ਹਰ ਗਰਭਵਤੀ ਅੋਰਤ ਦੀ ਥੈਲੇਸੀਮੀਆ ਲਈ ਜਾਂਚ ਜਰੂਰ ਕੀਤੀ ਜਾਵੇ:^ ਸਿਵਲ ਸਰਜਨ ਰੂਪਨਗਰ

Civil Surgeon Rupnagar
ਹਰ ਗਰਭਵਤੀ ਅੋਰਤ ਦੀ ਥੈਲੇਸੀਮੀਆ ਲਈ ਜਾਂਚ ਜਰੂਰ ਕੀਤੀ ਜਾਵੇ:^ ਸਿਵਲ ਸਰਜਨ ਰੂਪਨਗਰ

ਥੈਲੇਸੀਮੀਆ ਜਾਗਰੂਕਤਾ ਹਫਤਾ ਮਿਤੀ 08 ਮਈ ਤੋਂ 14 ਮਈ ਦੇ ਸੰਬੰਧ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਕੀਤਾ ਗਿਆ ਜਾਗਰੂਕ

ਰੂਪਨਗਰ, 11 ਮਈ 2022

ਵਿਸ਼ਵ ਥੈਲੇਸੀਮੀਆ ਜਾਗਰੂਕਤਾ ਹਫਤਾ ਮਿਤੀ 08 ਮਈ ਤੋਂ 14 ਮਈ 2022 ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਜਮੀਨੀ ਪੱਧਰ ਤੱਕ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨ ਲਈ ਵੱਖ^ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।

ਹੋਰ ਪੜ੍ਹੋ :-ਵਿਧਾਇਕ ਭੋਲਾ ਵੱਲੋਂ ਹੰਬੜਾ ਰੋਡ ‘ਤੇ ਸਰਕਾਰੀ ਸਕੂਲ ਦਾ ਦੌਰਾ

ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਹਸਪਤਾਲ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਡਾਕਟਰਾਂ ਲਈ ਥੈਲਾਸੇਮੀਆ( ਖੂਨ ਨਾ ਬਣਨਾ) ਬਿਮਾਰੀ ਪ੍ਰਤੀ ਜਾਣਕਾਰੀ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਅੋਰਤਾਂ ਦੇ ਰੋਗਾਂ ਦੇ ਮਾਹਿਰ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਜਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ ਵੱਲੋਂ ਭਾਗ ਲਿਆ ਗਿਆ।

ਇਸ ਮੋਕੇ ਸਿਵਲ ਸਰਜਨ ਰੂਪਨਗਰ ਡਾH ਪਰਮਿੰਦਰ ਕੁਮਾਰ ਨੇ ਕਿਹਾ ਕਿ ਇਕ ਮਾਮੂਲੀ ਜਿਹੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਉਹਨਾਂ ਵੱਲਂੋ ਡਾਕਟਰਾਂ ਨੂੰ ਥੈਲੇਸੀਮੀਆ ਤੋਂ ਬਚਾਅ ਹਿੱਤ ਹਰੇਕ ਗਰਭਵਤੀ ਅੋਰਤ ਨੂੰ ਥੈਲੇਸੀਮੀਆ ਲਈ ਜਾਂਚ ਕਰਨ ਦੀ ਹਦਾਇਤ ਕੀਤੀ ਗਈ।

ਇਸ ਮੋਕੇ ਨੋਡਲ ਅਫਸਰ ਥੈਲੇਸੀਮੀਆ ਡਾH ਗੁਰਪ੍ਰੀਤ ਕੋਰ (ਬੱਚਿਆਂ ਦੇ ਰੋਗਾਂ ਦੇ ਮਾਹਿਰ) ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥੈਲੇਸੇਮੀਆ ਦੋ ਤਰਾਂ ਦਾ ਹੁੰਦਾ ਹੈ। ਮੇਜਰ ਥੈਲੇਸੇਮੀਆ ਜਿੰਨਾ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਥੈਲੇਸੇਮੀਆ ਜੀਵਾਣੂ ਹੁੰਦਾ ਹੈ ।ਉਹਨਾਂ ਦੇ ਬੱਚੇ ਮੇਜਰ ਥੈਲੇਸੇਮਿਕ ਹੁੰਦੇ ਹਨ। ਜੋ ਕਿ ਬਹੁਤ ਭਿਆਨਕ ਰੋਗ ਹੈ। ਇਸ ਰੋਗ ਕਾਰਨ ਰੋਗੀ ਵਿਚ ਖੂਨ ਨਹੀਂ ਬਣਦਾ। ਇਸ ਵਿਚ ਹਰ 10 ਜਾਂ 15 ਦਿਨ ਬਾਅਦ ਰੋਗੀ ਨੂੰ ਖੂਨ ਚੜਾਉਣਾ ਪੈਂਦਾ ਹੈ।

