ਸਵੱਛ ਸਰਵੇਖਣ-2021 ਤਹਿਤ 25000 ਤੋਂ ਘੱਟ ਆਬਾਦੀ ਵਾਲੀ ਸ਼ੇ੍ਰਣੀ ਵਿੱਚ ਮੋਰਿੰਡਾ ਨੇ ਚੌਥਾ ਸਥਾਨ ਹਾਸਲ ਕੀਤਾ

ਮੋਰਿੰਡਾ, 22 ਨਵੰਬਰ 2021
ਸਵੱਛ ਸਰਵੇਖਣ-2021 ਤਹਿਤ ਨਗਰ ਕੌਂਸਲ ਮੋਰਿੰਡਾ ਨੇ 25000 ਤੋਂ ਘੱਟ ਆਬਾਦੀ ਵਾਲੀ ਸ਼ੇ੍ਰਣੀ ਵਿੱਚ ਕੁੱਲ 720 ਨਗਰ ਕੌਂਸਲਾਂ ਵਿੱਚੋਂ ਉੱਤਰੀ ਭਾਰਤ ਵਿੱਚ ਚੌਥਾ ਰੈਂਕ ਪ੍ਰਾਪਤ ਕੀਤਾ ਹੈ।

ਹੋਰ ਪੜ੍ਹੋ :-ਡਾ. ਬਲਬੀਰ ਚੰਦ ਨੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਜੋੋਂ ਅਹੁਦਾ ਸੰਭਾਲਿਆ
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਨੇ ਸਫਾਈ ਸਬੰਧੀ ਪ੍ਰਬੰਧਾਂ ਵਿਚ ਸੁਧਾਰ ਕਰਨ ਵਿਚ ਮਹਤੱਵਪੂਰਣ ਯੋਗਦਾਨ ਦਿੱਤਾ ਹੈ ਜਿਸ ਸਦਕਾ ਮੋਰਿੰਡਾ ਨੇ 25000 ਤੋਂ ਘੱਟ ਆਬਾਦੀ ਵਾਲੀ ਸ਼ੇ੍ਰਣੀ ਵਿੱਚ ਚੌਥਾ ਸਥਾਨ ਹਾਸਲ ਕੀਤਾ।
ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਫਾਈ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਨੇ ਕੋਰੋਨਾ ਮਹਾਮਾਰੀ ਵਿਚ ਵੀ ਤਨਦੇਹੀ ਨਾਲ ਡਿਊਟੀ ਨਿਭਾਈ ਅਤੇ ਸ਼ਹਿਰ ਨੂੰ ਸਾਫ-ਸੁਥਰਾ ਵਿਚ ਕੋਈ ਕਮੀ ਨਹੀਂ ਛੱਡੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਘਰ-ਘਰ ਜਾ ਕੇ ਕੂੜਾ-ਕਰਕਟ ਇਕੱਠਾ ਕਰਨ, ਠੋਸ ਰਹਿੰਦ-ਖੂੰਹਦ ਨੂੰ ਵੱਖੋ-ਵੱਖ ਕਰਨ, ਪਲਾਸਟਿਕ ਵੇਸਟ ਦੀ ਪ੍ਰੋਸੈਸਿੰਗ, ਕੂੜੇ ਦੇ ਭੰਡਾਰਾਂ ਨੂੰ ਹਟਾਉਣ, ਗਿੱਲੇ ਕੂੜੇ ਨੂੰ ਖਾਦ ਵਿੱਚ ਬਦਲਨਾ ਅਤੇ ਸ਼ਹਿਰੀ ਖੇਤਰਾਂ ਦੇ ਸਮੁੱਚੇ ਸੁੰਦਰੀਕਰਨ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਹੈ।