ਸਿਵਲ ਸਰਜਨ ਫਾਜ਼ਿਲਕਾ ਖੁਦ ਕਰ ਰਹੇ ਹਨ ਵੈਕਸੀਨੇਸ਼ਨ ਟੀਮਾਂ ਦੀ ਮੋਨੀਟਰਿੰਗ

TEJWANT SINGH
ਸਿਵਲ ਸਰਜਨ ਫਾਜ਼ਿਲਕਾ ਖੁਦ ਕਰ ਰਹੇ ਹਨ ਵੈਕਸੀਨੇਸ਼ਨ ਟੀਮਾਂ ਦੀ ਮੋਨੀਟਰਿੰਗ
ਫਾਜ਼ਿਲਕਾ 8 ਫਰਵਰੀ 2022    
ਸਿਹਤ ਵਿਭਾਗ ਵੱਲੋਂ ਕੋਵਿਡ ਵੈਕਸੀਨੇਸ਼ਨ ਨੂੰ ਹਰ ਇਕ ਲਾਭਪਾਤਰੀ ਦੇ ਲਗਾਉਣ ਲਈ ਜੰਗੀ ਪੱਧਰ ਤੇ ਹਰ ਪਿੰਡ ਕਸਬੇ ਮੁਹੱਲੇ ਵਿਚ ਟੀਕਾ ਕਰਨ ਟੀਮਾਂ ਲਗਾਈਆਂ ਗਾਈਆਂ ਹਨ। ਤਾ ਜੋਂ ਕੋਈ ਵੀ ਵੈਕਸੀਨ ਲੱਗਣ ਤੋਂ ਬਿਨਾ ਨਾ ਰਹੇ।
ਇਹ ਵਿਚਾਰ ਪ੍ਰਗਾਉਂਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਜੋ ਕਿ ਖੁਦ ਘਰ ਘਰ ਜਾ ਰਹੀਆਂ ਟੀਮਾਂ ਨੂੰ ਮੌਨੀਟਰਿੰਗ ਕਰਦੇ ਹੋਏ ਪ੍ਰਗਟਾਏ।
ਸਿਵਲ ਸਰਜਨ ਨੇ ਦੱਸਿਆ ਕਿ ਟੀਮਾਂ ਵੱਲੋਂ ਘਰ-ਘਰ ਜ਼ਾ ਕੇ ਵੈਕਸੀਨੇਸ਼ਨ  ਲਗਾਈ ਜਾ ਰਹੀ ਹੈ, ਟੀਮ ਵੱਲੋਂ ਇਕ ਬਜ਼ੁਰਗ ਜੋਂ ਕਿ ਚਲੱਣ ਫਿਰਨ ਤੋਂ ਅਸਮਰਥ ਸੀ ਦਾ ਟੀਕਾਕਰਨ ਕਰ ਰਹੀ ਸੀ। ਉਨ੍ਹਾਂ ਨੇ ਟੀਮਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਿਹਤ ਵਿਭਾਗ ਦੀ ਪੂਰੀ ਕੋਸ਼ਿਸ਼ ਹੈ ਹਰ ਇਕ ਲਾਭਪਾਤਰੀ ਦਾ ਟੀਕਾਕਰਨ ਕੀਤਾ ਜਾ ਸਕੇ। ਪਰ ਇਸ ਵਿਚ ਲੋਕਾਂ ਦਾ ਸਹਿਯੋਗ ਸਭ ਤੋਂ ਜ਼ਰੂਰੀ ਹੈ।
ਡਾ ਢਿੱਲੋਂ ਨੇ ਕਿਹਾ ਕਿ ਪੰਚ ਸਰਪੰਚ, ਨੰਬਰਦਾਰ ਤੇ ਸਮਾਜਿਕ ਸੰਸਥਾਵਾਂ ਇਸ ਮੁਹਿੰਮ ਵਿਚ ਲੋਕਾਂ ਨੂੰ ਜਾਗਰੂਕ ਕਰ ਕੇ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਤਾਂ ਜੋਂ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
Spread the love