ਲੁਧਿਆਣਾ, 02 ਮਈ 2022
ਸਿਵਲ ਸਰਜਨ ਲੁਧਿਆਣਾ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਜਿਲ੍ਹੇ ਭਰ ਵਿਚ ਕੋਵਿਡ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ ਸਰਜਨ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਕੋਵਿਡ-19 ਤੋ ਬਚਾਅ ਲਈ ਮੁਕੰਮਲ ਟੀਕਾਕਰਨ ਜਰੁਰੀ ਹੈ।
ਹੋਰ ਪੜ੍ਹੋ :-ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਅਧਿਕਾਰੀਆਂ ਤੇ ਆਗੂਆਂ ਨਾਲ ਕੀਤੀ ਮੀਟਿੰਗ
ਉਨ੍ਹਾਂ ਅੱਗੇ ਕਿਹਾ ਕਿ ਪੂਰੇ ਭਾਰਤ ਅਤੇ ਪੰਜਾਬ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਪਿਛਲੇ ਕੁਝ ਦਿਨਾਂ ਤੋ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਕੋਵਿਡ ਵੈਕਸੀਨੇਸ਼ਨ ਨਹੀ ਕਰਵਾਈ ਉਹ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਅਤੇ ਜਿਹੜੇ ਲੋਕਾਂ ਨੇ ਅਜੇ ਤੱਕ ਆਪਣੀ ਦੂਸਰੀ ਖੁਰਾਕ ਨਹੀ ਲਵਾਈ ਉਹ ਵੀ ਆਪਣੀ ਦੂਸਰੀ ਖੁਰਾਕ ਜਰੂਰ ਲਗਵਾਉਣ।
ਉਨਾਂ ਦੱਸਿਆ ਕਿ ਕੋਰੋਨਾ ਦੀ ਸੰਭਾਵਿਤ ਆਉਣ ਵਾਲੀ ਚੌਥੀ ਲਹਿਰ ਤੋ ਬਚਣ ਲਈ ਆਪਣੀ ਕੋਵਿਡ ਵੈਕਸੀਨੇਸਨ ਜਰੂਰ ਕਰਵਾਉਣ, ਪੰਜਾਬ ਸਰਕਾਰ ਵਲੋ ਹਾਲ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਮਾਸਕ ਪਾ ਕੇ ਜਾਇਆ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇੇ।
ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ, ਬੱਸਾਂ, ਸਕੂਲਾਂ, ਸਿਨੇਮਾ ਘਰਾਂ ਆਦਿ ਵਿਚ ਮਾਸਕ ਪਹਿਨ ਕੇ ਜਾਣ ਤਾਂ ਜੋ ਅਸੀ ਆਪਣੇ ਦੇਸ਼, ਸੂਬੇ ਅਤੇ ਜਿਲ੍ਹੇ ਨੂੰ ਇਸ ਕਰੋਪੀ ਤੋ ਬਚਾ ਸਕੀਏ।