ਘੱਟ ਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ – ਜੇ.ਡੀ. ਸੀਲਮ

Minority Commission nahar
ਘੱਟ ਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ - ਜੇ.ਡੀ. ਸੀਲਮ
ਕ੍ਰਿਸਚਨ ਵੈਲਫੇਅਰ ਬੋਰਡ ਲਈ ਬਜਟ ਦਾ ਪ੍ਰਬੰਧ ਕਰੇ ਸਰਕਾਰ – ਨਾਹਰ

ਅੰਮਿ੍ਰਤਸਰ, 29 ਨਵੰਬਰ, 2021

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਘੱਟ ਗਿਣਤੀਆ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸਨਰ ਨੂੰ ਆਦੇਸ ਦਿੱਤੇ ਗਏ ਗਏ ਹਨ ਕਿ ਘੱਟ ਗਿਣਤੀਆ ਲੋਕਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਉਨਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਇਹ ਜਾਣਕਾਰੀ ਚੇਅਰਮੈਨ ਘੱਟ ਗਿਣਤੀ ਕਮਿਸਨ ਪੰਜਾਬ ਪ੍ਰੋ ਇਮੈਨੂੰਏਲ  ਨਾਹਰ ਨੇ ਅੱਜ ਜਿਲਾ ਪ੍ਰੀਸ਼ਦ ਹਾਲ ਵਿਖੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।

ਹੋਰ ਪੜ੍ਹੋ :-ਪੰਜਾਬ ‘ਚ ਸ਼ਹਿਰੀ ਸਿੱਖ 15 ਫੀਸਦ,  ਕਾਂਗਰਸ 2022 ਚੋਣਾਂ ‘ਚ ਦੇਵੇ ਨੁਮਾਇੰਦਗੀ – ਚੇਅਰਮੈਨ ਅਮਰਜੀਤ ਸਿੰਘ ਟਿੱਕਾ

ਇਸ ਮੀਟਿੰਗ ਵਿੱਚ ਉੱਚੇਚੇ ਤੌਰ ਤੇ ਸ਼ਾਮਲ ਹੋਏ ਸਾਬਕਾ ਐਮ.ਪੀ. ਜੇ.ਡੀ. ਸੀਲਮ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਘੱਟ ਗਿਣਤੀ ਲੋਕਾਂ ਦੇ ਨਾਲ ਖੜੀ ਰਹੀ ਹੈ ਅਤੇ ਇਨਾਂ ਦੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਘੱਟ ਗਿਣਤੀ ਦੇ ਲੋਕਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨਇਸ ਸਬੰਧੀ ਉੱਚ ਪੱਧਰੀ ਮੀਟਿੰਗ ਕਰਕੇ ਇਨਾਂ ਨੂੰ ਦੂਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਹ ਆਪਣੇ ਦੌਰੇ ਦੌਰਾਨ ਪੰਜਾਬ ਦੇ ਵੱਖ -ਵੱਖ ਜਿਲਿਆਂ ਵਿਚ ਜਾ ਕੇ ਘੱਟ ਗਿਣਤੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਗੇ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪ੍ਰੋ: ਇਮੈਨੂੰਏਲ ਨਾਹਰ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ  ਗਰੀਬ ਵਰਗ ਦੇ ਲੋਕਾਂ ਦੇ ਬਿਜਲੀ ਬਿੱਲ ਕੁਨੈਕਸਨ ਕੱਟੇ ਹੋਏ ਮੀਟਰ ਕੁਨੈਕਸਨ ਮੁੜ ਬਹਾਲ ਕਰਨਾ ਇਕ ਸਲਾਘਾਯੋਗ ਕਦਮ ਸੀ ਅਤੇ ਹੋਣਾ ਸਰਕਾਰ ਵੱਲੋਂ ਪਾਣੀ ਅਤੇ ਬਿਜਲੀ ਦੇ ਬਿੱਲ ਮਾਫ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਪ੍ਰੋਫੈਸਰ  ਨਾਹਰ ਨੇ ਕਿਹਾ ਕਿ ਸਰਕਾਰ ਵੱਲੋਂ ਸੁਰੂ ਕੀਤੀ ਮੁਹਿੰਮ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਲੱਖਾਂ ਲੋਕਾਂ ਨੂੰ ਮਾਲਕੀ ਦਾ ਹੱਕ ਮਿਲੇਗਾ ਲੋਕ ਇਸ ਮਾਲਕੀ ਹੱਕ ਰਜਿਸਟਰੀ ਦੀ ਵਰਤੋਂ ਕਰ ਸਕਣਗੇ  ਪ੍ਰੋਫੈਸਰ ਨਾਹਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕ ਹਿੱਤਾਂ ਲਈ ਲਾਏ ਜਾ ਰਹੇ ਲਾਭਦਾਇਕ ਫੈਸਲਿਆਂ ਕਾਰਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਮੁੜ  ਕਾਂਗਰਸ ਦੀ ਸਰਕਾਰ ਬਣਾਉਣ ਵਿਚ   ਲੋਕਾਂ ਵਿਚ ਖੁਸੀ ਪਾਈ ਜਾ ਰਹੀ ਹੈ। ਪ੍ਰੋ: ਨਾਹਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਕ੍ਰਿਸਚਨ ਵੈਲਫੇਅਰ ਬੋਰਡ ਲਈ ਸਪੈਸ਼ਲ ਬਜਟ ਦਾ ਪ੍ਰਬੰਧ ਕਰਨ ਲਈ ਵੀ ਗੱਲਬਾਤ ਕਰਨਗੇ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਰਾਜਕੁਮਾਰ ਵੇਰਕਾ ਵਲੋਂ ਘੱਟ ਗਿਣਤੀ ਕਮਿਸ਼ਨ ਦੀਆਂ ਮੰਗਾਂ ਸਬੰਧੀ ਹਮੇਸ਼ਾਂ ਹੀ ਹਾਂ ਪੱਖੀ ਹੁਲਾਰਾ ਦਿੱਤਾ ਹੈ ਅਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਉਪਰ ਤੱਕ ਪਹੁੰਚਾਇਆ ਹੈ। ਸ੍ਰੀ ਨਾਹਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤਰਾਂ ਕਾਨੂੰਨ ਬਣਾਉਣਾ ਚਾਹੀਦਾ ਹੈਜਿਸਦੇ ਤਹਿਤ ਸਾਰੀਆਂ ਮਿਸ਼ਨਾਂਚਰਚਮਸਜਿਦ ਅਤੇ ਸਕੂਲਾਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨਾਂ ਦੇ ਕਬਰਸਤਾਨਾਂ ਦੀ ਚਾਰਦੀਵਾਰੀ ਲਈ ਗ੍ਰਾਂਟ ਜਾਰੀ ਕੀਤੀ ਜਾਵੇ। ਪ੍ਰੋ: ਨਾਹਰ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਲੋਕਾਂ ਲਈ ਹਰੇਕ ਜਿਲੇ ਵਿਚ ਇਕ ਕਮਿਊਨੀਟਿ ਹਾਲ ਬਣਾਇਆ ਜਾਣਾ ਚਾਹੀਦਾ ਹੈ।

