ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦੇ ਵਾਰਡਾਂ ਤੇ ਓ.ਪੀ.ਡੀ.ਦੀ ਚੈਕਿੰਗ

ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦੇ ਵਾਰਡਾਂ ਤੇ ਓ.ਪੀ.ਡੀ.ਦੀ ਚੈਕਿੰਗ
ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦੇ ਵਾਰਡਾਂ ਤੇ ਓ.ਪੀ.ਡੀ.ਦੀ ਚੈਕਿੰਗ

ਗੁਰਦਾਸਪੁਰ, 25 ਮਾਰਚ 2022

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੋਰਾਨ ਸਮੂਹ ਕਰਮਚਾਰੀਆਂ/ਅਧਿਕਾਰੀਆਂ ਹਾਜ਼ਰ ਸਨ ।

ਹੋਰ ਪੜ੍ਹੋ :-ਡਾਟਸ ਅਪਣਾਓ ਟੀ.ਬੀ. (ਤਪਦਿਕ) ਤੋਂ ਛੁਟਕਾਰਾ ਪਾਓ: ਸਿਵਲ ਸਰਜਨ

ਸਿਵਲ ਸਰਜਨ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਜਾਇਜਾ ਵੀ ਲਿਆ । ਉਹਨਾਂ ਵੱਲੋਂ ਸੰਸਥਾ ਦੀ ਸਾਫ-ਸਫਾਈ ਤੇ ਵੀ ਜੋਰ ਦਿੱਤਾ । ਉਹਨਾਂ ਵੱਲੋਂ ਸਿਵਲ ਹਸਪਤਾਲ ਦੇ ਸਾਰੇ ਵਾਰਡਾਂ, ਓ.ਟੀ., ਅਤੇ ਓ.ਪੀ.ਡੀ. ਦੀ ਵੀ ਚੈਕਿੰਗ ਕੀਤੀ ।

ਉਨਾਂ ਨੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇ ਸਿਰ ਦਫਤਰ ਹਾਜਰ ਹੋਣ ਦੀ ਹਦਾਇਤ ਕੀਤੀ ।

Spread the love