖੇ ਪਹਿਲਾ ਤੋਂ ਹੀ 6 ਬੂਥ ਹੋਣ ਕਾਰਨ ਅਤੇ ਸਕੂਲ ਦੇ ਗਰਾਊਂਡ ਵਿੱਚ ਜਗ੍ਹਾ ਦੀ ਕਮੀ ਕਾਰਨ ਨਵੀਂ ਪ੍ਰਸਤਾਵਿਤ ਇਮਾਰਤ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸੀਨੀਅਰ ਸੈਕਂਡਰੀ ਸਕੂਲ ਚਮਕੌਰ ਸਾਹਿਬ (ਸੱਜਾ, ਖੱਬਾ, ਮੱਧ) ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾ ਹੀ ਪੋਲਿੰਗ ਸਟੇਸ਼ਨ 95-96 ਸਰਕਾਰੀ ਐਲੀਮੈਂਟਰੀ ਸਕੂਲ-2 ਚਮਕੌਰ ਸਾਹਿਬ ਵਿਖੇ ਪਹਿਲਾਂ ਤੋਂ ਹੀ ਬੂਥ ਨੰ. 93, 94, 95 ਤੇ 96 ਹੋਣ ਅਤੇ ਜਗ੍ਹਾ ਦੀ ਕਮੀ ਕਾਰਨ ਇਨ੍ਹਾਂ ਨੂੰ ਬਦਲ ਕੇ ਨਵੀਂ ਪ੍ਰਸਤਾਵਿਤ ਸਰਕਾਰੀ ਐਲੀਮੈਂਟਰੀ ਸਕੂਲ-1 ਚਮਕੌਰ ਸਾਹਿਬ ਦੀ ਇਮਾਰਿਤ ਵਿਖੇ, ਤਬਦੀਲ ਕਰ ਦਿੱਤਾ ਗਿਆ ਹੈ। ਪੋਲਿੰਗ ਸਟੇਸ਼ਨ 139 ਸਰਕਾਰੀ ਐਲੀਮੈਂਟਰੀ ਸਕੂਲ, ਬੜੀ ਰੌਣੀ ਵਿੱਚ ਵੀ ਪਹਿਲਾਂ ਤੋਂ 2 ਬੂਥ ਹੋਣ ਕਾਰਨ ਨਵੀਂ ਪ੍ਰਸਤਾਵਿਤ ਇਮਾਰਤ ਸਰਕਾਰੀ ਐਲੀਮੈਂਟਰੀ ਸਕੂਲ, ਕੋਟਲੀ ਵਿਖੇ ਤਬਦੀਲ ਕੀਤਾ ਗਿਆ ਹੈ।
ਇਸੇ ਤਰ੍ਹਾ ਹੀ ਪੋਲਿੰਗ ਸਟੇਸ਼ਨ 155 ਸਰਕਾਰੀ ਐਲੀਮੈਂਟਰੀ ਸਕੂਲ ਚਤਾਮਲੀ ਕਮਰੇ ਦੀ ਹਾਲਤ ਠੀਕ ਨਾ ਹੋਣ ਕਰਨ ਸਰਕਾਰੀ ਹਾਈ ਸਕੂਲ, ਚਤਾਮਲੀ ਵਿਖੇ ਕਰ ਦਿਤਾ ਗਿਆ ਹੈ.
ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨ 197-198 ਸਰਕਾਰੀ ਐਲੀਮੈਂਟਰੀ ਸਕੂਲ, ਬੜੀ ਮੜੌਲੀ ਭੀੜ ਵਾਲੇ ਇਲਾਕੇ ਵਿੱਚ ਹੋਣ ਕਰਕੇ ਸਰਕਾਰੀ ਹਾਈ ਸਕੂਲ, ਬੜੀ ਮੜੌਲੀ ਵਿੱਚ ਅਤੇ ਪੋਲਿੰਗ ਸਟੇਸ਼ਨ 215-216 ਸਰਕਾਰੀ ਐਲੀਮੈਂਟਰੀ ਸਕੂਲ ਬਜਹੇੜੀ ਨੂੰ ਪਿੰਡ ਦੀ ਘਣੀ ਆਬਾਦੀ ਵਾਲੇ ਇਲਾਕੇ ਵਿੱਚ ਹੋਣ ਕਾਰਨ ਇਸ ਨੂੰ ਸਰਕਾਰੀ ਮਿਡਲ ਸਕੂਲ ਬਜਹੇੜੀ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।