ਰਾਜਪੁਰਾ/ਪਟਿਆਲਾ, 19 ਜਨਵਰੀ 2022
ਜ਼ਿਲ੍ਹਾ ਅਤੇ ਸੈਸ਼ਨ ਜੱਜ -ਕਮ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਰਜਿੰਦਰ ਅਗਰਵਾਲ ਨੇ ਐਸ.ਓ.ਐਸ. ਚਿਲਡਰਨ ਹੋਮ ਰਾਜਪੁਰਾ ਅਤੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਿਤ ਮਲਹਨ, ਏ.ਸੀ.ਜੀ.ਐਮ ਮੋਨਿਕਾ ਸ਼ਰਮਾ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਮੌਜੂਦ ਸਨ।
ਹੋਰ ਪੜ੍ਹੋ :-ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ. ਸੁਭਾਸ਼ ਕੁਮਾਰ
ਨਿਰੀਖਣ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਚਿਲਡਰਨ ਹੋਮਜ਼ ਵਿੱਚ ਰਹਿ ਰਹੇ ਬੱਚਿਆਂ ਪਾਸੋਂ ਉਨ੍ਹਾਂ ਦੇ ਰਹਿਣ-ਸਹਿਣ, ਪੜਾਈ ਅਤੇ ਕਿਸੇ ਵੀ ਮੁਸ਼ਕਲ ਸਬੰਧੀ ਉਨ੍ਹਾਂ ਨਾਲ ਖੁੱਲਕੇ ਗੱਲਬਾਤ ਕੀਤੀ। ਸ੍ਰੀ ਅਗਰਵਾਲ ਨੇ ਚਿਲਡਰਨ ਹੋਮਜ਼ ਦੇ ਪ੍ਰਬੰਧਕਾਂ ਨੂੰ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆ ਕਿਹਾ ਕਿ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਕਿਸੇ ਕਿਸਮ ਦੀ ਢਿੱਲ ਨਾ ਕੀਤੀ ਜਾਵੇ।
ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਬੱਚਿਆਂ ਦੇ ਅਜਿਹੇ ਦੇਖਭਾਲ ਸੈਂਟਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ ਤਾਂ ਜੋ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਦੇ ਉਪਰਾਲਿਆਂ ‘ਚ ਕੋਈ ਕਮੀ ਜਾਂ ਬੇਨਿਯਮੀ ਨਾ ਹੋਵੇ।
ਫੋਟੋ ਕੈਪਸ਼ਨ: ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਚਿਲਡਰਨ ਹੋਮ ਦਾ ਦੌਰਾ ਕਰਦੇ ਹੋਏ।