ਗੁਰਦਾਸਪੁਰ 2 ਅਪ੍ਰੈਲ 2022
ਮੈਡਮ ਨਵਦੀਪ ਕੌਰ ਗਿੱਲ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਚਿਲਡਰਨ ਹੋਮ ਗੁਰਦਾਸਪੁਰ ਦਾ ਦੋਰਾ ਕੀਤਾ ਗਿਆ । ਉਹਨਾਂ ਵੱਲੋ ਚਿਲਡਰਨ ਹੋਮ ਗੁਰਦਾਸਪੁਰ ਦੇ ਹਰ ਇੱਕ ਕਮਰੇ ਦਾ ਨਿਰੀਖਣ ਕੀਤਾ ਗਿਆ । ਇਸ ਮੌਕੇ ਤੇ ਚਿਲਡਰਨ ਹੋਮ ਗੁਰਦਾਸਪੁਰ ਦਾ ਸਟਾਫ ਵੀ ਮੌਜੂਦ ਸੀ ।
ਹੋਰ ਪੜ੍ਹੋ :-ਮਿਡ-ਡੇ-ਮੀਲ ਅਤੇ ਆਂਗਣਵਾੜੀ/ਬਾਲਵਾੜੀ ਸੈਂਟਰਾਂ ਦਾ ਕੀਤਾ ਜਾਵੇਗਾ ਨਿਰੀਖਣ
ਚਿਲਡਰਨ ਹੋਮ ਵਿੱਚ ਦੌਰੇ ਦੌਰਾਂਨ 13 ਬੱਚੇ ਮੌਜੂਦ ਸਨ ਜੋ ਕਿ ਉਸ ਸਮੇ ਆਪਣੇ ਕਮਰਿਆਂ ਵਿੱਚ ਪੜ੍ਹ ਰਹੇ ਸਨ , ਦੋ ਬੱਚੇ ਆਪਣੇ ਘਰਾਂ ਨੂੰ ਗਏ ਹੋਏ ਸਨ ਅਤੇ ਇੱਕ ਬੱਚਾ ਸਕੂਲ ਗਿਆ ਹੋਇਆ ਸੀ । ਮੈਡਮ ਨਵਦੀਪ ਕੌਰ ਗਿੱਲ , ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਬੱਚਿਆਂ ਨੂੰ ਮਿਲਿਆ ਗਿਆ ਅਤੇ ਉਂਨ੍ਹਾਂ ਨਾਲ ਗੱਲਬਾਤ ਕੀਤੀ ਗਈ । ਇਸ ਮੌਕੇ ਤੇ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਬੱਚਿਆਂ ਨੂੰ ਪਾਸ ਹੋਣ ਲਈ ਵਧਾਈਆਂ ਦਿੱਤੀਆ ਗਈਆਂ ਅਤੇ ਨਵੀਂ ਕਲਾਸ ਵਿੱਚ ਵੀ ਪੜ੍ਹਾਈ ਮਨ ਲਗਾ ਕੇ ਕਰਨ ਲਈ ਗਿਆ ।