ਜੋ ਕਿ ਇਕ ਬਹੁਤ ਦਰਦਨਾਕ ਤੇ ਗੰਭੀਰ ਕ੍ਰਿਆ ਹੈ।ਮਾਇਨਰ ਥੈਲੇਸੇਮੀਆ ਉਹਨਾਂ ਬੱਚਿਆ ਨੂੰ ਹੁੰਦਾ ਹੈ ਜਿੰਨਾ ਦੇ ਮਾਤਾ ਪਿਤਾ ਵਿਚੋ ਕਿਸੇ ਇਕ ਵਿਚ ਥੈਲੇਸੇਮੀਆ ਦੇ ਜੀਵਾਣੂ ਹੋਣ। ਇਸ ਬਿਮਾਰੀ ਦੇ ਲੱਛਣ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲ ਕੇ ਬੱਚਾ ਕਮਜੋਰ ਹੋ ਜਾਂਦਾ ਹੈ ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ ।ਥੈਲਾਸੀਮੀਕ ਮਾਇਨਰ ਕੋਈ ਵੀ ਹੋ ਸਕਦਾ ਹੈ।ਜਦੋਂ ਦੋ ਥੈਲੇਸੀਮੀਕ ਮਾਇਨਰ ਦਾ ਵਿਆਹ ਹੁੰਦਾ ਹੈ ਤਾਂ ਉਹਨਾਂ ਦਾ ਪੈਦਾ ਹੋਣ ਵਾਲਾ ਬੱਚਾ ਥੈਲੇਸੀਮੀਕ ਮੇਜਰ ਹੋਵੇਗਾ।ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ।

ਥੈਲੇਸੀਮੀਆਂ ਤੋਂ ਬਚਾਅ ਦੇ ਲਈ ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੇ ਦੂਸਰੇ ਮਹੀਨੇ ਤੋਂ ਬਾਅਦ ਐਚHਬੀHਏ^2 ਦਾ ਟੈਸਟ ਕਰਵਾਉਣਾ ਅਤਿ ਜਰੂਰੀ ਹੈ। ਰੋਗੀ ਦਾ ਹੀਮੋਗਲੋਬੀਨ 11 ਜਾਂ 12 ਰੱਖਿਆ ਜਾਵੇ। ਸਮੇਂ ਸਿਰ ਦਵਾਈਆਂ ਤੇ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ।ਬੋਨ ਮੈਰੋ ਟਰਾਂਸਪਲਾਂਟੇਸ਼ਨ ਕਰਵਾਇਆ ਜਾ ਸਕਦਾ ਹੈ ਪਰ ਉਸਦੀ ਲਾਗਤ ਬਹੁਤ ਜਿਆਦਾ ਹੁੰਦੀ ਹੈ।ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਬਿਮਾਰੀ ਦੇ ਇਲਾਜ ਲਈ ਸਕੀਮ ਚਲਾਈ ਹੋਈ ਹੈ ਜਿਸ ਵਿਚ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਮੁਫਤ ਇਲਾਜ ਲਈ ਪੀHਜੀHਆਈH ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲਾਸੀਮੀਕ ਸੋਸਾਇਟੀਆਂ (ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ।

ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ (0 ਤੋਂ 6 ਹਫਤੇ), ਆਂਗਣਵਾੜੀ ਸੈਂਟਰਾਂ ‘ਚ ਦਰਜ ਬੱਚੇ (6 ਹਫਤੇ ਤੋਂ 6 ਸਾਲ),ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ( 6 ਤੋਂ 18 ਸਾਲ ) ਤਕ ਦੇ ਬੱਚੇ ਮੁਫਤ ਇਲਾਜ ਦੇ ਹੱਕਦਾਰ ਹਨ। ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜਤ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀHਜੀHਆਈH ਚੰਡੀਗੜ ਜਾਂ ਹੋਰ ਥੈਲਾਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ ਉਹ ਵੀ ਇਸ ਸਕੀਮ ਅਧੀਨ ਮੁਫਤ ਇਲਾਜ ਦੇ ਹੱਕਦਾਰ ਹਨ। ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੇ ਮਾਤਾ ਪਿਤਾ ਮੁਫਤ ਇਲਾਜ ਦੀ ਸੁਵਿਧਾ ਲੈਣ ਲਈ ਆਪਣੇ ਜਿਲੇ ਦੇ ਸਿਵਲ ਸਰਜਨ ਦਫਤਰ ਵਿਚ ਜਾ ਇਸ ਸਕੀਮ ਅਧੀਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਮੋਕੇ ਸਹਾਇਕ ਸਿਵਲ ਸਰਜਨ ਡਾH ਅੰਜੂ, ਐਸHਐਮHਓH ਸਿਵਲ ਹਸਪਤਾਲ ਰੂਪਨਗਰ ਡਾH ਤਰਸੇਮ ਸਿੰਘ, ਡਾH ਹਰਪ੍ਰੀਤ ਕੋਰ, ਡਾH ਯੁਵਰਾਜ ਸਿੰਘ ਹੀਰਾ ਹੱਡੀਆਂ ਦੇ ਰੋਗਾਂ ਦੇ ਮਾਹਿਰ, ਡਾH ਰਜੀਵ ਅਗਰਵਾਲ ਮੇਡੀਕਲ ਸਪੈਸ਼ਲਿਸਟ, ਡਾH ਅਨਿਲ ਦੀਵਾਨ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾH ਆਰਤੀ ਐਨਸੀਥੀਆ, ਡਾH ਗੁਰਸਵੇਕ ਸਿੰਘ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ ਨੁਪੁਰ ਮਿੱਢਾ, ਕਿਰਨਦੀਪ ਕੋਰ ਆਰHਬੀHਐਸHਕੇH ਕੋਆਰਡੀਨੇਟਰ, ਸੁਖਜੀਤ ਕੰਬੋਜ਼ ਬੀHਸੀHਸੀHਕੋਆਰਡੀਨੇਟਰ, ਪ੍ਰਿਅੰਕਾ, ਨਵਜੋਤ ਕੋਰ, ਵੀਰਪਾਲ ਕੋਰ ਸਟਾਫ ਨਰਸ ਹਾਜਰ ਸਨ।