ਰੂਪਨਗਰ, 30 ਦਸੰਬਰ 2021
ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਜਿਲ੍ਹਾ ਰੂਪਨਗਰ ਵਿੱਚ ਰੇਡ ਕੀਤੀ ਗਈ । ਰੇਡ ਦੋਰਾਨ 2 ਬੱਚੇ ਰੈਸਕਿਓ ਕੀਤੇ।ਰੈਸਕਿਓ ਕੀਤੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਸਨ ਪਰ ਸਰਦੀਆਂ ਦੀਆਂ ਛੁੱਟੀਆਂ ਕਾਰਨ ਸਕੂਲ ਨਹੀਂ ਜਾ ਰਹੇ ਸਨ।ਜਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਰੇਡ ਦੌਰਾਨ ਰੈਸਕਿਓ ਕੀਤੇ ਬੱਚਿਆਂ ਦੇ ਮਾਤਾ-ਪਿਤਾ ਤੋਂ ਲਿਖਤੀ ਰੂਪ ਵਿੱਚ ਤਸਦੀਕ ਕਰਵਾਇਆ ਗਿਆ ਕਿ ਭਵਿੱਖ ਵਿੱਚ ਉਹਨਾ ਦੇ ਬੱਚੇ ਬਾਲ ਭਿਖਿਆ ਨਹੀਂ ਕਰਨਗੇ।
ਹੋਰ ਪੜ੍ਹੋ :-ਐਸ.ਐਸ .ਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੁਲਿਸ ਵਿਭਾਗ ਨੇ ਸਾਲ 2021 ਵਿਚ ਨਵੇਂ ਮੀਲ ਪੱਥਰ ਸਥਾਪਤ ਕੀਤੇ
ਵਰਿੰਦਰ ਸਿੰਘ ਲੀਗਲ ਕਮ ਪ੍ਰੋਬੇਸ਼ਨ ਅਫਸਰ ਵੱਲੋਂ ਉਹਨਾ ਦੇ ਪਰਿਵਾਰਕ ਮੈਂਬਰਾਂ ਦੀ ਕਾਊਸਲਿੰਗ ਕੀਤੀ ਗਈ ਅਤੇ ਉਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾ ਦੇ ਬੱਚੇ ਭਵਿੱਖ ਵਿੱਚ ਭੀਖ ਮੰਗਦੇ ਪਾਏ ਗਏ ਤਾਂ ਉਹਨਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੋਰਾਨ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਗਈ ਬੱਚਿਆਂ ਦੇ ਹੱਥਾਂ ਵਿੱਚ ਭੀਖ ਦੇ ਕਟੋਰੇ ਫੜਾਉਣ ਦੀ ਬਜਾਇ ਕਿਤਾਬਾਂ ਦਿੱਤੀਆਂ ਜਾਣ ।ਰੇਡ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ। ਬੱਚਿਆਂ ਨੂੰ ਬਾਲ ਭਿੱਖਿਆ ਵਰਗੀ ਲਾਹਨਤ ਭਰੀ ਬਿਮਾਰੀ ਤੋ ਬਾਹਰ ਕੱਢ ਕੇ ਚੰਗਾ ਭਵਿੱਖ ਦੇਣ ਦੇ ਉਪਰਾਲੇ ਕੀਤੇ ਜਾਣ ।ਇਸ ਤੋਂ ਪਹਿਲਾਂ ਵੀ ਜ਼ਿਲਾ ਬਾਲ ਸੁਰੱਖਿਆ ਦਫਤਰ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਬਲਾਕਾਂ ਵਿੱਚ ਜਨਤਕ ਥਾਵਾਂ ਬੱਸ ਸਟੈਂਡ,ਰੇਲਵੇ ਸਟੇਸ਼ਨਾਂ, ਬਜਾਰਾਂ ਤੇ ਰੇਡ ਕਰਵਾਈਆਂ ਜਾਂਦੀਆਂ ਰਹੀਆਂ ਹਨ ਹਾਲ ਹੀ ਵਿੱਚ ਅਗਸਤ ਮਹੀਨੇ ਦੋਰਾਨ ਕੀਤੀ ਗਈ ਰੇਡ ਵਿੱਚ 14 ਬੱਚੇ ਰੈਸਕਿਊ ਕੀਤੇ ਗਏ ਸਨ।ੲਨਾਂ ਸਾਰੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਇਆ ਗਿਆ।
ਮਾਣਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਜ਼ਿਲਾ ਬਾਲ ਸੁਰੱਖਿਆ ਅਫਸਰ ਨੂੰ ਕਿਹਾ ਗਿਆ ਕਿ ਜੇਕਰ ਇਨਾਂ ਬੱਚਿਆਂ ਨੂੰ ਪੜਾਈ ਸੰਬੰਧੀ ਕਿਸੇ ਵੀ ਤਰਾਂ ਦੀ ਕੋਈ ਜਰੂਰਤ ਹੈ ਜਿਵੇਂ ਕਿ ਕਿਤਾਬਾਂ ਆਦਿ ਵੀ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਤੋ ਇਵਾਲਾ ਜੇਕਰ ਅਜਿਹੇ ਬੱਚੇ ਮਿਲਦੇ ਹਨ ਤਾਂ ਉਸਦੀ ਸੂਚਨਾ ਤੁਰੰਤ 1098 24*7 ਹੈ ਜਾਂ 01881-222299 ਜਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਕੀਤੀ ਜਾਵੇ। ਇਸ ਦੌਰਾਨ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੇ ਸ਼ੋਸ਼ਲ ਵਰਕਰ ਮਨਿੰਦਰ ਕੋਰ ਅਤੇ ਆਊਟਰੀਚ ਵਰਕਰ ਗੁਰਦੀਪ ਕੋਰ ਵੀ ਸ਼ਾਮਿਲ ਸਨ।