ਪਹਿਲਾਂ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ ਤੇ ਬੀ.ਐੱਸ.ਐੱਫ ਲਗਾ ਕੇ ਜੰਮੂ ਕਸ਼ਮੀਰ ਵਾਂਗ ਪੰਜਾਬ ਤੇ ਕਬਜ਼ਾ ਕਰਨਾ ਅਤੇ ਪੰਜਾਬ ਪੁਲਸ ਦੇ ਹੌਸਲੇ ਨੂੰ ਡੇਗਣਾ, ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ: ਬਸਪਾ

ਮੁੱਖ ਮੰਤਰੀ ਪੰਜਾਬ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਏ ਬਸਪਾ ਦੇ ਵਫਦ ਦੇ ਆਗੂਆਂ ਨੇ ਕਈ ਮੁੱਦਿਆਂ ਤੇ ਰੱਖੇ ਵਿਚਾਰ ਅਤੇ ਉਨ੍ਹਾਂ ਮੁੱਦਿਆਂ ਤੇ ਵੀ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ

ਚੰਡੀਗੜ੍ਹ, 25 ਅਕਤੂਬਰ 2021

ਮੁੱਖ ਮੰਤਰੀ ਪੰਜਾਬ ਵੱਲੋਂ ਸੋਮਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਡਾ. ਨਛੱਤਰ ਪਾਲ ਜਨਰਲ ਸਕੱਤਰ ਬਸਪਾ ਪੰਜਾਬ, ਅਜੀਤ ਸਿੰਘ ਪਰਜਾਪਤ ਅਤੇ ਗੁਰਬਖਸ਼ ਸਿੰਘ ਸ਼ੇਰਗਿੱਲ ਸ਼ਾਮਲ ਹੋਏ। ਓਹਨਾ ਮੀਟਿੰਗ ਵਿੱਚ ਪੰਜਾਬ ਦੇ ਅੰਦਰ ਕੇਂਦਰ ਦੀ ਭਾਜਪਾ ਸਰਕਾਰ ਵਲੋ ਬੀ ਐੱਸ ਐੱਫ ਦਾ ਘੇਰਾ 50 ਕਿਲੋਮੀਟਰ ਵਧਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੂਬੇ ਦੇ ਅਧਿਕਾਰਾ ਨੂੰ ਖਤਮ ਕਰ ਰਹੀ ਹੈ।

ਹੋਰ ਪੜ੍ਹੋ :-ਪਰਮਜੀਤ ਕੈਂਥ ਦੀ ਅਗਵਾਈ ਹੇਠ ਲਖਬੀਰ ਸਿੰਘ ਦਾ ਪਰਿਵਾਰ ਦਿੱਲੀ ਵਿਖੇ ਐਸ.ਸੀ ਕਮਿਸ਼ਨ ਨੂੰ ਮਿਲਿਆ

ਪਹਿਲਾਂ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ ਅਤੇ ਹੁਣ ਬੀ ਐੱਸ ਐੱਫ ਲਗਾ ਕੇ ਜੰਮੂ ਕਸ਼ਮੀਰ ਵਾਂਗ ਪੰਜਾਬ ਤੇ ਕਬਜ਼ਾ ਕਰਨਾ ਅਤੇ ਪੰਜਾਬ ਪੁਲਸ ਦੇ ਹੌਸਲੇ ਨੂੰ ਡੇਗਣਾ ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ ਹੈ। ਜਿਸ ਤਰਾ ਅੱਜ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦੇ ਹੱਕਾਂ ਨੂੰ ਖਤਮ ਕਰ ਰਹੀ ਹੈ ਉਸੇ ਤਰਾ ਕਾਂਗਰਸ ਨੇ ਵੀ ਪੰਜਾਬ ਤੇ ਫੌਜਾ, ਟੈਂਕਾਂ ਅਤੇ ਸੀ ਆਰ ਪੀ ਐੱਫ ਨਾਲ ਹਮਲੇ ਕੀਤੇ, ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਇਆ। ਓਹਨਾ ਨਕਹਾ ਕਿ ਬਹੁਜਨ ਸਮਾਜ ਪਾਰਟੀ ਇਸੇ ਗੱਲ ਲਈ ਪੰਜਾਬ ਅਤੇ ਪੰਜਾਬੀਆਂ ਨਾਲ ਖੜੀ ਹੈ ਅਤੇ ਸਰਕਾਰ ਵਲੋਂ ਲਿਆਂਦੇ ਮਤੇ ਦੀ ਸਪੋਰਟ ਕਰਦੀ ਹੈ। ਪੰਜਾਬ ਵਿੱਚ 50 ਕਿਲੋਮੀਟਰ ਦਾ ਬੀ ਐੱਸ ਐੱਫ ਦਾ ਘੇਰਾ ਨਹੀਂ ਹੋਣਾ ਚਾਹੀਦਾ।

