ਕਾਇਆ ਕਲਪ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਗੁਰਦਾਸਪੁਰ ਬੱਬਰੀ, ਸੀ.ਐਚ.ਸੀ ਨੌਸ਼ਹਿਰਾ ਮੱਝਾ ਸਿੰਘ ਤੇ ਗੁਨੋਪੁਰ ਨੂੰ ਮਿਲਿਆ ਪਹਿਲਾ ਇਨਾਮ

Kaya Kalp
ਕਾਇਆ ਕਲਪ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਗੁਰਦਾਸਪੁਰ ਬੱਬਰੀ, ਸੀ.ਐਚ.ਸੀ ਨੌਸ਼ਹਿਰਾ ਮੱਝਾ ਸਿੰਘ ਤੇ ਗੁਨੋਪੁਰ ਨੂੰ ਮਿਲਿਆ ਪਹਿਲਾ ਇਨਾਮ

ਗੁਰਦਾਸਪੁਰ, 12 ਅਕਤੂਬਰ  2021

ਸਿਵਲ ਹਸਪਤਾਲ ਬੱਬਰੀ, ਸੀ.ਐਚ ਸੀ ਨੌਸ਼ਹਿਰਾ ਮੱਝਾ ਸਿੰਘ ਅਤੇ ਗੁਨੋਪੁਰ ਨੂੰ ਪਹਿਲਾ ਇਨਾਮ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਓ.ਪੀ ਸੋਨੀ, ਉੱਪ ਮੁੱਖ ਮੰਤਰੀ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ ਤੇ ਡਾ. ਚੇਤਨਾ ਸ਼ਰਮਾ ਐਸ.ਐਮ.ਓ ਗੁਰਦਾਸਪੁਰ ਵੀ ਮੋਜੂਦ ਸਨ।

ਹੋਰ ਪੜ੍ਹੋ :-18 ਸਾਲ ਦੀ ਉਮਰ ਪੂਰੀ ਕਰ ਚੁੱਕਾ ਕੋਈ ਵੀ ਨਾਗਰਿਕ ਵੋਟ ਬਣਾਉਣ ਤੋਂ ਨਾ ਰਹੇ ਵਾਂਝਾ-ਸਹਾਇਕ ਕਮਿਸ਼ਨਰ

ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਇਹ ਇਨਾਮ ਮਿਲਣ ਲਈ ਸਿਹਤ ਵਿਭਾਗ ਦੀ ਪੂਰੀ ਟੀਮ ਨੇ ਇੱਕਜੁੱਟ ਹੋ ਕੇ ਕੰਮ ਕੀਤਾ ਅਤੇ ਕਾਇਆ ਕਲਪ ਪ੍ਰੋਗਰਾਮ ਤਹਿਤ ਹਸਪਤਾਲਾਂ ਵਿਚ ਹਰੇਕ ਤਰਾਂ ਦੀ ਸਫਾਈ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।ਉਨਾਂ ਦੱਸਿਆ ਕਿ ਹਸਪਤਾਲ ਵਿਚ ਅੰਦਰੂਨੀ ਅਤੇ ਬਾਹਰੀ ਸਾਫ-ਸਫਾਈ ਜਿਵੇਂ ਵਾਰਡਾਂ ਦੀ ਸਫਾਈ ਤੇ ਕੰਪਲੈਕਸ ਆਦਿ ਦੀ ਸਫਾਈ ਸ਼ਾਮਲ ਹੈ।

Spread the love