ਇਸ ਮੌਕੇ ਤੇ ਘੱਟ ਗਿਣਤੀ ਕਮਿਸਨ ਦੇ ਮੈਂਬਰ  ਡਾ ਸੁਭਾਸ ਥੋਬਾ ਨੇ ਕਿਹਾ ਕਿ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਲੋਕਾਂ ਨੂੰ ਜੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੇ ਕੁਝ ਅਧਿਕਾਰੀਆਂ ਵਲੋਂ ਜਾਣ ਬੁੱਝ ਕੇ ਆਬਜੈਕਸ਼ਨ ਲਗਾ ਦਿੱਤੇ ਜਾਂਦੇ ਹਨ ਅਤੇ ਉਨਾਂ ਦੇ ਬੀ.ਸੀ. ਸਰਟੀਫਿਕੇਟ ਵੀ ਨਹੀਂ ਬਣਾਇਆ ਜਾਂਦਾ। ਡਾ. ਥੋਬਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਵਿਸ਼ੇਸ਼ ਵਿਧਾਨ ਦੇ ਕੇ ਘੱਟ ਗਿਣਤੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ।

ਇਸ ਮੌਕੇ ਸਾਬਕਾ ਸੰਸਦ ਮੈਂਬਰ ਜੇ.ਡੀ. ਸੀਲਮ ਅਤੇ ਚੇਅਰਮੈਨ ਨਾਹਰ ਵਲੋਂ ਕੋਵਿਡ 19 ਦੌਰਾਨ ਵਧੀਆਂ ਸੇਵਾਵਾਂ ਦੇਣ ਵਾਲੇ ਲੋਕਾਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਉਨਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੀਟਿੰਗ ਵਿੱਚ ਸ੍ਰੀ ਰੋਸ਼ਨ ਜੋਸਫ਼ ਜਿਲਾ ਪ੍ਰਧਾਨ ਗੁਰਦਾਸਪੁਰਸ੍ਰੀ ਈਸਾ ਦਾਸ (ਟੋਨੀ ਪ੍ਰਧਾਨ) ਮੈਂਬਰ ਸਲਾਹਕਾਰ ਅਡਵਾਇਜ਼ਰੀ ਕਮੇਟੀਸ੍ਰੀ ਹੈਪੀ ਮਸੀਹਸੀ੍ਰ ਵਿਲਸਨ ਮਸੀਹਬਿਸ਼ਮ ਇਮੈਨੂੰਏਲ ਮਸੀਹਪਾਸਟਰ ਦੀਪਕ ਮੈਥਯੂਸ੍ਰੀ ਸੁਨੀਲ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੁਮਾਇੰਦੇ ਹਾਜ਼ਰ ਸਨ।

 

Spread the love