ਕਾਲੀ ਦਿਵਾਲੀ ਮਨਾਉਣ ਲਈ ਹੋਣਗੇ ਮਜ਼ਬੂਰ
ਹੜਤਾਲ ਕਰਨ ਤਨਖਾਹਾਂ ਨਾ ਮਿਲਣ ਅਤੇ ਫੈਸਟੀਵਲ ਲੋਨ ਦੀ ਮਿਤੀ ਵਿਚ ਵੀ ਨਹੀ ਕੀਤਾ ਗਿਆ ਵਾਧਾ
ਫਿਰੋਜ਼ਪੁਰ 2 ਨਵੰਬਰ 2021
ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਹੁਕਮਾ ਅਨੁਸਾਰ ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਜਿਲ੍ਹਾ ਫਿਰੋਜ਼ਪੁਰ ਵੱਲੋ ਅੱਜ ਜਿਲ੍ਹਾ ਖਜਾਨਾ ਵਿਭਾਗ ਫਿਰੋਜ਼ਪੁਰ ਦੇ ਸਾਹਮਣੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ, ਜਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਦੀ ਅਗਵਾਈ ਵਿਚ ਕਾਲੀ ਦਿਵਾਲੀ ਮਨਾਉਣ ਸਬੰਧੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।
ਇਸ ਮੋਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ, ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਰਾਜ ਕੁਮਾਰ ਜਿਲ੍ਹਾ ਮੀਤ ਪ੍ਰਧਾਨ, ਵਿਲਸਨ ਡੀਸੀ ਦਫਤਰ ਪ੍ਰਧਾਨ, ਭੁਪਿੰਦਰ ਸੋਨੀ ਜਨਰਲ ਸਕੱਤਰ ਸਿਵਲ ਸਰਜਨ ਦਫਤਰ, ਮਨਿੰਦਰਜੀਤ ਪ੍ਰਧਾਨ ਸਿਵਲ ਸਰਜਨ ਦਫਤਰ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਦਲਜੀਤ ਅਟਵਾਲ, ਕੁਲਦੀਪ ਅਟਵਾਲ ਜਿਲ੍ਹਾ ਸਿੱਖਿਆ ਵਿਭਾਗ, ਸਮਰ ਬਹਾਦਰ, ਮਹੇਸ਼ ਜਲ ਸਰੋਤ ਵਿਭਾਗ, ਬਲਵੀਰ ਸਿੰਘ ਕੇਂਦਰ ਪ੍ਰਧਾਨ ਫੂਡ ਸਪਲਾਈ ਵਿਭਾਗ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰਮਚਾਰੀਆਂ ਨੂੰ ਦਿੱਤਾ ਗਿਆ ਫੈਸਟੀਵਲ ਲੋਨ ਦਾ 10 ਹਜ਼ਾਰ ਰੁਪਏ ਦੀ ਲੈਟਰ ਦੀ ਤਰੀਕ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਕਲੈਰੀਕਲ ਕਾਮਿਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਜਾਣ ਕਰਕੇ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਪ੍ਰਵਾਨ ਨਾ ਕਰਕੇ ਕਲਾਸ ਫੋਰ ਕਰਮਚਾਰੀਆਂ ਨਾਲ ਧੱਕਾ ਕੀਤਾ ਹੈ।
ਹੋਰ ਪੜ੍ਹੋ :-ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਹੁਣ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ-ਡਿਪਟੀ ਕਮਿਸਨਰ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਅੜੀਅਲ ਰਵੀਏ ਕਰਕੇ ਕਰਮਚਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੰਮ ਕਾਜ ਬੰਦ ਕੀਤਾ ਗਿਆ ਹੈ ਜਿਸ ਕਰਕੇ ਕਲਾਸ ਫੋਰ ਕਰਮਚਾਰੀਆਂ ਦਾ ਫੈਸਟੀਵਲ ਲੋਨ ਲਾਊਨਸ ਜਿਸ ਨੂੰ ਕਢਵਾਉਣ ਦੀ ਮਿਤੀ 2 ਨਵੰਬਰ ਸੀ ਅਤੇ ਪੰਜਾਬ ਸਰਕਾਰ ਨੇ ਇਸ ਦੀ ਤਰੀਕ ਨੂੰ ਅੱਗੇ ਨਹੀ ਵਧਾਇਆ ਗਿਆ ਜਿਸ ਨਾਲ ਕਲਾਸ ਫੋਥ ਕਰਮਚਾਰੀਆਂ ਨੂੰ ਮਜ਼ਬੂਰਨ ਕਾਲੀ ਦਿਵਾਲੀ ਮਨਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹੜਤਾਲ ਕਰਕੇ ਨਾ ਕਰਮਚਾਰੀਆਂ ਨੂੰ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਦਿਵਾਲੀ ਲਾਊਨਸ ਮਿਲ ਸਕੇਗਾ।
