ਫਿਰੋਜ਼ਪੁਰ 17 ਮਈ 2022
ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀ ਰਹਿਨੁਮਾਈ ਹੇਠ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਜੇ.ਐੱਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਨ ਸਟਾਪ ਸਖੀ ਸੈਂਟਰ ਦਾ ਦੌਰਾ ਕੀਤਾ ਗਿਆ ।
ਹੋਰ ਪੜ੍ਹੋ :-ਫਾਜਿ਼ਲਕਾ ਵਿਚ ਫਸਲੀ ਵਿਭਿੰਨਤਾ ਨੂੰ ਹੋਰ ਉਤਸਾਹਿਤ ਕਰਨ ਹਿੱਤ ਬੈਠਕ
ਇਸ ਦੌਰਾਨ ਸੀ.ਜੇ.ਐੱਮ ਏਕਤਾ ਉੱਪਲ ਨੇ ਸਖੀ ਸੈਂਟਰ ਵਿੱਚ ਸ਼ੈਲਟਰ ਰੂਮ, ਕਾਊਸਲਿੰਗ ਰੂਮ, ਲੀਗਲ ਏਡ ਕਲੀਨਿਕ ਦੀ ਚੈਕਿੰਗ ਅਤੇ ਘਰੇਲੂ ਹਿੰਸਾ ਦੇ ਵਿਸ਼ੇ ਵਿੱਚ ਪੇਸ਼ ਹੋਈਆਂ ਪਾਰਟੀਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਇਸ ਸਖੀ ਸੈਂਟਰ ਦੇ ਮੁੱਖ ਅਫਸਰ ਮਿਸ ਰਿਤੂ ਪਲਟਾ ਅਤੇ ਲੀਗਲ ਅਡਵਾਈਜ਼ਰ ਮਿਸ ਮਨਜਿੰਦਰ ਕੌਰ ਦੇ ਨਾਲ ਸੈਂਟਰ ਦਾ ਸਟਾਫ ਵੀ ਮੌਜੂਦ ਸਨ ।
ਇਸ ਮੌਕੇ ਇੱਕ ਘਰੇਲੂ ਹਿੰਸਾ ਦਾ ਕੇਸ ਵੀ ਲੱਗਿਆ ਹੋਇਆ ਸੀ । ਜਿਸ ਵਿੱਚ ਰਮਨਦੀਪ ਬਬਲੀ ਗੁਰਪ੍ਰੀਤ ਸਿੰਘ ਕੇਸ ਵਿੱਚ ਲੜਕੇ ਵਾਲੇ ਲੜਕੀ ਨਾਲ ਕੁੱਟਮਾਰ ਕਰਦੇ ਸਨ ਅਤੇ ਉਸ ਨੂੰ ਘਰ ਰੱਖਣ ਤੋਂ ਮਨ੍ਹਾ ਕਰ ਰਹੇ ਸਨ । ਇਸ ਮੌਕੇ ਜੱਜ ਸਾਹਿਬ ਨੇ ਆਪ ਇਸ ਕੇਸ ਦੀ ਕਾਊਸਲਿੰਗ ਕਰਵਾ ਕੇ ਇੱਥੋਂ ਹੀ ਲੜਕੀ ਨੂੰ ਆਪਣੇ ਪਤੀ ਦੇ ਨਾਲ ਭੇਜਿਆ ਅਤੇ ਇਸ ਕੇਸ ਦਾ ਨਿਪਟਾਰਾ ਕਰਵਾਇਆ । ਇਹ ਪਾਰਟੀ ਨਵਾਂ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਸੀ । ਇਸ ਤੋਂ ਇਲਾਵਾ ਸੀ.ਜੇ.ਐੱਮ. ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਇਸ ਦੌਰਾਨ ਜੱਜ ਸਾਹਿਬ ਨੇ ਆਮ ਜਨਤਾ ਨੂੰ ਮਾਸਕ ਪਹਿਨਣ ਦੇ ਆਦੇਸ਼ ਵੀ ਦਿੱਤੇ ।