ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਨਾਲ ਮਿਲੇ ਕੇ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ

City Council Fazilka
ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਨਾਲ ਮਿਲੇ ਕੇ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ

ਫਾਜ਼ਿਲਕਾ, 22 ਅਕਤੂਬਰ 2021

ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਨਗਰ ਕੋਂਸਲ ਫਾਜਿਲਕਾ ਵੱਲੋਂ ਅੱਜ ਸਿਹਤ ਵਿਭਾਗ ਨਾਲ ਮਿਲ ਕੇ ਵੱਖ-ਵੱਖ ਥਾਵਾਂ `ਤੇ ਡੇਂਗੂ ਮਲੇਰੀਆ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ। ਜਨਤਕ ਥਾਵਾਂ `ਤੇ ਡੇਂਗੂ ਮਲੇਰੀਆ ਦੇ ਲੱਛਣਾਂ ਤੇ ਬਚਾਆਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਦੀ ਪੋਤਰੀ ਨੂੰ ਸੁਤੰਤਰਤਾ ਸੈਨਾਨੀ ਸਰਟੀਫਿਕੇਟ ਪ੍ਰਦਾਨ

ਸੈਨੇਟਰੀ ਇਸੰਪੈਕਟਰ ਸ੍ਰੀ ਨਰੇਸ਼ ਖੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਧਵ ਨਗਰੀ, ਹੋਲੀ ਹਾਰਟ ਸਕੂਲ ਦੇ ਬੈਕ ਸਾਈਡ, ਜੱਟਿਆ ਮੁਹੱਲਾ, ਰਾਮ ਮੰਦਰ ਦੀ ਬੈਕ ਸਾਈਡ, ਐਮ.ਸੀ ਕਲੋਨੀ, ਥਾਨਾ ਸਦਰ ਅਦਿ ਥਾਵਾਂ ਤੇ ਡੇਂਗੂ ਮਲੇਰੀਆਂ ਦੇ ਲਾਰਵੇ ਦੀ 1995 ਘਰਾਂ ਦੀ ਚੈਕਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਜੱਟਿਆ ਮੁਹੱਲਾ ਗਲੀ ਨੰ 3 ਅਤੇ 4 ਵਿਖੇ 2 ਚਲਾਨ ਕੀਤੇ ਗਏ ਜਿਸ ਨਾਲ ਹੁਣ ਤੱਕ ਕੁੱਲ 40 ਚਲਾਨ ਕੀਤੇ ਜਾ ਚੁੱਕੇ ਹਨ।ਨਗਰ ਕੋਂਸਲ ਵੱਲੋ ਵਾਰਡ ਵਾਈਜ ਸ਼ਡਿਉਲ ਬਣਾ ਕੇ ਸ਼ਹਿਰ ਵਿੱਚ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਜੰਗਲੀਆ ਗਲੀ, ਬਠਿੰਡਾ ਰੋਡ ਅਤੇ ਸ਼ਹਿਰ ਦੇ ਬਰਸਾਤੀ ਨਾਲੇਆ ਤੇ ਫੋਗਿੰਗ ਅਤੇ ਸਾਫ ਸਫਾਈ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਾਲ ਮਿਲ ਕੇ ਡੇਂਗੂ/ਮਲੇਰੀਆਂ ਜਾਗਰੂਕਤਾ ਸਬੰਧੀ ਸੈਮੀਨਾਰ ਟੈਕਸੀ ਸਟੇਂਡ ਨੇੜੇ ਤਹਿਸੀਲ ਦਫਤਰ, ਪਟਵਾਰ ਖਾਨਾ ਵਿਖੇ ਲਗਾਇਆ ਗਿਆ ਜਿਸ ਵਿੱਚ ਡੇਂਗੂ/ਮਲੇਰੀਆ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਡੇਂਗੂ/ਮਲੇਰੀਆ ਬਚਾਅ ਸਬੰਧੀ ਲਗਭਗ 300 ਦੇ ਕਰੀਬ ਪੰਫਲੇਟ ਵੰਡੇ ਗਏ ਅਤੇ ਟੈਕਸੀਆਂ ਤੇ ਪੰਫਲੈਂਟ ਲਗਾਏ ਗਏ ਤਾਂ ਜ਼ੋ ਇਹਨਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਡੇਂਗੂ ਮਲੇਰੀਆ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

Spread the love