ਇਸਦੇ ਨਾਲ ਇਹ ਵੀ ਅਪੀਲ ਕਰਦੀ ਹੈ ਪੰਜਾਬ ਦੇ ਅੰਦਰ ਪਛੜੇ ਵਰਗਾਂ ਦੀ ਆਬਾਦੀ 35 ਪ੍ਰਤੀਸ਼ਤ ਦੇ ਕਰੀਬ ਹੈ ਓਹਨਾ ਦੀ ਮੰਡਲ ਕਮਿਸ਼ਨ ਰਿਪੋਰਟ ਲਾਗੁ ਕਰਵਾਉਣ ਲਈ ਪੰਜਾਬ ਸਰਕਾਰ ਕਦੋਂ ਸਰਬ ਪਾਰਟੀ ਮੀਟਿੰਗ ਬੁਲਾਏਗੀ ?  ਓਹਨਾ ਨੂੰ ਸਿੱਖਿਆ, ਨੌਕਰੀਆਂ ਵਿੱਚ ਰਾਖਵੇਂਕਰਨ ਦਾ ਲਾਭ ਕਦੋਂ ਮਿਲੇਗਾ ਜਾਂ ਫਿਰ ਉਨ੍ਹਾਂ ਦਾ ਇਹ ਰਾਖਵਾਂਕਰਨ ਕਦੋਂ ਲਾਗੂ ਕੀਤਾ ਜਾਵੇਗਾ ? ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦਾ ਬੈਕਲੋਗ ਕਦੋਂ ਪੂਰਾ ਕੀਤਾ ਜਾਏਗਾ ? 85ਵੀਂ ਸੰਵਿਧਾਨਕ ਸੋਧ ਕਦੋਂ ਲਾਗੂ ਕੀਤੀ ਜਾਵੇਗੀ ? ਪੋਸਟ ਮੀਟ੍ਰਿਕ ਸਕਾਲਰਸ਼ਿਪ ਦਾ ਘਪਲਾ ਕਰਨ ਵਾਲੇ ਸਾਬਕਾ ਮੰਤਰੀ ਅਤੇ ਉਸ ਵੇਲੇ ਦੇ ਸਮਾਜ ਭਲਾਈ ਦੇ ਡਾਇਰੈਕਟਰ ਜਿਹਨਾਂ ਦੀ ਵਜਾ ਕਰਕੇ ਐਸ.ਸੀ ਵਿਦਿਆਰਥੀ ਸਿੱਖਿਆ ਤੋਂ ਵਾਂਜੇ ਹੋ ਗਏ, ਓਹਨਾਂ ਤੇ ਕਾਰਵਾਈ ਕਦੋਂ ਕੀਤੀ ਜਾਵੇਗੀ ? ਬਸਪਾ ਆਗੂਆਂ ਨੇ ਕਿਹਾ ਕਿ ਇਸ ਸਭ ਦੇ ਲਈ ਵੀ ਪੰਜਾਬ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਜਲਦ ਤੋਂ ਜਲਦ ਬੁਲਾਉਣੀ ਚਾਹੀਦੀ ਹੈ।

Spread the love