ਉਨ੍ਹਾਂ ਕਿਹਾ ਕਿ ਪੰਬਾਜ ਸਰਕਾਰ ਵੱਡੀਆਂ-ਵੱਡੀਆਂ ਗੱਲਾ ਕਰ ਕਰ ਰਹੀ ਹੈ ਕਿ ਮੁਲਾਜਮਾ ਨੂੰ ਦਿਵਾਲੀ ਦਾ ਤੋਹਫਾ ਪਰ ਅਸਲ ਵਿਚ ਤਾਂ ਇਹ ਕੋਈ ਦਿਵਾਲੀ ਦਾ ਤੋਹਫਾ ਨਹੀ ਇਹ ਸਾਡੇ ਹੱਕ ਹਨ ਜੋ ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲਾ ਤੋ ਦੱਬੀ ਬੈਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਨੂੰ ਬਦਲ ਦਿੱਤਾ ਗਿਆ ਪਰ ਵਿੱਤ ਮੰਤਰੀ ਪੁਰਾਣਾ ਹੀ ਰਹਿਣ ਦਿੱਤਾ ਗਿਆ ਤੇ ਵਿੱਤ ਮੰਤਰੀ ਕਾਰਨ ਹੀ ਕਰਮਚਾਰੀ ਪਿਛਲੇ 4 ਸਾਲਾ ਤੋ ਸੜਕਾ ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿਥੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਮਹਿਗਾਈ ਸੱਤਵੇ ਆਸਮਾਨ ਤੇ ਹੈ ਉੱਥੇ ਦੂਜੇ ਪਾਸੇ ਚੰਨੀ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਪੇਸ਼ ਕਰ ਕੇ ਮੁਲਾਜ਼ਮਾਂ ਦਾ ਕਚੂਬੰਰ ਕੱਢ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ 2004 ਵਿਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਪੰਜਾਬ ਦੇ ਮੁਲਾਜ਼ਮਾਂ ਦਾ ਬੁਢਾਪਾ ਵੀ ਮੁਸ਼ਕਿਲ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਜੇਕਰ ਮੁਲਾਜਮਾ ਦੀਆਂ ਪੈਨਸ਼ਨਾਂ ਲਾਗੂ ਨਾ ਹੋਇਆ ਤਾਂ ਮੁਲਾਜਮਾ ਦਾ ਬੁਢਾਪਾ ਖਤਰੇ ਵਿਚ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਮੰਤਰੀ 6-6 ਪੈਨਸ਼ਨਾਂ ਲੈ ਰਹੇ ਹਨ ਅਤੇ ਆਪਣੀਆਂ ਤਨਖਾਹਾਂ ਵਿਚ ਲਗਾਤਾਰ ਵਾਧਾ ਕਰ ਰਹੇ ਹਨ ਤਾ ਦੂਜੇ ਪਾਸੇ ਮੁਲਾਜਮ ਵਰਗ ਹਰ ਵਾਰ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਸੜਕਾਂ ਤੇ ਆਉਣਾ ਪੈਦਾ ਹੈ ਅਤੇ ਸਰਕਾਰ ਵਿਰੁੱਧ ਆਪਣਾ ਗੁੱਸਾ ਜਾਹਿਰ ਕਰਨਾ ਪੈਦਾ ਹੈ ਫਿਰ ਵੀ ਸਰਕਾਰਾਂ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮਿਤੀ 3 ਨਵੰਬਰ ਨੂੰ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਪੰਜਾਬ ਸਰਕਾਰ ਦਾ ਪੁਤਲਾ/ਅਰਥੀ ਫੂਕ ਪ੍ਰਦਸ਼ਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਵੱਲੋ ਡੀਸੀ ਦਫਤਰ ਦੇ ਬਾਹਰ ਮਿਤੀ 11 ਨਵੰਬਰ ਨੂੰ ਭੁੱਖ ਹੜਤਾਲ ਸ਼ੁਰੂ ਕਰਕੇ 11 ਨਵੰਬਰ ਨੂੰ ਖਤਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 17 ਨਵੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਬਠਿੰਡੇ ਵਿਖੇ ਜੋਨਲ ਰੈਲੀ ਕੀਤੀ ਜਾਵੇਗੀ ਅਤੇ ਇਸ ਤੋ ਇਲਾਵਾ ਮਿਤੀ 25 ਨਵੰਬਰ ਨੂੰ ਮੋਰਿੰਡਾ ਵਿਖੇ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।